ਪਟਿਆਲਾ 17 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਡਾ. ਸੁਖਜੀਤ ਕੌਰ ਜੀ ਵੱਲੋਂ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਖੇ ਲੋਕ—ਅਰਪਣ ਕੀਤਾ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਵਿਮੈਨ ਕਲੱਬ ਵੱਲੋਂ ਕਰਵਾਏ ਇਕ ਸ਼ਾਨਦਾਰ ਸਮਾਗਮ ਦੀ ਕੜੀ ਸੀ। ।ਇਸ ਸਮਾਗਮ ਵਿਚ ਡਾ. ਸੁਖਜੀਤ ਕੌਰ ਨੇ ਕਿਹਾ ਕਿ ਵਿਮੈਨ ਕਲੱਬ ਵੱਲੋਂ ਸਮਾਜ ਕਲਿਆਣ ਲਈ ਉਸਾਰੂ ਯੋਜਨਾਵਾਂ ਅਤੇ ਕਾਰਜ ਉਲੀਕੇ ਜਾਣਗੇ ਤਾਂ ਕਿ ਯੂਨੀਵਰਸਿਟੀ ਵਿਚ ਉਸਾਰੂ ਅਤੇ ਪਰਿਵਾਰਕ ਮਾਹੌਲ ਦੀ ਸਿਰਜਣਾ ਹੋ ਸਕੇ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਮੈਨ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ ਇਹ ਉਪਰਾਲਾ ਨਾ ਕੇਵਲ ਯੂਨੀਵਰਸਿਟੀ ਦੇ ਅਕਾਦਮਿਕ, ਸਾਹਿਤਕ, ਸਭਿਆਚਾਰਕ ਅਤੇ ਸੰਗੀਤਕ ਵਾਤਾਵਰਨ ਨੂੰ ਹੋਰ ਮਹਿਕਾਉਂਦਾ ਹੈ ਸਗੋਂ ਇਹ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਣਾ ਵੀ ਦਿੰਦਾ ਹੈ। ਵਿਮੈਨ ਕਲੱਬ ਦੇ ਅਹਿਮ ਕਾਰਜਕਰਤਾ ਤੇ ਡੀਨ ਰਿਸਰਚ ਡਾ. ਰਿਤੂ ਲਹਿਲ ਨੇ ਆਪਣੀ ਸੁੰਦਰ ਵਿਉਂਬੰਦੀ ਅਤੇ ਪ੍ਰਬੰਧਕੀ ਸ਼ੈਲੀ ਨਾਲ ਇਸ ਸਮਾਗਮ ਨੂੰ ਸਫਲ ਬਣਾਇਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਵਿਮੈਨ ਕਲੱਬ ਦੇ ਇਤਿਹਾਸਕ ਵਿਕਾਸ ਦੀ ਯਾਤਰਾ ਉਪਰ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਡਾ. ਜਗਦੀਪ ਸਿੰਘ ਅਤੇ ਡਾ. ਸੁਖਜੀਤ ਕੌਰ ਨੇ ਡਾ. ਆਸ਼ਟ ਨੂੰ ਉਨ੍ਹਾਂ ਦੀ ਪੁਸਤਕ ਦੇ ਲੋਕ ਅਰਪਣ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਅਜਿਹੀਆਂ ਪੁਸਤਕਾਂ ਵਿਦਿਅਕ, ਸਾਹਿਤਕ, ਸਭਿਆਚਾਰਕ, ਭੂਗੋਲਿਕ ਅਤੇ ਭਾਸ਼ਾਈ ਗਿਆਨ ਨੂੰ ਵਧਾਉਣ ਦਾ ਸੁਚੱਜਾ ਉਪਰਾਲਾ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਇਹ ਪੁਸਤਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿਚ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿਚ ਭਾਗ ਲੈਣ ਲਈ ਉਤਸਾਹ ਪੈਦਾ ਕਰਦੀ ਹੈ ਜਿਸ ਨੂੰ ਭਾਸ਼ਾ ਵਿਭਾਗ ਵੱਲੋਂ ਪਹਿਲਾਂ ਤਿੰਨ ਵਾਰ ਵੱਡੀ ਗਿਣਤੀ ਵਿੱਚ ਛਾਪਿਆ ਜਾ ਚੁੱਕਾ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਅਜੀਤਾ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ, ਕੰਟਰੋਲਰ ਪ੍ਰੀਖਿਆਵਾਂ ਡਾ. ਹਿਮੇਂਦਰ ਭਾਰਤੀ, ਡਾ. ਪੁਸ਼ਪਿੰਦਰ ਕੌਰ, ਡਾ. ਜਗਪ੍ਰੀਤ ਕੌਰ, ਡਾ. ਰਾਜਵਿੰਦਰ ਸਿੰਘ, ਡਾ. ਉਂਕਾਰ ਸਿੰਘ ਬੜੈਚ, ਡਾ. ਰਵੀਦਰਸ਼ਦੀਪ ਕੌਰ, ਡਾ. ਜਸਵੀਰ ਕੌਰ, ਡਾ.ਜਯੋਤੀ ਸ਼ਰਮਾ, ਡਾ. ਰਾਜਬੀਰ ਕੌਰ, ਲਾਭ ਕੌਰ, ਡਾ. ਪਰਮਿੰਦਰਜੀਤ ਕੌਰ, ਡਾ. ਨੀਤੂ ਕੌਸ਼ਲ, ਸੁਖਵਿੰਦਰ ਕੌਰ, ਡਾ. ਰਜਨੀ, ਰਣਜੀਤ ਕੌਰ, ਸ੍ਰੀਮਤੀ ਹਰਪ੍ਰੀਤ ਕੌਰ ਆਦਿ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਸਨ ਜਿਨ੍ਹਾਂ ਦੀਆਂ ਵੰਨ—ਸੁਵੰਨੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਦੇ ਦਿਲ ਜਿੱਤ ਲਏ।
ਸੰਗੀਮਈ ਗਤੀਵਿਧੀਆਂ ਦਾ ਸੰਚਾਲਨ ਡਾ. ਰਿਤੂ ਲਹਿਲ ਨੇ ਬਾਖ਼ੂਬੀ ਨਿਭਾਇਆ।
ਫੋਟੋ ਕੈਪਸ਼ਨ : ਡਾ. ਦਰਸ਼ਨ ਸਿੰਘ ‘ਆਸ਼ਟ’ ਰਚਿਤ ਪੁਸਤਕ ‘ਕੁਇਜ਼ ਮੁਕਾਬਲਾ’ ਦੇ ਨਵੇਂ ਐਡੀਸ਼ਨ ਦਾ ਲੋਕ ਅਰਪਣ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ, ਡਾ. ਸੁਖਜੀਤ ਕੌਰ, ਡਾ. ਜਸਵਿੰਦਰ ਸਿੰਘ ਬਰਾੜ, ਡਾ. ਅਜੀਤਾ, ਡਾ. ਰਿਤੂ ਲਹਿਲ, ਡਾ. ਰਾਜਵੰਤ ਕੌਰ ਪੰਜਾਬੀ ਅਤੇ ਡਾ. ਪੁਸ਼ਪਿੰਦਰ ਕੌਰ।
