ਬਰੈਂਪਟਨ, 29 ਅਪ੍ਰੈਲ (ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਸ੍ਰੀਮਤੀ ਰਮਿੰਦਰ ਰੰਮੀ ਵੱਲੋਂ 27 ਅਪ੍ਰੈਲ ਨੂੰ “ਸਿਰਜਣਾ ਦੇ ਆਰ ਪਾਰ” ਪ੍ਰੋਗਰਾਮ ਅਧੀਨ ਪ੍ਰੋ. ਕੁਲਜੀਤ ਕੌਰ ਜੀ ਦੁਆਰਾ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨਾਲ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਰਪ੍ਰਸਤ ਵੱਲੋਂ ਸਾਰੇ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ ਗਈ ਅਤੇ ਡਾ. ਸਰਬਜੀਤ ਸਿੰਘ ਦਾ ਰੁਝੇਵਿਆਂ ਭਰੇ ਸਮੇਂ ਵਿਚੋਂ ਸਮਾਂ ਕੱਢਣ ਲਈ ਧੰਨਵਾਦ ਕੀਤਾ ਗਿਆ। ਪ੍ਰੋ. ਕੁਲਜੀਤ ਕੌਰ ਦੇ ਲਗਾਤਾਰ ਹੋ ਰਹੇ ਯਤਨਾਂ ਦੀ ਵੀ ਸਰਾਹਨਾ ਕੀਤੀ ਗਈ।
ਪ੍ਰੋ. ਕੁਲਜੀਤ ਕੌਰ ਨੇ ਦੱਸਿਆ ਕਿ ਇਹ ਉਹਨਾਂ ਦਾ 52ਵਾਂ ਪ੍ਰੋਗਰਾਮ ਹੈ ਅਤੇ ਡਾ. ਸਰਬਜੀਤ ਸਿੰਘ ਦੀ ਬਹੁਪੱਖੀ ਸ਼ਖਸੀਅਤ ਨਾਲ ਜਾਣ-ਪਛਾਣ ਕਰਵਾਈ। ਡਾ. ਸਰਬਜੀਤ ਸਿੰਘ ਨੇ ਆਪਣੇ ਸਧਾਰਨ ਪੇਂਡੂ ਪਿਛੋਕੜ, ਪਰਿਵਾਰਕ ਪ੍ਰਭਾਵ ਅਤੇ ਵਿਦਿਅਕ ਯਾਤਰਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਪੀ.ਐਚ.ਡੀ. ਕਰਨ ਤੋਂ ਬਾਅਦ ਅਧਿਆਪਨ ਖੇਤਰ ਨਾਲ ਜੁੜੇ। ਉਹਨਾਂ ਨੇ ਆਪਣੇ ਪਿਤਾ ਦੀ ਰਾਜਨੀਤਿਕ ਸੋਚ ਅਤੇ ਉਸ ਦੇ ਆਪਣੇ ਜੀਵਨ ‘ਤੇ ਪਏ ਅਸਰ ਨੂੰ ਵੀ ਯਾਦ ਕੀਤਾ।
ਸਾਹਿਤਕ ਅਤੇ ਖੋਜ ਦੇ ਸਫ਼ਰ ਬਾਰੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹ ਐਮ.ਏ. ਵਿੱਚ ਗੋਲਡ ਮੈਡਲਿਸਟ ਰਹੇ ਅਤੇ ਰਿਸਰਚ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਜਲਿਆਂਵਾਲਾ ਬਾਗ, ਗਦਰ ਲਹਿਰ ਅਤੇ ਭਾਈ ਵੀਰ ਸਿੰਘ ਦੇ ਸੰਦਰਭ ਵਿੱਚ ਕੀਤੇ ਕੰਮ ਦੀ ਚਰਚਾ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬੀ ਚਿੰਤਨ ਨੂੰ ਨਵੀਆਂ ਧਾਰਨਾਵਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਹਨਾਂ ਨੇ ਪਾਠਕ ਸੰਕਟ ਬਾਰੇ ਵੀ ਗੰਭੀਰ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਕਵਿਤਾ ਵਿੱਚ ਪਾਠਕ ਨਾਲ ਸੰਬੰਧ ਘਟਦਾ ਜਾ ਰਿਹਾ ਹੈ।
ਉਹਨਾਂ ਨੇ ਖੋਜ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਖੋਜ ਸਿਰਫ ਡਿਗਰੀ ਲਈ ਨਹੀਂ, ਸੱਚੀ ਗਿਆਨ ਪ੍ਰਾਪਤੀ ਲਈ ਹੋਣੀ ਚਾਹੀਦੀ ਹੈ। ਪੁਰਸਕਾਰ ਪ੍ਰਣਾਲੀ ਵਿੱਚ ਆ ਰਹੀਆਂ ਕਮੀਆਂ ਅਤੇ ਜੁਗਾੜਬੰਦੀ ‘ਤੇ ਵੀ ਉਹਨਾਂ ਨੇ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੌਰਾਨ ਉਹਨਾਂ ਨੇ ਆਪਣੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ, ਜੋ ਸਮਕਾਲੀ ਸੰਵੇਦਨਾਵਾਂ ਨੂੰ ਦਰਸਾਉਂਦੀਆਂ ਸਨ।
ਡਾ. ਸਰਬਜੀਤ ਕੌਰ ਸੋਹਲ ਨੇ ਡਾ. ਸਰਬਜੀਤ ਸਿੰਘ ਦੇ ਪੰਜਾਬ ਯੂਨੀਵਰਸਿਟੀ ਵਿੇਚ ਪੜਾਉਣ ਦੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਦੀ ਵਿਚਾਰਧਾਰਾ ਦੀ ਪ੍ਰੋੜਤਾ ਕੀਤੀ । ਡਾ. ਬਲਜੀਤ ਰਿਆੜ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੀ ਕਰਮਯੋਗੀ , ਬੇਬਾਕ, ਸੰਜਮੀ ਸ਼ਖਸੀਅਤ ਤੇ ਸੱਚ ਤੇ ਪਹਿਰਾ ਦੇਣ ਵਾਲਿਆਂ ਤੋਂ ਸਿੱਖਣ ਦੀ ਅਤੇ ਦਿਸ਼ਾ ਨਿਰਦੇਸ਼ਾਂ ਦੀ ਲੋੜ ਹੈ। ਮਨਦੀਪ ਬੰਮਰਾ ਜੀ ਨੇ ਸਰਬਜੀਤ ਜੀ ਬਾਰੇ ਬੋਲਦਿਆ ਕਿ ਉਹਨਾ ਦੇ ਯੋਗਦਾਨ ਦੀ ਚਰਚਾ ਕੀਤੀ ।
ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਨੇ ਇਸ ਪ੍ਰੋਗਰਾਮ ਪ੍ਰਤੀ ਸਮੁੱਚੇ ਪ੍ਰਭਾਵ ਦੱਸੇ ।
ਇਸਨੂੰ ਖੋਜਾਰਥੀਆਂ ਲਈ ਲਾਭਕਾਰੀ ਦੱਸਿਆ। ਉਹ ਬਹੁਤ ਸੱਚੇ ਸੁੱਚੇ ਇਨਸਾਨ ਲੱਗੇ ਹਨ । ਉਹਨਾਂ ਆਪਣੇ ਘਰ ਪਰਿਵਾਰ ਤੇ ਆਪਣੇ ਪਿਤਾ ਜੀ ਤੋਂ ਬਹੁਤ ਕੁਝ ਸਿੱਖਿਆ । ਉਹਨਾਂ ਕਿਹਾ ਕਿ ਡਾ . ਸਾਹਿਬ ਲਗਾਤਾਰਤਾ ਵਿਚ ਕੰਮ ਕਰ ਰਹੇ ਹਨ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ।
ਇਹ ਪ੍ਰੋਗਰਾਮ ਫੇਸਬੁੱਕ ਲਾਈਵ ਅਤੇ ਜ਼ੂਮ ਰਾਹੀਂ ਵੀ ਦਰਸ਼ਕਾਂ ਤੱਕ ਪਹੁੰਚਾਇਆ ਗਿਆ ਅਤੇ ਸਮੂਹ ਆਯੋਜਕ ਟੀਮ ਦੀ ਪ੍ਰਸ਼ੰਸਾ ਕੀਤੀ ਗਈ।ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਪ੍ਰਧਾਨ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ

Leave a Reply