ਕੋਟਕਪੂਰਾ, 6 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਮਾਜਸੇਵੀ ਸੰਸਥਾ ਯੂਨਾਈਟਿਡ ਇੰਟਰਨੈਸ਼ਨਲ ਕਲੱਬਜ਼ ਯੂਨਿਟ ਕੋਟਕਪੂਰਾ ਵੱਲੋਂ ਮਾਨਵਤਾ ਦੀ ਭਲਾਈ ਦੇ ਕਾਰਜਾਂ ਤਹਿਤ ਕਲੱਬ ਦੇ ਯੂਨਿਟ ਪ੍ਰਧਾਨ ਡਾ. ਸਤੀਸ਼ ਸ਼ਰਮਾ ਦੀ ਅਗਵਾਈ ਵਿੱਚ, ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਲਾਏ ਗਏ ਮੈਗਾ ਬਲੱਡ ਡੋਨੇਸ਼ਨ ਕੈਂਪ ਵਿੱਚ ਖ਼ੂਨਦਾਨ ਕਰਨ ਵਾਲੇ ਮਹਾਦਾਨੀਆਂ ਲਈ ਵਿਸ਼ੇਸ਼ ਪੌਸ਼ਟਿਕ ਡਾਈਟ ਦਾ ਪ੍ਰਬੰਧ ਕੀਤਾ ਗਿਆ।ਇਸ ਦੌਰਾਨ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੇ ਮੈਂਬਰਾਂ ਵੱਲੋਂ ਖ਼ੂਨਦਾਨੀਆਂ ਨੂੰ ਉਬਲੇ ਹੋਏ ਛੋਲੇ ਅਤੇ ਪਨੀਰ ਦੀ ਪੌਸ਼ਟਿਕ ਡਾਈਟ ਵੰਡੀ ਗਈ, ਤਾਂ ਜੋ ਖ਼ੂਨਦਾਨ ਤੋਂ ਬਾਅਦ ਉਨ੍ਹਾਂ ਦੀ ਊਰਜਾ ਬਣੀ ਰਹੇ।ਇਸ ਮੌਕੇ ਕਲੱਬ ਦੇ ਫਾਊਂਡਰ ਪ੍ਰਧਾਨ ਚਰਣ ਦਾਸ ਗਰਗ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਜੋ ਖ਼ੂਨਦਾਨ ਦਾ ਮਹਾਂ ਯੱਗ ਕੀਤਾ ਗਿਆ ਹੈ, ਇਸ ਵਿੱਚ ਸਾਡੇ ਕਲੱਬ ਵੱਲੋਂ ਖ਼ੂਨਦਾਨੀਆਂ ਦੀ ਸਿਹਤ ਅਤੇ ਹੌਸਲਾ ਅਫ਼ਜ਼ਾਈ ਲਈ ਇਸ ਪੌਸ਼ਟਿਕ ਆਹਾਰ ਸੇਵਾ ਦੇ ਮਾਧਿਅਮ ਰਾਹੀਂ ਛੋਟਾ ਜਿਹਾ ਯੋਗਦਾਨ ਪਾਇਆ ਗਿਆ ਹੈ।ਉਹਨਾ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਇਸ ਪਵਿੱਤਰ ਕਾਰਜ ਵਿੱਚ ਸਹਿਯੋਗ ਕਰਕੇ ਸਾਡੇ ਕਲੱਬ ਦੇ ਸਾਰੇ ਮੈਂਬਰ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਸਾਡਾ ਕਲੱਬ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਮਾਨਵਤਾ ਦੀ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਸਹਿਯੋਗ ਕਰਦਾ ਰਹੇਗਾ।ਕਲੱਬ ਦੇ ਅਹੁਦੇਦਾਰਾਂ ਚਰਨਜੀਤ ਸਿੰਘ, ਰਾਕੇਸ਼ ਗਰਗ, ਪਵਨ ਭਾਰਤੀ, ਸਤਨਾਮ ਸਿੰਘ ਖੱਬੂ ਨੇ ਕਿਹਾ ਕਿ ਨਿਰਸਵਾਰਥ ਭਾਵਨਾ ਨਾਲ ਕੀਤੀ ਗਈ ਸੇਵਾ ਹੀ ਸੱਚੀ ਸੇਵਾ ਹੈ ਅਤੇ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਦੀ ਮਦਦ ਕਰਨਾ ਹੈ।ਇਸ ਮੌਕੇ ਕਲੱਬ ਦੇ ਹੋਰ ਸੀਨੀਅਰ ਅਹੁਦੇਦਾਰ, ਸਮਾਜ ਸੇਵਕ ਅਤੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ, ਜਿੰਨਾਂ ਨੇ ਖ਼ੂਨਦਾਨੀਆਂ ਦਾ ਧੰਨਵਾਦ ਪ੍ਰਗਟਾਇਆ। ਇਸ ਸਮੇਂ ਕਲੱਬ ਦੇ ਜਨਰਲ ਸਕੱਤਰ ਚੰਦਰ ਗਰਗ, ਇੰਟਰਨੈਸ਼ਨਲ ਉਪ ਪ੍ਰਧਾਨ ਬਲਜੀਤ ਸਿੰਘ ਖੀਵਾ, ਕੈਸ਼ੀਅਰ ਕਮਲ ਕਟਾਰੀਆ, ਯੂਥ ਪ੍ਰਧਾਨ ਮੋਹਿਤ ਮਹਿਤਾ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਸਨ।
