ਮਾਂ ਸ਼ਬਦ ਅੱਤ ਦਾ ਮਿੱਠਾ ਹੈ,
ਅੰਦਰ ਨੂੰ ਠੰਢ ਪੁਚਾਉਣ ਵਾਲਾ ਹੈ।
ਮਾਂ ਅਤੇ ਸੰਤਾਨ ਦਾ ਰਿਸ਼ਤਾ ਆਪਸ ਵਿੱਚ ਬੜਾ ਗਹਿਰਾ ਰਿਸ਼ਤਾ ਹੈ।
ਪਿਤਾ ਦਾ ਬਿੰਬ ਹੈ, ਮਾਂ ਦਾ ਰਕਤ ਹੈ।
ਪਰੰਤੂ ਬੱਚਾ ਮਾਂ ਦੀ ਕੁੱਖ ਵਿੱਚ ਪਲਦਾ ਹੈ।
ਮਾਂ ਦੇ ਖੂਨ ਵਿੱਚੋਂ ਉਸ ਨੂੰ ਖੂਨ ਮਿਲਦਾ ਹੈ,
ਮਾਂ ਦੀ ਖੁਰਾਕ ਵਿੱਚੋਂ ਉਸ ਨੂੰ ਖੁਰਾਕ ਮਿਲਦੀ ਹੈ,
ਮਾਂ ਦੀ ਜ਼ਿੰਦਗੀ ਵਿੱਚੋਂ ਉਸ ਨੂੰ ਜ਼ਿੰਦਗੀ ਮਿਲਦੀ ਹੈ।
ਮਾਂ ਦੀ ਧੜਕਣ, ਬੱਚੇ ਦੀ ਧੜਕਣ ਬਣਦੀ ਹੈ।
ਬੱਚਾ ਮਾਂ ਦੀ ਕੁੱਖ ਵਿੱਚੋਂ ਖੂਨ ਲੈਂਦਾ ਹੈ, ਖੁਰਾਕ ਲੈਂਦਾ ਹੈ,
ਉਹ ਨਾਭੀ ਕਰਕੇ ਮਾਂ ਦੇ ਨਾਲ ਜੁੜਿਆ ਹੋਇਆ ਹੈ।
ਇਹ ਸਚਾਈ ਹੈ – ਅਖੀਰ ਤੇ ਭਾਵੇਂ ਉਹ ਬਜ਼ੁਰਗ ਹੋ ਜਾਵੇ,
ਉਸ ਦੇ ਕੇਸ ਚਿੱਟੇ ਦੁੱਧ ਵਰਗੇ ਹੋ ਜਾਣ,
ਉਸ ਦੇ ਘਰ ਪੁੱਤ-ਪੋਤਰੇ ਆ ਜਾਣ,
ਪਰ ਦੁੱਖ ਵੇਲੇ ਮੂੰਹੋਂ ਇਹੀ ਸ਼ਬਦ ਨਿਕਲਦਾ ਹੈ –
“ਹਾਏ ਮਾਂ ਮੇਰੀਏ”
ਹਮੇਸ਼ਾ ਲੋਕ ਸ਼ਬਦ ਵਰਤਦੇ ਹਨ “ਹਾਏ ਮਾਂ” ਕਿਉਂ ?
ਇਸ ਦਾ ਕਾਰਨ ਇਹ ਹੈ – ਬੱਚਾ ਉਸ ਮਾਂ ਦੀ ਗੋਦ ਵਿੱਚ ਜ਼ਿੰਦਗੀ ਲਈ ਹੈ,
ਉਸ ਨੇ ਮਾਂ ਦੇ ਸੀਨੇ ਵਿੱਚੋਂ ਅੰਮ੍ਰਿਤ ਸੀਰ ਪੀਤਾ ਹੈ,
ਉਸ ਦੀ ਰਗ-ਰਗ ਵਿੱਚ ਮਾਂ ਹੀ ਰਚੀ ਹੋਈ ਹੈ।
ਜਦੋਂ ਵੀ ਬੱਚਾ ਬੋਲਦਾ ਹੈ ਉਸ ਦੇ ਮੂੰਹ ਵਿੱਚੋਂ ਮਾਂ ਹੀ ਨਿਕਲਦਾ ਹੈ।
ਮਾਂ… ਮਾਂ… ਮਾਂ… ਮਾਂ… ਮਾਂ…
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205, ਨਵੀਂ ਦਿੱਲੀ – 18
