ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਗੁਰਦੁਆਰਾ ਕਰਮਸਰ ਝੋਕ ਹਰੀਹਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੰਜਾਬ ਸੈਣ ਵੈਲਫੇਅਰ ਬੋਰਡ ਦੇ ਪ੍ਰਧਾਨ ਮੱਖਣ ਪੱਲਣ ਦੀ ਪ੍ਰਧਾਨਗੀ ਹੇਠ ਸੈਣ ਸਮਾਜ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਕਰਾਉਣ ਲਈ ਡਾ. ਪ੍ਰਗਟ ਸਿੰਘ ਪੰਜਾਬ ਪ੍ਰਧਾਨ,ਸਰਪੰਚ ਸਵਰਨ ਸਿੰਘ ਚੇਅਰਮੈਨ ਫ਼ਿਰੋਜ਼ਪੁਰ, ਨੀਲਾ ਸਿੰਘ ਤੇ ਹੋਰਨਾਂ ਵੱਲੋਂ ਅਣਥੱਕ ਮਿਹਨਤ ਕਰਕੇ ਪ੍ਰਬੰਧ ਕੀਤੇ ਗਏ। ਇਸ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਸੈਣ ਸਮਾਜ ਦੇ ਵਿਆਕਤੀਆਂ ਵਿੱਚੋਂ ਵੱਖ ਵੱਖ-ਵੱਖ ਜ਼ਿਲਿਆਂ ਲਈ ਸੈਣ ਬੋਰਡਾਂ ਦੇ ਚੁਣੇ ਗਏ ਜ਼ਿਲਾ ਚੇਅਰਮੈਨ ਤੇ ਮੀਤ ਚੇਅਰਮੈਨ ਸਾਹਿਬਾਨ ਤੋਂ ਭਾਰਤੀ ਕਿਸਾਨ ਸੈਣ ਵੈਲਫੇਅਰ ਸਭਾ ਦੇ ਜਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਤੇ ਹੋਰ ਅਹੁਦੇਦਾਰ ਹਾਜ਼ਰ ਹੋਏ, ਭਾਰਤੀ ਕਿਸਾਨ ਸੈਣ ਵੈਲਫੇਅਰ ਸਭਾ ਦੇ ਸੂਬਾ ਪ੍ਰਧਾਨ ਡਾ. ਪ੍ਰਗਟ ਸਿੰਘ ਧੀਰਾ ਪੱਤਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਆਏ। ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਧੀਰਾਪੱਤਰਾ ਵੱਲੋਂ ਦੱਸਿਆ ਗਿਆ ਕਿ ਬੂਟਾ ਸਿੰਘ, ਨੀਲਾ ਸਿੰਘ, ਬਿੰਦਰ ਸਿੰਘ , ਪ੍ਰੀਤਮ ਸਿੰਘ ਭਾਣਾ ਤੇ ਹੋਰਨਾਂ ਵੱਲੋਂ ਪੰਜਾਬ ਦੀ ਸਭਾ ਨੂੰ ਖੜਾ ਕਰਨ ਲਈ ਬਹੁਤ ਉਪਰਾਲੇ ਕੀਤੇ ਗਏ ਤੇ ਸਭਾ ਦੇ ਸਾਰੇ ਕਾਰਕੁੰਨ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ ਜਿਸ ਕਾਰਨ ਸਾਡੇ ਪ੍ਰੀਵਾਰ ਵਿੱਚ ਵਾਧਾ ਹੋਇਆ ਹੈ ਤੇ ਹੋ ਰਿਹਾ ਹੈ। ਪੰਜਾਬ ਸਰਕਾਰ ਦਾ ਪਹਿਲੀ ਵਾਰ ਇਹ ਨਿਯੁਕਤੀਆਂ ਕਰਨ ਤੇ ਪੰਜਾਬ ਸਰਕਾਰ ਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ। ਵੱਖ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸਾਡੀ ਨਾਈ ਬਰਾਦਰੀ ਦੀ ਥਾਂ ਜਾਤੀ ਸਰਟੀਫਿਕੇਟ ਵਿੱਚ ਸੈਣ ਸਮਾਜ ਦਾ ਜਿੱਕਰ ਕੀਤਾ ਜਾਵੇ, ਵੱਖ-ਵੱਖ ਸੰਸਥਾਵਾਂ ਦੀਆਂ ਚੋਣਾਂ ਖਾਸ ਕਰਕੇ ਵਿਧਾਨ ਸਭਾ ਤੇ ਪਾਰਲੀਮੈਂਟ ਚੋਣਾਂ ਵਿੱਚ ਯੋਗ ਨੁਮਾਇੰਦਗੀ ਦਿੱਤੀ ਜਾਵੇ। ਇਹ ਵਰਨਣਯੋਗ ਹੈ ਮੀਟਿੰਗ ਹੌਲੀ ਹੌਲੀ ਰੈਲੀ ਦਾ ਰੂਪ ਧਾਰਨ ਕਰਦੀ ਗਈ। ਸ਼੍ਰੀ ਪੱਲਣ ਵੱਲੋਂ ਹਾਜ਼ਰ ਆਈ ਸੰਗਤ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਸਮਾਜ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਮੁੱਖ ਮੰਤਰੀ ਜੀ ਤੇ ਹੋਰ ਸਬੰਧਿਤ ਪਲੇਟਫ਼ਾਰਮ ਤੇ ਜ਼ੋਰਦਾਰ ਢੰਗ ਨਾਲ ਉਠਾਉਣਗੇ। ਇਸ ਸਮੇਂ ਗੁਰਮਖ ਸਿੰਘ, ਨਰਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਹਰਪਾਲ ਸਿੰਘ, ਹਰਜਿੰਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਲਾਡਾ, ਗੁਰਜੀਤ ਸਿੰਘ, ਮਨਦੀਪ ਸਿੰਘ ਮਿੰਟੂ ਗਿੱਲ, ਰਾਮ ਸਿੰਘ, ਮੇਜਰ ਸਿੰਘ, ਖੜਕ ਸਿੰਘ, ਜਲੰਧਰ ਸਿੰਘ, ਜਸਵਿੰਦਰ ਸਿੰਘ,, ਪਵਨ ਕੁਮਾਰ, ਰਮਨ ਸੈਣ, ਤਰਸੇਮ ਸੈਣ, ਨਿਸ਼ਾਨ ਸਿੰਘ ਸਰਪੰਚ, ਕਿੱਕਰ ਸਿੰਘ,ਬਖ਼ਸ਼ੀਸ਼ ਸਿੰਘ, ਬਲਵਿੰਦਰ ਸਿੰਘ, ਸੁੱਖਾ ਸਿੰਘ, ਦਰਸ਼ਨ ਸਿੰਘ ਮੱਲਣ, ਰੂਪ ਸਿੰਘ ਅਮਰੀਕ ਸਿੰਘ, ਗੁਰਚਰਨ ਸਿੰਘ, ਕਰਮਜੀਤ ਸਿੰਘ, ਨਛੱਤਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਰਵੀ ਭੁੱਲਰ, ਸੰਤ ਬਾਬਾ ਕੇਵਲ ਦਾਸ, ਹਰਬੰਸ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ, ਹਰਨਰਾਇਣ ਸਿੰਘ ਵਾਤਾਵਰਨ ਪ੍ਰੇਮੀ ਜਗਰਾਓ, ਜਸਵੀਰ ਸਿੰਘ, ਸ਼ਰਨਜੀਤ ਸਿੰਘ,ਖੁਸ਼ਪਾਲ ਸਿੰਘ, ਕੈਪਟਨ ਸੁਰਜੀਤ ਸਿੰਘ ਤਰਨਤਾਰਨ ਸਾਹਿਬ, ਗੁਰਦੇਵ ਸਿੰਘ ਪੱਟੀ, ਜਰਨੈਲ ਸਿੰਘ ਮੋਗਾ, ਅਮਰ ਸਿੰਘ ਧਰਮਕੋਟ, ਬਲਕਰਨ ਸਿੰਘ ਬਾਘਾਪੁਰਾਣਾ ਅਵਤਾਰ ਸਿੰਘ ਨਿਹਾਲ ਸਿੰਘ ਵਾਲਾ, ਅਜੈ ਲੈਕੜਾ ਪਾਨੀਪਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਤੇ ਮੈਂਬਰ ਮੌਜੂਦ ਸਨ ।
