ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਜਾਤੀਆਂ ਨਾਲ ਸਬੰਧਤ ਵੈਲਫੇਅਰ ਬੋਰਡ ਬਣਾਏ ਗਏ ਹਨ, ਜਿਸ ਅਨੁਸਾਰ ਕੋਟਕਪੂਰਾ ਤੋਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਸਿਫਾਰਿਸ਼ ‘ਤੇ ਸਾਬਕਾ ਐੱਮ.ਸੀ. ਅਰੁਣ ਚਾਵਲਾ ਨੂੰ ਅਰੋੜਾ ਵੈਲਫੇਅਰ ਬੋਰਡ ਕੋਟਕਪੂਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਅਰੁਣ ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਜੋ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਹਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਸਰਕਾਰ ਵੱਲੋਂ ਅਧਿਕਾਰੀਆਂ ਨਾਲ ਮੁਲਾਕਾਤ ਕਰਵਾਈ ਜਾਵੇਗੀ ਅਤੇ ਮੁਲਾਕਾਤ ਉਪਰੰਤ ਅਰੋੜਾ ਬਰਾਦਰੀ ਦੇ ਜੋ ਵੀ ਕੰਮ ਹੋਣਗੇ, ਉਹਨਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਉਣ ਲਈ ਹਰ ਕਦਮ ਚੁੱਕੇ ਜਾਣਗੇ। ਅਰੁਣ ਚਾਵਲਾ ਦੀ ਇਸ ਨਿਯੁਕਤੀ ‘ਤੇ ਅਰੋਡ਼ਬੰਸ ਸਭਾ ਕੋਟਕਪੂਰਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਮੀਤ ਸਿੰਘ ਮੀਤਾ, ਡਾ ਕੇ.ਕੇ. ਕਟਾਰੀਆ, ਸੁਰਜੀਤ ਸਿੰਘ ਘੁਲਿਆਣੀ, ਰਮੇਸ਼ ਸਿੰਘ ਗੁਲਾਟੀ ਸਮੇਤ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ, ਨਰੇਸ਼ ਸਿੰਗਲਾ ਚੇਅਰਮੈਨ, ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੁਖਜਿੰਦਰ ਸਿੰਘ ਤੱਖੀ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਨਜੀਤ ਸ਼ਰਮਾ, ਜਸਵਿੰਦਰ ਸਿੰਘ ਬੱਬੂ, ਗੁਰਸੇਵਕ ਸਿੰਘ ਸੰਧੂ, ਸੁਖਵਿੰਦਰ ਸਿੰਘ ਗਗਨ, ਆਰ.ਕੇ. ਵਿਜੈ, ਅਜੈ ਕੁਮਾਰ ਮੋਰੀਆ ਆਦਿ ਨੇ ਅਰੁਣ ਚਾਵਲਾ ਨੂੰ ਅਰੋੜਾ ਵੈਲਫੇਅਰ ਬੋਰਡ ਕੋਟਕਪੂਰਾ ਦਾ ਚੇਅਰਮੈਨ ਬਣਾਉਣ ’ਤੇ ਵਧਾਈ ਦਿੱਤੀ, ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ।

