ਸਵਾਲ :- ਨਮਸਕਾਰ ਸਰ, ਮੈਂ ਸਾਹਿਲ ਇੰਸਾਂ ਨੇ 12ਵੀਂ ਨਾਨ-ਮੈਡੀਕਲ ਨਾਲ ਪਾਸ ਕਰ ਲਈ ਹੈ ਅਤੇ ਹੁਣ B.Sc. CSM (Computer Sc., Statistics, Mathematics) ਵਿਚ ਐਡਮਿਸ਼ਨ ਲਿਆ ਹੈ ਅਤੇ ਮੈਂ UPSC ਦੀ ਤਿਆਰੀ ਕਰਨੀ ਹੈ, ਮੈਨੂੰ ਦੱਸੋ ਮੇਰੇ ਲਈ B.Sc. CSM ਕਿੰਨੀ ਕੁ ਲਾਭਦਾਇਕ ਹੈ ਅਤੇ ਕਿਵੇਂ?
ਉੱਤਰ :- ਸਾਹਿਲ, ਬਾਰ੍ਹਵੀਂ ਜਮਾਤ ਤੋਂ ਬਾਅਦ ਤੁਸੀਂ B.Sc. CSM (Computer Sc., Statistics, Mathematics) ਵਿਚ ਦਾਖਲਾ ਲਿਆ ਹੈ। ਤੁਸੀਂ UPSC ਦੀ ਤਿਆਰੀ ਕਰਨ ਬਾਰੇ ਸੋਚ ਰਹੇ ਹੋ ਅਤੇ ਜਾਨਣਾ ਚਾਹੁੰਦੇ ਹੋ ਕਿ ਉਪਰੋਕਤ दिप्ते ਤੁਹਾਡੇ UPSC ਦੀ ਤਿਆਰੀ ਵਿਚ ਕਿੰਨੇ ਅਤੇ ਕਿਸ ਤਰ੍ਹਾਂ ਸਹਾਈ ਹੋਣਗੇ। ਸਭ ਤੋਂ ਪਹਿਲਾਂ ਤੁਹਾਨੂੰ UPSC ਦਾ ਪੈਟਰਨ ਸਮਝਣਾ ਹੋਵੇਗਾ। ਦਰਅਸਲ ਮੁੱਖ ਰੂਪ ਵਿਚ UPSC ਨੂੰ ਤਿੰਨ ਭਾਗਾਂ ਵਿਚ ਰੱਖਿਆ ਜਾ ਸਕਦਾ ਹੈ। UPSC ਵੱਲੋਂ ਹਰ ਸਾਲ ਇੱਕ ਹੀ ਪ੍ਰੀਖਿਆ ਲਈ ਜਾਂਦੀ ਹੈ, ਜਿਸ ਨੂੰ CSE (Civil Services Examination) ਕਿਹਾ ਜਾਂਦਾ ਹੈ। ਇਸ ਪ੍ਰੀਖਿਆ ਵਿਚ ਪ੍ਰਾਪਤ ਰੈਂਕ ਅਤੇ ਤੁਹਾਡੇ ਦੁਆਰਾ ਭਰੀ ਗਈ ਚੋਣ ਦੋ ਆਧਾਰ ‘ਤੇ (1) ਪ੍ਰਸ਼ਾਸਨਿਕ ਸੇਵਾਵਾਂ (IAS), (2) ਪੁਲਿਸ ਸੇਵਾ ਸੇਵਾਵਾਂ (IPS) (ਇਸ ਖੇਤਰ ਵਿਚ ਸੇਵਾਵਾਂ ਲਈ ਕੁਝ ਸਰੀਰਕ ਟੈਸਟ ਪਾਸ ਕਰਨੇ ਵੀ ਜ਼ਰੂਰੀ ਹਨ) ਅਤੇ (3) ਟੈਕਸ/ਰੈਵਨਿਊ (Income Tax) ਅਤੇ (Customs & Indirect Taxes) मेहादां से ਖੇਤਰ ਵਿਚ ਜਾਣ ਦੇ ਮੌਕੇ ਮਿਲਦੇ ਹਨ।
UPSC (ਯੂਪੀਐੱਸਸੀ) ਦੇ CSAT ਸੀਸੈਟ (ਪੇਪਰ-2) ਵਿੱਚ ਗਣਿਤ (ਮੈਥ) ਅਤੇ ਰੀਜ਼ਨਿੰਗ ਆਉਂਦੀ ਹੈ ਅਤੇ ਤੁਹਾਡੀ ਬੀਐੱਸਸੀ ਪਾਸ ਕੀਤੀ ਹੋਣ ਕਾਰਨ, ਗਣਿਤ (ਮੈਥ) ਅਤੇ ਰੀਜ਼ਨਿੰਗ ਤੁਹਾਡੇ ਲਈ ਅਸਾਨ ਹੋਵੇਗੀ। ਜੇਕਰ ਤੁਹਾਡੀ ਗਣਿਤ (ਮੈਥ) ਦੇ ਨਾਲ-ਨਾਲ ਇੱਕ ਹੋਰ ਵਿਸ਼ੇ ਜਿਵੇਂ ਕਿ ਸਟੇਟੇਸਟਿਕ ਜਾਂ ਕੰਪਿਊਟਰ ਵਿਚ ਮੁਹਾਰਤ ਹਾਸਲ ਕਰ ਜਾਂਦੇ ਹੋ ਤਾਂ ਤੁਸੀਂ UPSC ਵਿੱਚ ਇਹ ਵਿਸ਼ੇ ਆਪਸ਼ਨ ਵਿਸ਼ਿਆ ਵਜੋਂ ਜਾਂ ਇਨ੍ਹਾਂ ਵਿਸ਼ਿਆਂ ਦੀ ਜਗ੍ਹਾ ਆਪਣੀ ਸੁਵਿਧਾ ਅਨੁਸਾਰ ਹੋਰ ਵਿਸ਼ੇ ਵੀ ਰੱਖ ਸਕਦੇ ਹੋ। ਤੁਹਾਡੇ ਅਜੋਕੇ ਵਿਸ਼ਿਆਂ ਦੀ ਚੋਣ ਦੀ ਦ੍ਰਿਸ਼ਟੀ ਤੋਂ ਤੁਸੀਂ ਟੈਕਸ/ਰੇਵਨਿਊ ਸੇਵਾਵਾਂ ਵਾਲਾ ਖੇਤਰ ਚੁਣ ਸਕਦੇ ਹੈ।
UPSC ਕਲੀਅਰ ਕਰਨ ਲਈ ਤੁਹਾਨੂੰ ਸੁਝਾਅ ਹੈ ਕਿ ਤੁਸੀਂ ਹੁਣੇ ਤੋਂ ਹੀ ਹਰ ਸਾਲ ਤਿੰਨ ਡਾਇਰੀਆਂ ਉੱਤੇ ਪਹਿਲੀ ਚਲੰਤ ਮਸਲਿਆਂ ਦੀ ਜਾਣਕਾਰੀ ਲਈ, ਦੂਜੀ ਖੇਡਾਂ ਸਮੇਤ ਹੋਰ ਗਤੀਵਿਧੀਆਂ ਦਾ ਰਿਕਾਰਡ ਰੱਖਣ ਅਤੇ ਤੀਸਰੀ ਅੰਤਰਰਾਸ਼ਟਰੀ ਪੱਧਰ ਦੀਆਂ ਗਤੀਵਿਧੀਆਂ ਨੂੰ, ਰੋਜ਼ਾਨਾ ਦੇ ਆਧਾਰ ‘ਤੇ ਨੋਟ ਕਰਨਾ ਸ਼ੁਰੂ ਕਰ ਦੇਵੇ। ਅਜਿਹਾ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਮੁੱਖ ਘਟਨਾਵਾਂ, ਗਤੀਵਿਧੀਆਂ ਆਦਿ ਨੂੰ ਯਾਦ ਰੱਖਣ ਦਾ ਅਭਿਆਸ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਦੂਸਰਾ ਆਉਣ ਵਾਲੇ ਤਿੰਨ-ਚਾਰ ਸਾਲ ਬਾਅਦ ਤੁਹਾਡੀ ਜਾਣਕਾਰੀ ਤੇ ਗਿਆਨ ਵਿਚ ਕਾਫੀ ਵਾਧਾ ਹੋ ਜਾਵੇਗਾ ਜੋ ਕਿ UPSC ਦੀ ਕੁਆਲੀਫਾਇੰਗ ਪ੍ਰੀਖਿਆ ਨੂੰ ਕਲੀਅਰ ਕਰਨ ਵਿਚ ਬਹੁਤ ਸਹਾਈ ਹੋਵੇਗਾ।
UPSC ਦਾ ਪ੍ਰੀਖਿਆ ਪੈਟਰਨ ਤਿੰਨ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ ਜਿਸ ਬਾਰੇ ਅਸੀਂ ਰੋਜ਼ਾਨਾ ‘ਸੱਚ ਕਹੂੰ’ (ਹਿੰਦੀ ਅਤੇ ਪੰਜਾਬੀ) ਦੇ ਹਰ ਐਤਵਾਰ ਨੂੰ ਛਪਣ ਵਾਲੇ ਇਸੇ ਕਾਲਮ ਵਿਚ, 7 ਜੂਨ ਦੇ ਅੰਕ ਵਿਚ ਵਿਸਥਾਰ ਸਹਿਤ ਜਾਣਕਾਰੀ ਦੇ ਚੁੱਕੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ ਇਹ ਅੰਕ ਪੜ੍ਹ ਸਕਦੇ ਹੈ।

ਪ੍ਰੋ. (ਡਾ:) ਪ੍ਰਦੀਪ ਕੌੜਾ (ਸਿੱਖਿਆ ਸ਼ਾਸਤਰੀ ਤੇ ਕਰੀਅਰ ਮਾਹਿਰ)
ਪੇਸ਼ਕਸ਼ :- ਪੱਤਰਕਾਰ ਟਿੰਕੂ ਕੁਮਾਰ ਕੋਟਕਪੂਰਾ।
