ਜ਼ਿਲ੍ਹਾ ਗਵਰਨਰ ਵੱਲੋਂ ਕਲੱਬ ਦੇ ਸੇਵਾ ਕਾਰਜਾਂ ਦੀ ਕੀਤੀ ਗਈ ਭਰਪੂਰ ਸ਼ਲਾਘਾ

ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਇਕ ਨਿੱਜੀ ਹੋਟਲ ਵਿੱਚ ਹੋਏ ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਦੇ 26ਵੇ ਸਹੁੰ ਚੁੱਕ ਸਮਾਗਮ ਦੇ ਮੁੱਖ ਮਹਿਮਾਨ ਲਾਇਨ ਅਜੈ ਕੁਮਾਰ ਗੋਇਲ ਜਿਲਾ ਗਵਰਨਰ-321ਐੱਫ, ਇੰਡਕਸ਼ਨ ਅਫਸਰ ਲਾਇਨ ਐਸ.ਕੇ. ਰਾਣਾ, ਇੰਸਟਾਲੇਸ਼ਨ ਅਫਸਰ ਲਾਇਨ ਨਰੇਸ਼ ਗੋਇਲ ਵੀਡੀਜੀ-1, ਸਟਾਰ ਗੈਸਟ ਲਾਇਨ ਬੀ.ਐਸ. ਸੋਹਲ, ਮਲਟੀਪਲ ਡਿਸਟਿ੍ਰਕ ਲੀਓ ਚੇਅਰਮੈਨ ਐਮ.ਡੀ.-321 ਤੋਂ ਇਲਾਵਾ ਟੀ.ਐਨ. ਗਰੋਵਰ ਪੀ.ਡੀ.ਜੀ., ਰਵਿੰਦਰ ਪ੍ਰਕਾਸ਼ ਗੋਇਲ ਪੀ.ਡੀ.ਜੀ., ਕਮਲ ਮੰਗਲਾ ਰੀਜਨ ਚੇਅਰਮੈਨ ਤੋਂ ਇਲਾਵਾ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਮਨਜੀਤ ਸਿੰਘ ਔਲਖ ਪ੍ਰਧਾਨ 2025-26 ਵੱਲੋਂ ਸਮਾਗਮ ਸ਼ੁਰੂ ਕਰਨ ਦੀ ਇਜਾਜਤ ਦਿੰਦਿਆਂ ਮੈਡਮ ਨੀਰੂ ਗੋਇਲ ਵੱਲੋਂ ਪ੍ਰਾਥਨਾ ਅਤੇ ਧਵਜ ਵੰਦਨਾ ਪੜੀ ਗਈ। ਮਨਜੀਤ ਸਿੰਘ ਲਵਲੀ ਫੰਕਸ਼ਨ ਚੇਅਰਮੈਨ ਨੇ ਲਾਇਨ ਲੀਡਰਾਂ ਅਤੇ ਲਾਇਨ ਮੈਂਬਰਾਂ ਨੂੰ ਜੀ ਆਇਆਂ ਆਖਿਆ। ਸੁਰਜੀਤ ਸਿੰਘ ਘੁਲਿਆਣੀ ਨੇ ਕਲੱਬ ਦੀ ਰਿਪੋਰਟ ਪੜਨ ਉਪਰੰਤ ਜ਼ਿਲਾ ਗਵਰਨਰ ਨੂੰ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਦੇ ਐਲਾਨ ਮੁਤਾਬਿਕ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲਾਇਨਇਜਮ ਵਿੱਚ ਮਹੱਤਤਾ ਦਿੱਤੀ ਜਾਵੇ। ਐਸ.ਕੇ. ਰਾਣਾ ਵੀਡੀਜੀ-2 ਨੇ ਨਵੇਂ ਮੈਂਬਰ ਗਗਨਦੀਪ ਮਲਿਕ ਨੂੰ ਕਲੱਬ ’ਚ ਸ਼ਾਮਲ ਕਰਕੇ ਜੀ ਆਇਆਂ ਆਖਿਆ। ਲਾਇਨ ਨਰੇਸ਼ ਗੋਇਲ ਵੀ.ਡੀ.ਜੀ.-1 ਨੇ 2026-27 ਲਈ ਚੁਣੀ ਗਈ ਨਵੀਂ ਟੀਮ ਨੂੰ ਉਹਨਾਂ ਦੀਆਂ ਡਿਊਟੀਆਂ ਬਾਰੇ ਦੱਸਦਿਆਂ ਨਵੇਂ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਕਮੋਂ ਨੂੰ ਅਹੁਦੇ ਦੀ ਸਹੁੰ ਚੁਕਾਈ। ਉਪਰੰਤ ਮੁੱਖ ਮਹਿਮਾਨ ਲਾਇਨ ਅਜੈ ਗੋਇਲ ਜਿਲਾ ਗਵਰਨਰ 321ਐਫ ਨੇ ਲਾਇਨਇਜਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਉਪਰੰਤ ਨਵੀਂ ਟੀਮ ਨੂੰ ਮੁਬਾਰਕਾਂ ਦਿੱਤੀਆਂ ਅਤੇ ਲਾਇਨਜ ਕਲੱਬ ਕੋਟਕਪੂਰਾ ਰਾਇਲ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਰਵਿੰਦਰ ਪ੍ਰਕਾਸ਼ ਪੀ.ਡੀ.ਜੀ. ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਜਿਲਾ ਲੀਡਰਾਂ ਨੂੰ ਬੇਨਤੀ ਕੀਤੀ ਕਿ ਜਿਲਾ 321ਐਫ ਦੀ ਵੰਡ ਨਾ ਕੀਤੀ ਜਾਵੇ। ਮਾਸਟਰ ਆਫ ਸੈਰੇਮਨੀ ਡਾ. ਸੁਨੀਲ ਛਾਬੜਾ ਅਤੇ ਵਿਨੋਦ ਮਿੱਤਲ ਵੱਲੋਂ ਬਾਖੂਬੀ ਨਿਭਾਈ ਗਈ। ਉਪਰੰਤ ਨਵ-ਨਿਯੁਕਤ ਪ੍ਰਧਾਨ ਭੁਪਿੰਦਰ ਸਿੰਘ ਤੇ ਉਹਨਾ ਦੀ ਹਮਸਫਰ ਧਰਮਪਤਨੀ ਦੇ ਵਿਆਹ ਦੀ ਵਰੇਗੰਢ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ। ਸੁਰਜੀਤ ਸਿੰਘ ਘੁਲਿਆਣੀ ਨੇ ਮਹਿਮਾਨਾ ਦਾ ਧੰਨਵਾਦ ਕੀਤਾ, ਜਦਕਿ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਵੱਲੋਂ ਸਮਾਗਮ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।
—

