ਸੁਹੱਪਣ ਜਿੰਦਗੀ ਦਾ ਮਾਣਨਾ ਤਾਂ ਹਮੇਸ਼ਾ ਖੁਸ਼ ਰਹਿ,
ਖੁਦਾ ਦੀ ਰਜਾ ਮੰਨ ਨੂੰ ਕੇ ਹਮੇਸ਼ਾ ਖੁਸ਼ ਰਹਿ ।
ਮੈ ਨਹੀ ਕਹਿੰਦਾ ਕਿ ਤੂੰ ਕੋਸ਼ਿਸ ਨਾ ਕਰ ,
ਤੂੰ ਕੋਸ਼ਿਸਾਂ ਕਰਦਾ ਰਹਿ ਹਮੇਸਾਂ ਖੁਸ਼ ਰਹਿ।
ਓਹ ਜਿੰਦਗੀ ਨਾਮ ਹੈ ਮੁਸੀਬਤਾਂ ਤੇ ਸੰਘਰਸਾਂ ਦਾ,
ਓਹ ਲੜਦਾ ਤੇ ਕਰਦਾ ਰਹਿ ਹਮੇਸ਼ਾ ਖੁਸ਼ ਰਹਿ।
ਜੋ ਖਿਆਲੀ ਤਾਰੇ ਤੋੜਨ ਦੀ ਗੱਲ ਕਰਦੇ ,
ਤੂੰ ਝੂਠ ਪਾਸੇ ਕਰ ਸੱਚ ‘ਚ ਹਮੇਸ਼ਾ ਖੁਸ਼ ਰਹਿ।
ਤੇਰੀਆ ਤਾਰੀਫਾਂ ਦੇ ਝੂਠੇ ਪੁਲ ਜੋ ਬੰਨਣ,
ਤੂੰ ਮੈ ਤੋ ਦੂਰ ਹੋ ਕੇ ‘ਦਰਦੀ’ ਹਮੇਸ਼ਾ ਖੁਸ਼ ਰਹਿ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
