
ਲੁਧਿਆਣਾ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਵਿਚ ਜਾਰੀ ਯੁਵਕ ਮੇਲੇ ਦੇ ਪਹਿਲੇ ਗੇੜ ਦੇ ਮੁਕਾਬਲੇ ਅੱਜ ਆਪਣੇ ਸਿਖ਼ਰ ਤੇ ਪੁੱਜ ਗਏ। ਅੱਜ ਵਿਰਾਸਤੀ ਲੋਕ ਕਲਾਵਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਇਜ਼ਹਾਰ ਦਾ ਮਾਧਿਅਮ ਫੁਲਕਾਰੀ ਕੱਢਣਾ ਪੱਖੀ ਬੁਣਨਾ ਦਸੂਤੀ ਦੀ ਕਢਾਈ , ਗੁੱਡੀਆਂ ਪਟੋਲੇ ਬਣਾਉਣਾ ,ਬੁਣਤੀ,ਸਿਰਜਣਾਤਮਕ ਲੇਖਣ ਅਤੇ ਵਾਦ ਵਿਵਾਦ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਲੋਕ ਚੇਤਿਆਂ ਚੋਂ ਵਿਸਰ ਰਹੀਆਂ ਇਨ੍ਹਾਂ ਕਲਾਸਾਂ ਦਾ ਖ਼ੂਬ ਪ੍ਰਦਰਸ਼ਨ ਕੀਤਾ। ਅੱਜ ਦੇ ਮੁਕਾਬਲਿਆਂ ਦੇ ਮੁੱਖ ਮਹਿਮਾਨ ਪੀ ਏ ਯੂ ਦੇ ਅਪਰ ਨਿਰਦੇਸ਼ਕ ਸੰਚਾਰ ਅਤੇ ਮਿਲਖ ਅਧਿਕਾਰੀ ਡਾ ਤੇਜਿੰਦਰ ਸਿੰਘ ਰਿਆੜ ਸਨ। ਉਨ੍ਹਾਂ ਨੇ ਆਪਣੇ ਕਰ ਕਮਲਾਂ ਨਾਲ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਡਾ ਰਿਆੜ ਨੇ ਇਸ ਮੌਕੇ ਕਿਹਾ ਕਿ ਪੀ ਏ ਯੂ ਨੇ ਸ਼ੁਰੂ ਤੋਂ ਹੀ ਪੰਜਾਬ, ਪੰਜਾਬੀ,ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀਆਂ ਉੱਚੀਆਂ ਕੀਮਤਾਂ ਉੱਪਰ ਪਹਿਰਾ ਦਿੱਤਾ ਹੈ। ਇਸੇ ਦਾ ਸਦਕਾ ਸਾਡੇ ਵਿਦਿਆਰਥੀ ਲੋਕ ਕਲਾਵਾਂ ਬਾਰੇ ਨਾ ਸਿਰਫ ਜਾਗਰੂਕ ਹਨ ਬਲਕਿ ਇਸ ਕਲਾ ਵਿਚ ਪ੍ਰਬੀਨਤਾ ਵੀ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿਰੋਗੀ ਸੱਭਿਆਚਾਰ ਦੀ ਉਸਾਰੀ ਲਈ ਭਵਿੱਖ ਵੱਲ ਨਜ਼ਰਾਂ ਰੱਖਣ ਦੇ ਨਾਲ ਨਾਲ ਆਪਣੇ ਵਿਰਸੇ ਨੂੰ ਸੰਭਾਲਣਾ ਵੀ ਜ਼ਰੂਰੀ ਹੁੰਦਾ ਹੈ। ਸ਼ੁਕਰ ਹੈ ਕਿ ਪੀ ਏ ਯੂ ਦੇ ਵਿਦਿਆਰਥੀ ਆਪਣੇ ਇਸ ਫ਼ਰਜ਼ ਤੋਂ ਭਲੀ ਭਾਂਤ ਸੁਚੇਤ ਹਨ। ਡਾ ਰਿਆੜ ਨੇ ਸੁਝਾਅ ਦਿੱਤਾ ਕਿ ਹੋਰ ਸੰਸਥਾਵਾਂ ਨੂੰ ਵੀ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਆਯੋਜਿਤ ਕਰਨੇ ਚਾਹੀਦੇ ਹਨ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਮੁੱਖ ਮਹਿਮਾਨ ਅਤੇ ਹਾਜ਼ਿਰ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਸਾਹਿਤਕ, ਕੋਮਲ ਕਲਾਵਾਂ ਅਤੇ ਸੁਹਜ ਦੇ ਮੁਕਾਬਲੇ ਅੱਜ ਸਮਾਪਤ ਹੁੰਦੇ ਹਨ, ਇਸ ਯੁਵਕ ਮੇਲੇ ਦਾ ਬਕਾਇਦਾ ਆਰੰਭ 4 ਨਵੰਬਰ ਨੂੰ ਡਾ ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਹੋਵੇਗਾ। ਉਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਸ ਹਰਪਾਲ ਸਿੰਘ ਚੀਮਾ ਹੋਣਗੇ ਅਤੇ ਸੈਸ਼ਨ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਹਰਵਿੰਦਰ ਸਿੰਘ ਧਾਲੀਵਾਲ ਕਰਨਗੇ।
ਇਸ ਮੌਕੇ ਜੱਜਮੈਂਟ ਦੀਆਂ ਸੇਵਾਵਾਂ ਨਿਭਾਉਣ ਲਈ ਡਾ ਜਸਵਿੰਦਰ ਸਿੰਘ ਸੈਣੀ, ਡਾ ਨੀਤੂ ਕੌਸ਼ਲ, ਡਾ ਨਵਸ਼ਗਨਦੀਪ ਕੌਰ, ਡਾ ਬਲਜੀਤ ਕੌਰ, ਡਾ ਪ੍ਰਭਲੀਨ ਕੌਰ, ਡਾ ਮਨੋਜ ਕੁਮਾਰ, ਸ਼੍ਰੀਮਤੀ ਚਰਨਜੀਤ ਕੌਰ ਬਰਾੜ ਅਤੇ ਸ਼੍ਰੀਮਤੀ ਬਲਜਿੰਦਰ ਕੌਰ ਸਨ।
ਅੰਤ ਵਿੱਚ ਧਨਵਾਦ ਦੇ ਸ਼ਬਦ ਸੱਭਿਆਚਾਰਕ ਗਤੀਵਿਧੀਆਂ ਬਾਰੇ ਸਹਿਯੋਗੀ ਨਿਰਦੇਸ਼ਕ ਡਾ ਰੁਪਿੰਦਰ ਕੌਰ ਨੇ ਕਹੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਲਾਇਬ੍ਰੇਰੀਅਨ ਡਾ ਯੋਗਿਤਾ ਸ਼ਰਮਾ, ਡਾ ਨੀਨਾ ਸਿੰਗਲਾ
ਵੀ ਮੌਜੂਦ ਸਨ। ਤੀਜੇ ਦਿਨ ਦੇ ਨਤੀਜੇ ਮੁਹਾਵਰੇਦਾਰ ਵਾਰਤਾਲਾਪ 1 – ਬਾਗਬਾਨੀ ਕਾਲਜ 2 – ਖੇਤੀਬਾੜੀ ਕਾਲਜ, ਬੱਲੋਵਾਲ 3 – ਕਮਿਊਨਿਟੀ ਸਾਇੰਸ ਕਾਲਜ
ਕਵੀਸ਼ਰੀ 1 – ਖੇਤੀ ਇੰਜਨੀਅਰਿੰਗ ਕਾਲਜ 2 – ਕਮਿਊਨਿਟੀ ਸਾਇੰਸ ਕਾਲਜ 3 – ਖੇਤੀਬਾੜੀ ਕਾਲਜ
ਇਨੂੰ ਬਣਾਉਣਾ 1 – ਗੁਰਜੋਤ ਕੌਰ, ਬੇਸਿਕ ਸਾਇੰਸਜ਼ ਕਾਲਜ 2 – ਰਵਨੀਤ ਕੌਰ, ਕਮਿਊਨਿਟੀ ਸਾਇੰਸ ਕਾਲਜ 3 – ਸਿਮਰਪ੍ਰੀਤ ਕੌਰ, ਕਮਿਊਨਿਟੀ ਸਾਇੰਸ ਕਾਲਜ
ਛਿੱਕੂ ਬਣਾਉਣਾ 1- ਸ਼ਮਨਪ੍ਰੀਤ ਕੌਰ, ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ 2 – ਅਰਸ਼ਪ੍ਰੀਤ ਕੌਰ, ਖੇਤੀਬਾੜੀ ਕਾਲਜ 3 – ਕਸ਼ਿਸ਼, ਕਮਿਊਨਿਟੀ ਸਾਇੰਸ ਕਾਲਜ
ਨਾਲੇ ਬੁਣਨਾ 1 – ਜਸਮੀਨ ਕੌਰ, ਖੇਤੀਬਾੜੀ ਕਾਲਜ 2 – ਦਿਵਨੀਤ ਕੌਰ, ਬੇਸਿਕ ਸਾਇੰਸਜ਼ ਕਾਲਜ 3 – ਗੀਤਾ ਰਾਣੀ, ਬੇਸਿਕ ਸਾਇੰਸਜ਼ ਕਾਲਜ
ਪੀੜ੍ਹੀ ਬਣਾਉਣਾ 1 – ਰਣਜੋਧ ਸਿੰਘ, ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ 2 – ਤਨਵੀਨ ਕੌਰ, ਖੇਤੀਬਾੜੀ ਕਾਲਜ 3 – ਨਵਨੀਤ ਕੌਰ, ਬਾਗਬਾਨੀ ਕਾਲਜ
ਮਿੱਟੀ ਦੇ ਖਿਡਾਉਣੇ ਪਹਿਲੀ – ਦਿਲਸ਼ਾਨ ਕੌਰ, ਖੇਤੀਬਾੜੀ ਕਾਲਜ 2 – ਗਰਿਮਾ, ਬਾਗਬਾਨੀ ਕਾਲਜ 3- ਮੁਸਕਾਨ, ਬੇਸਿਕ ਸਾਇੰਸਜ਼ ਕਾਲਜ
ਕ੍ਰੋਸ਼ੀਆ1 – ਮਹਿਕਪ੍ਰੀਤ ਕੌਰ, ਬਾਗਬਾਨੀ 2 – ਅਲੀਸ਼ ਕੰਬੋਜ, ਖੇਤੀਬਾੜੀ ਕਾਲਜ ਤੀਜਾ – ਪਲਕ ਕਸ਼ਯਪ, ਖੇਤੀਬਾੜੀ ਬੱਲੋਵਾਲ ਸੌਂਖੜੀ

