ਬਹੁਤ ਸਾਲ ਹੋ ਗੇ’ ਇੱਦਾਂ ਲੱਗੇ ਨਹੀਉਂ ਕੱਟ ਸੀ।
ਮੁੜਕੇ ਦੇ ਨਾਲ਼ ਐਸੇ ਨਿੱਕਲ਼ੇ ਨਾ ਵੱਟ ਸੀ।
ਖੌਰੇ ਕਿਹੜੀ ਭੁੱਲਾਂ ਬਖਸ਼ਾਅ ਆ ਗਿਆ।
ਸਾਂਭੋ ਸਾਂਭੋ ਸਾਂਭੋ ਬਦਲਾਅ ਆ ਗਿਆ।
ਕਿੰਨਾ ਚਿਰ ਹੋਇਆ ਗੇੜੇ ਕੋਠੇ ‘ਤੇ ਨਾ ਲਾਏ ਸੀ।
ਰਸਾਲੇ, ਅਖਬਾਰ ਹੱਥ-ਪੱਖੀ ਨਾ ਬਣਾਏ ਸੀ।
ਪੁਰਾਣੇ ਹਥਿਆਰਾਂ ਨੂੰ ਚੁਕਾਅ ਆ ਗਿਆ।
ਸਾਂਭੋ ਸਾਂਭੋ ਸਾਂਭੋ ਬਦਲਾਅ ਆ ਗਿਆ।
ਜਨਰੇਟਰਾਂ ਦੀ’ ਹੱਥੀਆਂ ਨੂੰ ਲੱਗ ਗਿਆ ਜੰਗਾਲ ਸੀ।
ਖੜ੍ਹੇ ਇਨਵਰਟਰ ਮਾਰ ਗਏ ਉਬਾਲ਼ ਸੀ।
ਇਹਨਾਂ ਜਾਮ ਚੀਜ਼ਾਂ ‘ਚ ਚਲਾਅ ਆ ਗਿਆ।
ਸਾਂਭੋ ਸਾਂਭੋ ਸਾਂਭੋ ਬਦਲਾਅ ਆ ਗਿਆ।
ਰੋਮੀਆਂ ਘੜਾਮੇਂ ਫੇਰ ਪਰਤੀਆਂ ਰੌਣਕਾਂ।
ਮੋੜਾਂ, ਚੌਕਾਂ ਵਿੱਚ ਫੇਰ ਕਰਤੀਆਂ ਰੌਣਕਾਂ।
ਸੱਥਾਂ ਵਿੱਚ ਮੰਜੀਆਂ ਡੁਹਾ ਆ ਗਿਆ।
ਸਾਂਭੋ ਸਾਂਭੋ ਸਾਂਭੋ ਬਦਲਾਅ ਆ ਗਿਆ।
ਰੋਮੀ ਘੜਾਮਾਂ।
7717380107
Leave a Reply