
ਲੁਧਿਆਣਾ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਅੰਤਰ-ਕਾਲਜ ਯੁਵਕ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਪੰਜਾਬ ਦੀਆਂ ਲੋਕ ਕਲਾਵਾਂ ਨਾਲ ਸਬੰਧਿਤ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਯੁਵਕ ਮੇਲੇ ਦੇ ਤੀਜੇ ਦਿਨ ਈਨੂੰ ਬੁਣਨਾ, ਨਾਲਾ ਬੁਣਨਾ, ਛਿੱਕੂ, ਮਿੱਟੀ ਦੇ ਖਿਡੌਣੇ, ਪੀੜ੍ਹੀ, ਕਰੋਸ਼ੀਆ ਬੁਣਤੀ, ਕਵੀਸ਼ਰੀ ਅਤੇ ਮੁਹਾਵਰੇਦਾਰ ਵਾਰਤਾਲਾਪ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ।
ਯੁਵਕ ਮੇਲੇ ਦੇ ਤੀਜੇ ਦਿਨ ਦੇ ਪਹਿਲੇ ਸ਼ੈਸ਼ਨ ਵਿੱਚ ਡਾ. ਕਿਰਨ ਬੈਂਸ, ਡੀਨ ਕਾਲਜ ਆਫ ਕਮਿਊਨਿਟੀ ਸਾਇੰਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਯੁਵਕ ਮੇਲੇ ਵਿੱਚ ਵੱਖ-ਵੱਖ ਵੰਨਗੀਆਂ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਨੂੰ ਆਪਣੀਆਂ ਕਲਾਤਮਕ, ਸਾਹਿਤਕ ਅਤੇ ਸੱਭਿਆਚਾਰਕ ਰੁਚੀਆਂ ਦੇ ਪ੍ਰਗਟਾਵੇ ਲਈ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬ ਦੀ ਅਮੀਰ ਲੋਕ ਵਿਰਾਸਤ ਨਾਲ ਜੋੜਦਾ ਹੈ।
ਸ਼ਾਮ ਦੇ ਸ਼ੈਸ਼ਨ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਔਲਖ, ਡੀਨ ਖੇਤੀਬਾੜੀ ਕਾਲਜ ਨੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਦਿਖਾਏ ਜਾ ਰਹੇ ਉਤਸ਼ਾਹ ਅਤੇ ਸਿਰਜਣਾਤਮਕਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਵੱਲੋਂ ਇਨ੍ਹਾਂ ਲੋਕ ਕਲਾਵਾਂ ਨੂੰ ਸਿੱਖਣਾ ਅਤੇ ਮੰਚ ’ਤੇ ਪੇਸ਼ ਕਰਨਾ ਸਾਡੀਆਂ ਰਵਾਇਤਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸਾਰਥਕ ਉਪਰਾਲਾ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਯੁਵਕ ਮੇਲੇ ਸਿਰਫ਼ ਮੁਕਾਬਲਿਆਂ ਦਾ ਮੰਚ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੀ ਪਛਾਣ ਬਣਾਉਣ, ਦੂਜਿਆਂ ਦੀ ਪ੍ਰਤਿਭਾ ਤੋਂ ਸਿੱਖਣ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਵੀ ਹਨ। ਅਜਿਹੇ ਸਮਾਗਮ ਯੂਨੀਵਰਸਿਟੀ ਜੀਵਨ ਨੂੰ ਯਾਦਗਾਰੀ ਬਣਾਉਣ ਦੇ ਨਾਲ ਵਿਦਿਆਰਥੀਆਂ ਵਿੱਚ ਸਾਂਝ ਅਤੇ ਸਹਿਯੋਗ ਦੀ ਭਾਵਨਾ ਵੀ ਪੈਦਾ ਕਰਦੇ ਹਨ।
ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸੱਭਿਆਚਾਰ), ਗੁਰਪ੍ਰੀਤ ਸਿੰਘ ਵਿਰਕ, ਵੈਲਫੇਅਰ ਅਫ਼ਸਰ ਅਤੇ ਸਤਵੀਰ ਸਿੰਘ, ਰਜਿਸਟਰਿੰਗ ਅਫਸਰ, ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੂੰ ਆਪਣੀ ਕਲਾ, ਸਿਰਜਣਾਤਮਕਤਾ ਅਤੇ ਸੱਭਿਆਚਾਰਕ ਪ੍ਰਤਿਭਾ ਦਿਖਾਉਣ ਦੇ ਭਰਪੂਰ ਮੌਕੇ ਮਿਲ ਰਹੇ ਹਨ।
ਯੁਵਕ ਮੇਲੇ ਦੇ ਦੂਜੇ ਦਿਨ ਹੋਏ ਕਾਰਟੂਨਿੰਗ ਦੇ ਮੁਕਾਬਲੇ ਵਿੱਚ ਨਵਿਆ (ਬੇਸਿਕ ਸਾਇੰਗ ਕਾਲਜ) ਨੇ ਪਹਿਲਾ ਸਥਾਨ, ਹਰਸਿਮਰ ਕੌਰ (ਕਮਿਊਨਿਟੀ ਸਾਇੰਸ ਕਾਲਜ) ਨੇ ਦੂਜਾ ਸਥਾਨ ਅਤੇ ਗੁਰਲੀਨ ਕੌਰ ਰੰਧਾਵਾ (ਕਮਿਊਨਿਟੀ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਫੋਟੋਗ੍ਰਾਫੀ ਮੁਕਾਬਲੇ ਵਿੱਚ ਡੈਨੀਅਲ ਖੰਨਾ (ਖੇਤੀ ਇੰਜਨੀਅਰਿੰਗ ਕਾਲਜ) ਨੇ ਪਹਿਲਾ ਸਥਾਨ, ਮੀਨਲ ਗੋਇਲ (ਕਮਿਊਨਿਟੀ ਸਾਇੰਸ ਕਾਲਜ) ਨੇ ਦੂਜਾ ਸਥਾਨ ਅਤੇ ਸਾਕਸ਼ੀ ਰਾਜ (ਖੇਤੀ ਇੰਜਨੀਅਰਿੰਗ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਕੈਲੀਗ੍ਰਾਫੀ (ਅੰਗਰੇਜ਼ੀ) ਵਿੱਚ ਜੈਸਮੀਨ ਕੌਰ (ਬਾਗਬਾਨੀ ਕਾਲਜ) ਨੇ ਪਹਿਲਾ ਸਥਾਨ, ਮਿਜ਼ਾਨ ਅਹਿਮਦ (ਖੇਤੀਬਾੜੀ ਕਾਲਜ) ਅਤੇ ਸਨੇਹਾ (ਖੇਤੀ ਇੰਜਨੀਅਰਿੰਗ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ।
ਕੈਲੀਗ੍ਰਾਫੀ (ਪੰਜਾਬੀ) ਵਿੱਚ ਜਗਮੀਤ ਸਿੰਘ (ਖੇਤੀਬਾੜੀ ਕਾਲਜ) ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ, (ਬਾਗਬਾਨੀ ਕਾਲਜ) ਨੇ ਦੂਜਾ ਸਥਾਨ ਅਤੇ ਗੌਰਬ ਸਿੰਘ (ਬੇਸਿਕ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਕੈਲੀਗ੍ਰਾਫੀ (ਹਿੰਦੀ) ਵਿੱਚ ਸੁਪਨਪ੍ਰੀਤ ਕੌਰ (ਬਾਗਬਾਨੀ ਕਾਲਜ) ਨੇ ਪਹਿਲਾ ਸਥਾਨ, ਭੂਮੀ (ਖੇਤੀਬਾੜੀ ਕਾਲਜ) ਨੇ ਦੂਜਾ ਸਥਾਨ ਅਤੇ ਪ੍ਰਭਜੀਤ ਕੌਰ (ਬਾਗਬਾਨੀ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਮਹਿੰਦੀ ਮੁਕਾਬਲੇ ਵਿੱਚ ਅਰਸ਼ੀਨ ਕੌਰ (ਖੇਤੀਬਾੜੀ ਕਾਲਜ) ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ (ਖੇਤੀਬਾੜੀ ਕਾਲਜ) ਨੇ ਦੂਜਾ ਸਥਾਨ ਅਤੇ ਏਕਮਜੋਤ ਕੌਰ (ਬਾਗਬਾਨੀ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਰੰਗੋਲੀ ਦੇ ਮੁਕਾਬਲੇ ਵਿੱਚ ਇਸ਼ਲੀਨ ਕੌਰ (ਬਾਗਬਾਨੀ ਕਾਲਜ) ਨੇ ਪਹਿਲਾ ਸਥਾਨ, ਜੈਸਮੀਨ ਕੌਰ (ਖੇਤੀ ਇੰਜਨੀਅਰਿੰਗ ਕਾਲਜ) ਨੇ ਦੂਜਾ ਸਥਾਨ ਅਤੇ ਪ੍ਰੀਤੀ ਸਹਾਰਨ (ਖੇਤੀਬਾੜੀ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮੌਕੇ ‘ਤੇ ਚਿੱਤਰਕਾਰੀ ਮੁਕਾਬਲੇ ਵਿੱਚ ਸੁਰਮੀਤ ਕੌਰ (ਖੇਤੀਬਾੜੀ ਕਾਲਜ) ਨੇ ਪਹਿਲਾ ਸਥਾਨ, ਵਿਪਨਦੀਪ ਕੌਰ (ਖੇਤੀਬਾੜੀ ਕਾਲਜ) ਨੇ ਦੂਜਾ ਸਥਾਨ ਅਤੇ ਗੁਰਪ੍ਰੀਤ ਕੌਰ (ਕਮਿਊਨਿਟੀ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਗਰਾਫਟੀ ਮੁਕਾਬਲੇ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ, ਦੂਜਾ ਸਥਾਨ ਬਾਗਬਾਨੀ ਕਾਲਜ ਅਤੇ ਤੀਜਾ ਸਥਾਨ ਬੇਸਿਕ ਸਾਇੰਸ ਕਾਲਜ ਨੇ ਹਾਸਲ ਕੀਤਾ। ਮੌਕੇ ‘ਤੇ ਭਾਸ਼ਣ ਮੁਕਾਬਲੇ ਵਿੱਚ ਰੇਹਰਪਰਤਾਪ ਸਿੰਘ (ਖੇਤੀ ਇੰਜਨੀਅਰਿੰਗ ਕਾਲਜ) ਨੇ ਪਹਿਲਾ ਸਥਾਨ, ਦਵਿੰਦਰਪਾਲ ਸਿੰਘ (ਖੇਤੀਬਾੜੀ ਕਾਲਜ) ਨੇ ਦੂਜਾ ਸਥਾਨ ਅਤੇ ਆਰੀਅਨ ਦੂਬੇ (ਕਮਿਊਨਿਟੀ ਸਾਇੰਸ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਦਵਿੰਦਰਪਾਲ ਸਿੰਘ (ਖੇਤੀਬਾੜੀ ਕਾਲਜ) ਨੇ ਪਹਿਲਾ ਸਥਾਨ, ਤਸ਼ਮੀਨ ਕੌਰ (ਬੇਸਿਕ ਸਾਇੰਗ ਕਾਲਜ) ਨੇ ਦੂਜਾ ਸਥਾਨ ਅਤੇ ਮੁਸਕਾਨ ਨਰੂਲਾ (ਬਾਗਬਾਨੀ ਕਾਲਜ) ਨੇ ਤੀਜਾ ਸਥਾਨ ਹਾਸਲ ਕੀਤਾ।

