1.ਸਾਉਣ ਦਾ ਮਹੀਨਾ ਸਾਨੂੰ,
ਦਿੰਦਾ ਨਹੀਂਂਉ ਸੌਣ ਵੇ।
ਪਾਪਾਂ ਦੀ ਹਨੇਰੀ ਚੱਲੇ,
ਕਿੱਥੇ ਠੰਡੀ ਪੌਣ ਵੇ।
ਸਾਉਣ ਦਾ ਮਹੀਨਾ ਸਾਨੂੰ……
2.ਸਾਉਣ ਦਾ ਮਹੀਨਾ ਸਾਡਾ,
ਲੱਗਦਾ ਨਾ ਚਿੱਤ ਵੇ।
ਹੱਥ ਤਾਈਂ ਹੱਥ ਖਾਵੇ,
ਹੈਨੀ ਕੋਈ ਮਿੱਤ ਵੇ
ਸਾਉਣ ਦਾ ਮਹੀਨਾ ਸਾਨੂੰ……
3.ਸਾਉਣ ਦਾ ਮਹੀਨਾ ਸਾਨੂੰ,
ਸੁਪਨੇ ਸਤਾਉਣ ਵੇ।
ਮਾਪਿਆਂ ਦੀ ਸੁੱਖ ਹੁਣ,
ਪੁੱਤ ਵੀ ਨਾ ਚਾਹੁਣ ਵੇ।
ਸਾਉਣ ਦਾ ਮਹੀਨਾ ਸਾਨੂੰ……
4.ਸਾਉਣ ਦਾ ਮਹੀਨਾ ਸਾਨੂੰ,
ਚੜ੍ਹਿਆ ਬੁਖਾਰ ਵੇ।
ਵੀਰਾਂ ਨੂੰ ਨਾ ਮੋਹ ਆਵੇ,
ਭੈਣ ਨੂੰ ਨਾ ਪਿਆਰ ਵੇ।
ਸਾਉਣ ਦਾ ਮਹੀਨਾ ਸਾਨੂੰ……
5.ਸਾਉਣ ਦਾ ਮਹੀਨਾ ਸਾਨੂੰ,
ਲੱਗੇ ਕਾਹਤੋਂ ਜੇਠ ਵੇ।
ਛੱਡਿਆ ਨਾ ਪਾਣੀ ਅਸੀਂ,
ਧਰਤੀ ਦੇ ਹੇਠ ਵੇ।
ਸਾਉਣ ਦਾ ਮਹੀਨਾ ਸਾਨੂੰ……
6.ਸਾਉਣ ਦਾ ਮਹੀਨਾ ਸਾਨੂੰ,
ਦਿੱਸੇ ਤ੍ਰਿਵੈਣੀ ਨਾ।
ਕਰਨੀ ਵੀ ਬਦਲੀ,
ਤੇ ਰਹੀ ਉਹੋ ਕਹਿਣੀ ਨਾ।
ਸਾਉਣ ਦਾ ਮਹੀਨਾ ਸਾਨੂੰ……
7. ਸਾਊਣ ਦਾ ਮਹੀਨਾ ਸਾਨੂੰ,
ਆਵੇ ‘ਦਾਨੀ’ ਖਾਣ ਵੇ।
‘ਫੁੱਲੋ ਮਿੱਠੀ’ ਵਾਲਿਆ ਕਿਉਂ,
ਪਾਪ ਵਧੀ ਜਾਣ ਵੇ।
ਸੁੱਖੋ ਕੋਈ ਸੁੱਖ ਐਸੀ,
ਹੋਵੇ ਨਾ ਕੋਈ ਘਾਣ ਵੇ।
ਖੁਸ਼ੀਆਂ ਦੇ ਵਿੱਚ ਸਾਡੇ,
ਸਾਉਣ ਲੰਘ ਜਾਣ ਵੇ।
ਸਾਉਣ ਦਾ ਮਹੀਨਾ ਸਾਨੂੰ……
ਧੰਨਵਾਦ ਸਹਿਤ-
ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ।
ਰਿਟਾਇਰਡ ਸਹਾਇਕ ਥਾਣੇਦਾਰ,
94170-79316
8847357895