ਕੋਟਕਪੂਰਾ, 18 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਿੰਦਰ ਬਿੱਲਾ ਜੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟ ਦੀ ਸਰਕਾਰ ਵੱਲੋਂ ਪਰਜਾਪਤ ਸਮਾਜ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ *ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਵਧਾਈ ਸੰਦੇਸ਼ ਜਾਰੀ ਕਰਦਿਆਂ ਪਰਜਾਪਤ ਸਮਾਜ ਦੇ ਆਗੂਆਂ ਪ੍ਰਧਾਨ ਕਰਮ ਚੰਦ ਪੱਪੀ, ਰਮੇਸ਼ ਬਾਗੋਰੀਆ ਜਲਾਲਾਬਾਦ,ਹੰਸ ਰਾਜ ਪਰਜਾਪਤ ਜਲਾਲਾਬਾਦ, ਗੁਰਮੀਤ ਸਿੰਘ ਪ੍ਰਜਾਪਤੀ, ਅਸ਼ੋਕ ਕੁਮਾਰ ਡਾਬੋਦੀਆ ਮੋਗਾ, ਜੈ ਚੰਦ ਬੇਂਵਾਲ ਮੋਗਾ, ਐਡਵੋਕੇਟ ਅਜੀਤ ਵਰਮਾ ਮੋਗਾ, ਪਵਨ ਪਰਜਾਪਤੀ ਮੁਕਤਸਰ ਸਾਹਿਬ, ਵਿਸ਼ਾਲ ਪਰਜਾਪਤੀ ਜਲਾਲਾਬਾਦ, ਲੈਕ. ਰਤਨ ਸਿੰਘ ਬਠਿੰਡਾ, ਪ੍ਰਧਾਨ ਤਾਰਾ ਚੰਦ ਕੋਟਕਪੂਰਾ, ਪ੍ਰਧਾਨ ਚਿਰੰਗੀ ਲਾਲ ਕੋਟਕਪੂਰਾ, ਟਿੰਕੂ ਕੁਮਾਰ ਕੋਟਕਪੂਰਾ, ਰਘਬੀਰ ਸਿੰਘ ਸਾਦਿਕ, ਡਾ. ਧਰਮ ਪ੍ਰਵਾਨਾ ਫਰੀਦਕੋਟ, ਟਿੰਕੂ ਵਰਮਾ ਬਠਿੰਡਾ, ਮਹਿੰਦਰਪਾਲ ਮੋਗਾ, ਬਸੰਤ ਕੁਮਾਰ ਪ੍ਰਜਾਪਤੀ ਕੋਟਕਪੂਰਾ ਆਦਿ ਨੇ ਕਿਹਾ ਕਿ ਰਾਜਿੰਦਰ ਬਿੱਲਾ ਨੇ ਹਮੇਸ਼ਾ ਲੋਕ ਭਲਾਈ, ਸਮਾਜ ਸੇਵਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕੀਤਾ ਹੈ।ਉਹਨਾਂ ਦੀ ਨਿਯੁਕਤੀ ਨਾਲ ਪਰਜਾਪਤ ਸਮਾਜ ਦੀ ਭਲਾਈ ਅਤੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਜਤਾਇਆ ਕਿ ਰਾਜਿੰਦਰ ਬਿੱਲਾ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਣਗੇ।ਅੰਤ ਵਿੱਚ ਸਮੂਹ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਰਾਜਿੰਦਰ ਬਿੱਲਾ ਨੂੰ ਹਾਰਦਿਕ ਵਧਾਈਆਂ ਅਤੇ ਉਹਨਾਂ ਦੇ ਉੱਜਵਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

