ਰੱਖੜੀ ਆਈ, ਰੱਖੜੀ ਆਈ,
ਖੁਸ਼ੀਆਂ ਦੀ ਬਹਾਰ ਲਿਆਈ।
ਭੈਣਾਂ ਨੇ ਰੱਖੜੀਆਂ ਲਈਆਂ,
ਵੀਰਾਂ ਦੀ ਉਡੀਕ ਵਧਾਈ।
ਸੂਟ ਨਵੇਂ ਸਿਵਾਏ ਨੇ,
ਚੂੜੀਆਂ ਖਣਕਾਈਆਂ ਨੇ।
ਗੁੱਟ ਸੁੰਨੇ ਵੀਰਾਂ ਦੇ,
ਭੈਣਾਂ ਨੂੰ ਯਾਦ ਆਏ ਨੇ।
ਇਹ ਰੇਸ਼ਮ ਦੀ ਡੋਰ ਨਹੀਂ,
ਇਹ ਤਾਂ ਪਿਆਰ ਦੀ ਜੋਰ ਹੈ।
ਭੈਣ ਕਹਿੰਦੀ ਵੀਰਾ ਮੇਰਿਆ,
ਤੂੰ ਹੀ ਮੇਰਾ ਜ਼ੋਰ ਹੈ।
ਵੀਰਾ ਬੰਨ੍ਹ ਕੇ ਰੱਖੜੀ,
ਵਾਅਦਾ ਕਰ ਜਾਵੇ,
ਦੁੱਖ ਭੈਣ ਦਾ ਸਾਰਾ,
ਮੈਂ ਹੀ ਹੰਢਾਵਾਂ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
