ਕੋਟਕਪੂਰਾ, 16 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 1990 ਤੋਂ 1997 ਤੱਕ ਚੱਲੀ ਸਾਖ਼ਰਤਾ ਲਹਿਰ ਦੇ ਜਰਨੈਲ, ਬੇਬਾਕ ਸਮਾਜਸੇਵੀ, ਬਹੁਤ ਵਧੀਆ ਆਰਗੇਨਾਇਜ਼ਰ, ਸਮਾਜਿਕ, ਵਪਾਰਕ ਅਤੇ ਰਾਜਨੀਤਕ ਆਕਾਸ਼ ਦੀ ਬੁਲੰਦ ਅਵਾਜ਼ ਕ੍ਰਿਸ਼ਨ ਸਿੰਗਲਾ ਜੋ ਪਿਛਲੇ ਸਮੇਂ ਦੌਰਾਨ ਮੋਹਾਲੀ ਵਿਖੇ ਸਦੀਵੀ ਵਿਛੋੜਾ ਦੇ ਗਏ ਸਨ। ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਉਹਨਾਂ ਵੱਲੋਂ ਨਿਭਾਏ ਗਏ ਮਿਸਾਲੀ ਯੋਗਦਾਨ ਬਾਰੇ ਯਾਦਾਂ ਸਾਂਝੀਆਂ ਕਰਨ ਲਈ ਇੱਕ ਸ਼ਰਧਾਂਜਲੀ ਸਮਾਗਮ ਮਿਤੀ 24 ਜੂਨ ਦਿਨ ਬੁੱਧਵਾਰ ਨੂੰ ਸਵੇਰੇ 10-30 ਵਜੇ ਅਗਰਵਾਲ ਭਵਨ, ਲਾਜਪਤ ਨਗਰ, ਕੋਟਕਪੂਰਾ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਸਿੰਗਲਾ ਦੇ ਨਜ਼ਦੀਕੀ ਸਾਥੀ ਡਾ. ਤੇਜਬੀਰ ਸਿੰਘ, ਓਮਕਾਰ ਗੋਇਲ ਪ੍ਰਧਾਨ ਆਲ ਇੰਡੀਆ ਕਰਿਆਨਾ ਮਰਚੇਂਟਸ ਫੈਡਰੇਸ਼ਨ, ਐਡਵੋਕੇਟ ਵਿਨੋਦ ਮੈਣੀ, ਰਮਨ ਮਨਚੰਦਾ, ਵਿਪਨ ਕੁਮਾਰ ਬਿੱਟੂ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਪਵਨ ਗੁਲਾਟੀ ਸੇਵਾਮੁਕਤ ਜ਼ਿਲ੍ਹਾ ਮਾਲ ਅਫਸਰ, ਮੁਕੰਦ ਕਮਲ ਬਾਘਾਪੁਰਾਣਾ, ਨਾਇਬ ਸਿੰਘ ਫਰੀਦਕੋਟ, ਪ੍ਰਿੰ. ਪ੍ਰਭਜੋਤ ਸਿੰਘ, ਪਵਨ ਮਿੱਤਲ ਡੀ ਸੀ ਐਮ ਇੰਟਰਨੈਸ਼ਨਲ ਸਕੂਲ, ਕਪਿਲ ਗੋਇਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ, ਮਾ1 ਹਰਬੰਸ ਲਾਲ ਸ਼ਰਮਾ, ਨਰੇਸ਼ ਕਾਂਸਲ, ਸ਼ਾਮ ਲਾਲ ਮੈਂਗੀ, ਦੁਰਗੇਸ਼ ਸ਼ਰਮਾ, ਕ੍ਰਿਸ਼ਨ ਨਾਰੰਗ ਆਗੂ ਭਾਰਤੀ ਜਨਤਾ ਪਾਰਟੀ, ਸਮਾਜ ਸੇਵੀ ਸੁਭਾਸ਼ ਗੋਇਲ, ਉਦੇ ਰਣਦੇਵ, ਮਨਤਾਰ ਸਿੰਘ ਮੱਕੜ ਅਤੇ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਆਗੂ ਕ੍ਰਿਸ਼ਨ ਸਿੰਗਲਾ ਜੀ ਦੀ ਸ਼ਖਸ਼ੀਅਤ ਦੇ ਵੱਖ ਵੱਖ ਪਹਿਲੂਆਂ ਬਾਰੇ ਰੌਸ਼ਨੀ ਪਾਉਣਗੇ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

