ਮਾਨਚੈਸਟਰ (ਯੂ ਕੇ) ਵਿੱਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ “ ਕਿਤਾਬ ਲੋਕ ਅਰਪਣ

ਮਾਨਚੈਸਟਰ (ਯੂ ਕੇ) ਵਿੱਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ “ ਕਿਤਾਬ ਲੋਕ ਅਰਪਣ

ਲੁਧਿਆਣਾਃ 5 ਮਈ (ਵਰਲਡ ਪੰਜਾਬੀ ਟਾਈਮਜ਼)

ਮਾਨਚੈਸਟਰ (ਯੂ ਕੇ) ਵਿੱਚ ਦੂਜੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ “ ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਸਭਾ ਵੱਲੋਂ ਡਾ. ਆਤਮਜੀਤ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੰਪਾਦਿਤ ਕੀਤਾ ਹੈ।
ਇਸ ਕਾਨਫਰੰਸ ਦਾ ਮੁੱਖ ਭਾਸ਼ਨ ਇਸ ਕਾਨਫਰੰਸ ਦੇ ਪ੍ਰਬੰਧਕ ਤੇ ਲਾਹੌਰ ਤੋਂ ਆਏ ਭੁਲੇਖਾ ਪੱਤਰ ਸਮੂਹ ਦੇ ਮੁੱਖ ਸੰਪਾਦਕ ਮੁਦੱਸਰ ਇਕਬਾਲ ਬੱਟ ਨੇ ਕੀਤਾ। ਉਨ੍ਹਾਂ ਦੁਨੀਆਂ ਭਰ ਵਿੱਚ ਮਾਂ ਬੋਲੀ ਪੰਜਾਬੀ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹਵਾਲੇ ਨਾਲ ਪਾਕਿਸਤਾਨ ਵਿੱਚ ਪੰਜਾਬੀ ਜ਼ਬਾਨ ਬਾਰੇ ਖੁੱਲ੍ਹੀ ਚਰਚਾ ਕੀਤੀ।
ਇਸ ਮੌਕੇ ਲਾਹੌਰ ਤੋਂ ਜ਼ਾਹਿਦ ਹਸਨ, ਨਾਰਵੇ ਤੋਂ ਡਾ. ਹਰਜਿੰਦਰ ਸਿੰਘ ਦਿਲਗੀਰ, ਕੈਨੇਡਾ ਤੋਂ ਡਾ. ਦਲਬੀਰ ਸਿੰਘ ਕਥੂਰੀਆ, ਲੰਡਨ ਤੋਂ ਸ਼ਗੁਫਤਾ ਗਿੰਮੀ, ਅਜ਼ਹਰ ਮਹਿਮੂਦ ਚੌਧਰੀ, ਸਾਬਿਰ ਰਜ਼ਾ, ਤਾਰਿਕ ਖੇਤਾਲ, ਮੁਸ਼ਤਾਕ ਲੇਛਾਰੀ, ਨਿਸਾਰ ਮਲਿਕ, ਰਜ਼ੀਆ ਚੌਧਰੀ, ਆਮਿਰ ਮਨਜ਼ੂਰ,ਆਸਿਫ ਸਲੀਮ ਮਿੱਠਾ ਵਰਗੇ ਵੱਡੇ ਲੋਕ ਸ਼ਾਮਿਲ ਹੋਏ।
“ਲੋਟਸ “ ਮੈਗਜ਼ੀਨ ਬੈਰੂਤ ਦੇ ਮੁੱਖ ਸੰਪਾਦਕ ਤਾਰਿਕ ਮਹਿਮੂਦ ਵੀ ਇਸ ਮੌਕੇ ਹਾਜ਼ਰ ਸਨ।
ਇਸ ਮੌਕੇ ਸ਼ਗੁਫਤਾ ਗਿੰਨੀ ਵੱਲੋਂ ਨਾਵਲਕਾਰ ਸਲੀਮ ਖਾਂ ਗਿੰਮੀ ਬਾਰੇ ਸੰਪਾਦਿਤ ਕਿਤਾਬ ਵੀ ਲੋਕ ਅਰਪਨ ਕੀਤੀ ਗਈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.