ਬੱਚਿਆਂ ਨੂੰ ਐਜੂਕੇਸ਼ਨ ਦੇ ਖੇਤਰ ਲਈ ਜਾਗਰੂਕ ਕਰਨਾ ਜਰੂਰੀ : ਪਰਮਪਾਲ ਸ਼ਾਕਿਆ

ਗੋਤਮ ਐਜੂਕੇਸ਼ਨਲ ਸੁਸਾਇਟੀ ਨੇ ਸ਼ਬੀਲ ਲਾ ਕੇ ਮਨਾਈ ਬੁੱਧ ਪੂਰਨਿਮਾ ਪੁਰਬ

ਕੋਟਕਪੂਰਾ, 1 ਮਈ (ਟਿੰਕੂ ਕੁਮਾਰ/(ਰਲਡ ਪੰਜਾਬੀ ਟਾਈਮਜ਼)

ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਸੁਸਾਇਟੀ ਫਰੀਦਕੋਟ ਵੱਲੋਂ ਬੁੱਧ ਪੂਰਨਿਮਾ ਦੇ ਪਾਵਨ ਪੁਰਬ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ| ਇਸ ਪਾਵਨ ਪੁਰਬ ਉੱਤੇ ਸੁਸਾਇਟੀ ਦੇ ਪ੍ਰਧਾਨ ਪਰਮਪਾਲ ਸਿੰਘ, ਵਾਈਸ ਪ੍ਰਧਾਨ ਆਸ਼ਾਰਾਮ, ਜਨਰਲ ਸੈਕਟਰੀ ਪ੍ਰਦੀਪ ਸਿੰਘ ਅਤੇ ਖਜ਼ਾਨਚੀ ਨੇਤਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅੱਜ ਦੇ ਬੁੱਧ ਪੂਰਨਿਮਾ ਦੇ ਪਾਵਨ ਪੁਰਬ ਨੂੰ ਜਿੱਥੇ ਪੂਰਾ ਵਿਸ਼ਵ ਬਹੁਤ ਹੀ ਧੂਮਧਾਮ ਨਾਲ ਮਨਾ ਰਿਹਾ ਹੈ, ਉਥੇ ਸੁਸਾਇਟੀ ਫਰੀਦਕੋਟ ਵੱਲੋਂ ਠੰਡੇ ਮਿੱਠੇ ਜਲ ਸ਼ਬੀਲ ਲਾ ਕੇ ਇਸ ਪਰਵ ਨੂੰ ਮਨਾਇਆ ਅਤੇ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੌਤਮ ਬੁੱਧ ਜੀ ਦੁਬਾਰਾ ਚਲਾਏ ਗਏ ਸਿਧਾਂਤ ਉੱਪਰ ਚੱਲ ਕੇ ਸ਼ਹਿਨਸ਼ੀਲਤਾ ਤੇ ਨਿਮਰਤਾ ਦੇ ਗੁਣ ਨੂੰ ਅਪਣਾਉਣ ਤਾਂ ਜੋ ਇਸ ਸੰਸਾਰ ਦੇ ਜਲ ਥਲ ਅਤੇ ਵਾਜੂ ਦੇ ਸਾਰੇ ਪ੍ਰਾਣੀ ਸੁਖੀ ਹੋਣ ਦਾ ਆਨੰਦ ਮਾਨਣ| ਇਸ ਤੋਂ ਇਲਾਵਾ ਉਹਨਾਂ ਨੇ ਸਮੂਹ ਸ਼ਾਕਿਆ ਪਰਿਵਾਰਾਂ ਨੂੰ ਅੰਧ ਵਿਸ਼ਵਾਸ਼ਾਂ ਨੂੰ ਤਿਆਗ ਕੇ ਸਾਇੰਸ ਅਤੇ ਟੈਕਨੋਲਜੀ ਉੱਪਰ ਵਿਸ਼ਵਾਸ ਕਰਨ ’ਤੇ ਅਪੀਲ ਕੀਤੀ ਅਤੇ ਐਜੂਕੇਸ਼ਨ ਨੂੰ ਬੜਾਵਾ ਦਿੰਦਿਆਂ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰੇਕ ਵਰਗ ਦੇ ਬੱਚਿਆਂ ਦੀ ਪੜ•ਾਈ ਬਹੁਤ ਜਰੂਰੀ ਹੈ| ਇਸ ਲਈ ਬੱਚਿਆਂ ਦੀ ਪੜ•ਾਈ ਉੱਪਰ ਜੋਰ ਦੇਣ ਦੀ ਅਪੀਲ ਕੀਤੀ| ਇਸ ਤੋਂ ਇਲਾਵਾ ਸੁਸਾਇਟੀ ਦੇ ਹੇਮ ਸਿੰਘ, ਛਤਰਪਾਲ ਸਿੰਘ, ਗਿਆਨ ਸਿੰਘ, ਹੁਕਮ ਸਿੰਘ, ਹਰਵੀਰ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ, ਪੁਸ਼ਪਿੰਦਰ ਸਿੰਘ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ|


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.