ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਜਸਪਾਲ ਪੰਜਗਰਾਈ ਦੀ ਅਗਵਾਈ ਹੇਠ ਮਨਾਇਆ ‘ਮਜ਼ਦੂਰ ਦਿਵਸ’

ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਜਸਪਾਲ ਪੰਜਗਰਾਈ ਦੀ ਅਗਵਾਈ ਹੇਠ ਮਨਾਇਆ ‘ਮਜ਼ਦੂਰ ਦਿਵਸ’

ਮਜ਼ਦੂਰ ਹੀ ਅਸਲ ਦੇਸ਼ ਦੀ ਤਰੱਕੀ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ : ਜਸਪਾਲ ਪੰਜਗਰਾਈਂ

ਕੋਟਕਪੂਰਾ, 1 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਪੱਕੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਜੈਤੋ ਵੱਲੋਂ ਲੇਬਰ ਚੋਂਕ ਰਾਮਲੀਲਾ ਗਰਾਊਂਡ ਵਿਖੇ ਮਜ਼ਦੂਰ ਦਿਵਸ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ  ਜਸਪਾਲ ਸਿੰਘ ਪੰਜਗਰਾਈਂ ਵਿਧਾਨ ਸਭਾ ਹਲਕਾ ਜੈਤੋ ਦੀ ਅਗਵਾਈ ਹੇਠ ਮਨਾਇਆ ਗਿਆ| ਇਸ ਸਮੇਂ ਮਜ਼ਦੂਰ ਯੂਨੀਅਨ ਵੱਲੋਂ ਮਿਲ ਕੇ ਝੰਡਾ ਚੜਾਉਣ ਦੀ ਰਸਮ ਜਸਪਾਲ ਸਿੰਘ ਪੰਜਗਰਾਈ ਅਤੇ ਯੂਨੀਅਨ ਦੇ ਪ੍ਰਧਾਨ ਵੱਲੋਂ ਕੀਤੀ ਗਈ| ਇਸ ਸਮੇਂ ਉਹਨਾਂ ਵੱਲੋਂ ਸਾਰੇ ਮਜਦੂਰ ਯੂਨੀਅਨ ਦੇ ਕਾਮਿਆਂ ਨੂੰ ਲੱਡੂ ਵੰਡ ਕੇ ਜਸਪਾਲ ਪੰਜਗਰਾਈ ਨੇ ਆਪਣੇ ਵੱਲੋਂ ਯੂਨੀਅਨ ਦੇ ਪ੍ਰਧਾਨ ਨੂੰ ਸਿਰੋਪਾਉ ਅਤੇ ਮਹਾਰਾਣਾ ਪ੍ਰਤਾਪ ਦਾ ਚਿਤਰ ਦੇ ਕੇ ਸਨਮਾਨ ਕੀਤਾ ਅਤੇ ਸਾਰੇ ਕਾਮਿਆਂ ਨੂੰ ਆਪਣੇ ਵੱਲੋਂ ਮੈਡਲ ਦੇ ਕੇ ਸਨਮਾਨ ਕੀਤਾ ਗਿਆ| ਜਸਪਾਲ ਸਿੰਘ ਪੰਜਗਰਾਈਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1 ਮਈ 1885 ਵਾਲੇ ਦਿਨ ਸ਼ਹੀਦ ਹੋਏ ਸੀਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਿੰਨਾਂ ਨੇ ਦੁਨੀਆਂ ਦੇ ਮਜ਼ਦੂਰ ਕਾਮਿਆਂ ਦੀਆਂ ਮੰਗਾਂ ਅਤੇ ਉਹਨਾਂ ਲਈ ਆ ਰਹੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ| ਉਹਨਾਂ ਕਿਹਾ ਕਿ ਮਜ਼ਦੂਰ ਹੀ ਅਸਲ ਦੇਸ਼ ਦੀ ਤਰੱਕੀ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ, ਕਿਉਂਕਿ ਹਰ ਕੰਮ ਵਿੱਚ ਤਰੱਕੀ ਲਈ ਮਜ਼ਦੂਰ ਕਾਮਿਆਂ ਦੀ ਜਰੂਰਤ ਹੁੰਦੀ ਹੈ| ਉਹਨਾਂ ਕੇਂਦਰ ਦੀ ਸਰਕਾਰ ਤੋਂ ਮੰਗ ਕੀਤੀ ਕਿ 1 ਮਈ ਵਾਲੇ ਦਿਨ ਕੇਂਦਰ ਸਰਕਾਰ ਰਜਿਸਟਰਡ ਕਾਮਿਆਂ ਨੂੰ ਵਿਸ਼ੇਸ਼ ਸਹਾਇਤਾ ਦੇ ਕੇ ਸਨਮਾਨਿਤ ਕਰਨ ਤਾਂ ਕਿ ਉਹਨਾਂ ਨੂੰ ਮਜ਼ਦੂਰ ਦਿਵਸ ਮੌਕੇ ਕੰਮ ’ਤੇ ਨਾ ਜਾਣਾ ਪਵੇ, ਜਦਕਿ ਅੱਜ ਵੀ ਮਜ਼ਦੂਰ ਦਿਵਸ ਵਾਲੇ ਦਿਨ ਸਾਰੇ ਕਾਮੇ ਆਪਣੇ ਪੇਟ ਭਰਨ ਲਈ ਮਜ਼ਦੂਰੀ ਕਰਨ ਜਾਣਾ ਪੈਂਦਾ ਹੈ| ਉਹਨਾ ਕਿਹਾ ਕਿ ਮਜਦੂਰ ਨੂੰ ਦੁਰਘਟਨਾ ਲਈ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਵੇ ਤਾਂ ਕਿ ਪਰਵਾਰ ਦੀ ਮੱਦਦ ਹੋ ਸਕੇ| ਉਹਨਾਂ ਵੱਲੋਂ ਕਾਮਿਆਂ ਨੂੰ ਗੋਡਿਆਂ ਅਤੇ ਪਿੱਠ ਵਾਲੀਆਂ ਬੈਲਟਾਂ ਵੀ ਵੰਡੀਆਂ ਗਈਆਂ| ਇਸ ਮੌਕੇ ਉਹਨਾਂ ਨਾਲ ਜੂਨੀਅਨ ਦੇ ਪ੍ਰਧਾਨ ਤਰਸੇਮ ਲਾਲ ਕਸਮ ਭੱਟੀ, ਬਿੰਦਰ ਸਿੰਘ ਸੇਢਾ ਸਿੰਘ ਵਾਲਾ, ਮੰਡਲ ਪ੍ਰਧਾਨ ਰਾਮ ਰਤਨ, ਸੰਦੀਪ ਟੋਨੀ, ਰਵਿੰਦਰ ਤਾਇਲ, ਮੋਹਨ ਲਾਲ ਪਰਵਾਨਾ, ਡਾ. ਰੂਬੀ ਚੈਨਾ, ਸ਼ਾਮ ਲਾਲ ਗੋਇਲ, ਰਾਜੂ ਸਿੰਘ ਜੈਤੋ, ਡਾ. ਕਸ਼ਮੀਰ ਸਿੰਘ, ਗੋਪਾਲ ਗੋਇਲ, ਸਰਮੀਨ ਜੈਤੋ, ਬਲਵਿੰਦਰ ਸਿੰਘ ਬਰਗਾੜੀ, ਨਸੀਬ ਸਿੰਘ ਔਲਖ ਆਦਿ ਵੀ ਹਾਜਰ ਸਨ|

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.