
ਜਗਰਾਉਂ 12 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਡਾ.ਅੰਬੇਡਕਰ ਭਵਨ ਵਿਖੇ ਬਾਮਸੇਫ ਅਤੇ ਡਾ.ਬੀ ਆਰ ਅੰਬੇਡਕਰ ਵੈਲਫੇਅਰ ਟਰੱਸਟ ਵੱਲੋਂ ਭਾਰਤ ਰਤਨ ਡਾ.ਅੰਬੇਡਕਰ ਜੀ ਦੀ 135ਵੀਂ ਜੈਯੰਤੀ ਪ੍ਰਧਾਨ ਰਣਜੀਤ ਸਿੰਘ ਹਠੂਰ ਦੀ ਅਗਵਾਈ ਵਿੱਚ ਮਨਾਈ ਗਈ। ਇਸ ਮੌਕੇ ਮੁੱਖ ਬੁਲਾਰੇ ਪ੍ਰੋ ਅਰੁਣ ਕੁਮਾਰ ਬਠਿੰਡਾ ਨੇ ਬਾਬਾ ਦੇ ਕਾਨੂੰਨੀ ਪੱਖਾਂ ਅਤੇ ਇਤਿਹਾਸਕ ਯੋਗਦਾਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਭਾਰਤ ਦੇ ਹਾਸ਼ੀਏ ਉੱਤੇ ਧੱਕੇ ਗਏ ਲੋਕਾਂ ਨੂੰ ਸੰਵਿਧਾਨਕ ਹੱਕਾਂ ਅਧਿਕਾਰਾਂ ਰਾਹੀਂ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਗਏ। ਦੂਜੇ ਬੁਲਾਰੇ ਮਾ.ਕੁਸ਼ਲ ਕੁਮਾਰ ਕਪੂਰਥਲਾ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਬਹੁਜਨ ਸਮਾਜ ਨੂੰ ਮਨੂੰਵਾਦ ਦੁਆਰਾ ਪਾਈਆਂ ਜਾਤੀ ਵੰਡੀਆਂ ਤੋਂ ਬਾਹਰ ਹੋਕੇ ਇੱਕਮੁੱਠ ਹੋਕੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਅੰਬੇਡਕਰੀ ਮਿਸ਼ਨਰੀ ਗਾਇਕ ਗੋਲਡੀ ਮਲਕ ਅਤੇ ਉਸਦੀ ਟੀਮ ਨੇ ਭੀਮ ਰਾਓ ਅੰਬੇਡਕਰ ਗੀਤ ਗਾ ਕੇ ਲੋਕਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਜਾਗਰੂਕ ਕੀਤਾ ਗਾਇਕ ਰਾਜਵੀਰ ਸਿੰਘ ਨੇ ਗੀਤ ਪੇਸ਼ ਕੀਤਾ ।ਡਾ.ਸੁਰਜੀਤ ਸਿੰਘ ਦੌਧਰ ਨੇ ਬਾਬਾ ਸਾਹਿਬ ਦੇ ਸਿੱਖਿਆ ਸਬੰਧੀ ਪੱਖ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਭਾਰਤ ਮੁਕਤੀ ਮੋਰਚਾ ਦੇ ਸਿਕੰਦਰ ਸਿੰਘ ਸਿੱਧੂ ਨੇ ਬਾਮਸੇਫ ਅਤੇ ਭਾਰਤ ਮੁਕਤੀ ਮੋਰਚਾ ਦੇ ਚੱਲ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਈ ਵੀ ਐਮ ਦੀ ਧਾਂਦਲੀ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ। ਅਮਰਜੀਤ ਸਿੰਘ ਮੋਰਕਰੀਮਾ ਨੇ ਆਪਣੀ ਕਾਵਿ ਰਚਨਾ ਪੇਸ਼ ਕਰਕੇ ਬਾਬਾ ਦੇ ਜੀਵਨ ਬਾਰੇ ਚਾਨਣਾ ਪਾਇਆ। ਲੈਕਚਰਾਰ ਅਮਰਜੀਤ ਕੌਰ ਨੇ ਆਪਣੀ ਕਾਵਿ ਰਚਨਾ ਪੇਸ਼ ਕਰਕੇ ਬਾਬਾ ਸਾਹਿਬ ਅਤੇ ਸੰਤ ਰਾਮ ਉਦਾਸੀ ਨੂੰ ਯਾਦ ਕੀਤਾ।ਨਵਗੀਤ ਕੌਰ ਨੇ ਬਾਬਾ ਡਾ.ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ਬਾਰੇ ਉਸਾਰੂ ਭਾਸ਼ਣ ਦਿੱਤਾ ਗਿਆ। ਹਰਪਾਲ ਸਿੰਘ ਖਾਲਸਾ ਮੁਕਤਸਰ ਨੇ ਬਹੁਜਨ ਸਮਾਜ ਦੀ ਆਪਸੀ ਸਾਂਝ ਲਈ ਜ਼ੋਰ ਦਿੱਤਾ ਤਾਂ ਬਾਬਾ ਸਾਹਿਬ ਅਤੇ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਭਾਰਤ ਨਿਰਮਾਣ ਹੋ ਸਕੇ। ਚੇਤਨ ਗਿੱਲ ਨੇ ਬਾਮਸੇਫ ਜਗਰਾਉਂ ਦੇ ਅਣਥੱਕ ਯਤਨਾ ਦੀ ਸਲਾਘਾ ਕੀਤੀ। ਸੀਨੀਅਰ ਮੀਤ ਪ੍ਰਧਾਨ ਸੁਖਮਿੰਦਰ ਸਿੰਘ ਸਦਰਪੁਰਾ ਨੇ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਆਪਣੇ ਚੱਲ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਅਤੇ ਪਿੰਡਾਂ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਟਿਊਸ਼ਨ ਸੈਂਟਰ ਖੋਲ੍ਹਣ ਬਾਰੇ ਦੱਸਿਆ। ਕਿ ਇਸ ਤਰ੍ਹਾਂ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਨੌਜਵਾਨਾਂ ਵਿੱਚ ਭਰ ਰਹੇ ਹਨ। ਇਸ ਮੌਕੇ ਸਰਪ੍ਰਸਤ ਸ.ਘੁਮੰਡਾ ਸਿੰਘ ਅਤੇ ਪ੍ਰਿੰਸੀਪਲ ਗੁਰਦੇਵ ਕੌਰ ਨੇ ਸਦਰਪੁਰਾ ਟਿਊਸ਼ਨ ਸੈਂਟਰ ਲਈ ਪ੍ਰੋਜੈਕਟਰ ਦਾਨ ਦਿੱਤਾ ਜਿਸ ਰਾਹੀਂ ਬਾਬਾ ਸਾਹਿਬ ਦੀਆਂ ਫਿਲਮਾਂ ਅਤੇ ਜਰੂਰੀ ਜਾਣਕਾਰੀਆਂ ਸਮਾਜ ਨੂੰ ਜਾਗਰੂਕ ਕਰਨ ਲਈ ਦਿੱਤੀਆਂ ਜਾਣਗੀਆਂ। ਬਾਮਸੇਫ ਅਤੇ ਟਰੱਸਟੀ ਮੈਂਬਰਾਂ ਵੱਲੋਂ ਇਸ ਉਪਰਾਲੇ ਲਈ ਸ ਘੁਮੰਡਾ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਮੈਨੇਜਰ ਜਸਵੰਤ ਰਾਏ ਕਮਲ, ਮੈਨੇਜਰ ਬਲਵਿੰਦਰ ਸਿੰਘ ਚੋਪੜਾ, ਮਾ.ਸਤਨਾਮ ਸਿੰਘ ਹਠੂਰ, ਸਰਬਜੀਤ ਸਿੰਘ ਭੱਟੀ,ਮਾ.ਜਗਸੀਰ ਸਿੰਘ ਹਠੂਰ,ਡਾ.ਅਮਰਨਾਥ, ਸਰਪ੍ਰਸਤ ਸੂਬੇਦਾਰ ਬੀਰ ਸਿੰਘ ਮਲਕ, ਡਾ.ਦਿਲਬਾਗ ਸਿੰਘ.ਸ਼ਿੰਗਾਰਾ ਸਿੰਘ, ਮੈਨੇਜਰ ਜਸਵੀਰ ਸਿੰਘ ਭੱਟੀ, ਲੇਖਕ ਸ਼੍ਰੀ ਅਜੀਤ ਪਿਆਸਾ,ਸ.ਮਸਤਾਨ ਸਿੰਘ, ਸ.ਸਤਨਾਮ ਸਿੰਘ ਢੋਲਣ, ਕਰਮਜੀਤ ਸਿੰਘ ਢੋਲਣ, ਅਵਤਾਰ ਸਿੰਘ ਤਲਵਾੜਾ,ਡਾ ਮਨਜੀਤ ਸਿੰਘ ਲੀਲਾਂ, ਰਾਮ ਮਹਿੰਦਰ ਸਿੰਘ ਹਠੂਰ,ਮਾ.ਬਲਦੇਵ ਸਿੰਘ,ਮਨਜੀਤ ਸਿੰਘ ਸਿੱਧੂ ਆਦਿ ਮੈਂਬਰ ਹਾਜ਼ਰ ਸਨ।
ਇਸ ਮੌਕੇ ਬਹੁਜਨ ਇਤਿਹਾਸ ਦੀਆਂ ਕਿਤਾਬਾਂ ਅਤੇ ਤਸਵੀਰਾਂ ਦੇ ਸਟਾਲਾਂ ਉੱਤੋਂ ਲੋਕਾਂ ਵੱਡੀ ਗਿਣਤੀ ਵਿੱਚ ਕਿਤਾਬਾਂ ਖਰੀਦੀਆਂ।ਪ੍ਰੋਗਰਾਮ ਵਿੱਚ ਆਈਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਅਖੀਰ ਵਿਚ ਪ੍ਰਧਾਨ ਰਣਜੀਤ ਸਿੰਘ ਹਠੂਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਬਾਬਾ ਸਾਹਿਬ ਡਾ.ਅੰਬੇਡਕਰ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
