ਜਿਸ ਦੀ ਤਾਕਤ ਦੇ ਅੱਗੇ ਦੁਨੀਆਂ ਭਰ ਦੇ ਜੀਵ ਆਪਣਾ ਸੀਸ ਝੁਕਾਉਂਦੇ ਹਨ।
ਜਿਸ ਮਾਲਕ ਦੇ ਚਰਨਾਂ ਵਿਚ ਸਾਰੀ ਦੁਨੀਆਂ ਝੁਕ ਗਈ ਹੈ। ਤੂੰ ਵੀ ਉਸ ਮਾਲਕ ਦੇ ਚਰਨਾਂ ਵਿਚ ਝੁਕ ਜਾ। ਇਕ ਮਾਲਕ ਦੇ ਹੁਕਮ ਵਿਚ ਸਾਰੇ ਝੁਕਦੇ ਹਨ।
ਝੁਕ ਕੇ ਹੀ ਮਾਲਕ ਜਿਨ੍ਹਾਂ ਨੂੰ ਤੂੰ ਅੰਦਰ ਦੀ ਸੂਝ ਦੇਵੇਂ ਫਿਰ ਉਹ ਤੇਰੀ ਸਿਫ਼ਤ ਦੇ ਗੀਤ ਗਾਉਂਦੇ ਹਨ।
ਉਹਦਾ ਇਕ ਕਾਨੂੰਨ ਉਹਦੀ ਇਕ ਸ਼ਕਤੀ ਉਹਦਾ ਇਕ ਹੁਕਮ ਹਰ ਇਕ ਦੇ ਉੱਪਰ ਵਰਤਦਾ ਹੈ। ਜਿਸ ਨੇ ਆਪ ਕ੍ਰਿਪਾ ਕਰਕੇ ਆਪਣੇ ਹੁਕਮ ਵਿਚ ਅਪਾਰ ਸ਼ਕਲਾਂ ਬਣਾਈਆਂ ਹਨ ਕਿ ਇਹ ਆਕਾਰ , ਸ਼ਕਲਾਂ ਭਾਵੇਂ ਮਨੁੱਖ ਦਾ ਹੋਵੇ ਭਾਵੇਂ ਪਸ਼ੂ ਦਾ ਹੋਵੇ ਭਾਵੇਂ ਪੰਛੀ ਦਾ ਹੋਵੇ ਭਾਵੇਂ ਨਦੀਆਂ ਦਰਿਆ ਆਦਿ ਦਾ ਕਿਉਂ ਨਾ ਹੋਵੇ ਜੋਂ ਮਾਲਕ ਨੇ ਦਿੱਤਾ ਹੈ ਹਰ ਇਕ ਨੇ ਮਾਲਕ ਦੇ ਅੱਗੇ ਸੀਸ ਝੁਕਾਇਆ ਹੈ।
ਜਿਸ ਅੱਗੇ ਸਾਰੇ ਝੁਕਣ। ਜੇ ਸੁੱਖ ਦਿੰਦਾ ਹੈ ਤਾਂ ਵੀ ਉਸ ਦੀ ਦਿੱਤੀ ਦਾਤ ਹੈ। ਕਦੀ ਕਿਸੇ ਨੇ ਮੰਗ ਕੇ ਦੁੱਖ ਲਿਆ ਹੈ। ਤੇਰੇ ਅੱਗੇ ਝੁਕਣਾ ਪੈਦਾ ਹੈ। ਜੇ ਤੂੰ ਸੁੱਖ ਦੇਵੇਂ ਜਾਂ ਦੁੱਖ ਦੇਵੇਂ ਤਾਂ ਕਿ ਇਸ ਜੀਵਨ ਵਿਚ ਸਹਾਰਨਾ ਪੈਂਦਾ ਹੈ।
ਕਿਹੜਾ ਜੀਵ ਉਸ ਤੋਂ ਬਾਹਰ ਹੈ। ਜੋਂ ਕੁਝ ਉਸ ਨੇ ਸਿਰਜ ਦਿੱਤਾ ਹੈ ਪੂਰੀ ਤਾਕਤ ਵਾਲੇ ਉਸ ਸਰਵ ਸ਼ਕਤੀਮਾਨ ਦੇ ਅੱਗੇ ਝੁੱਕੇ ਹੋਏ ਹਨ।
ਹਰ ਚੀਜ਼ ਹਰ ਤਾਕਤ ਉਸ ਸ਼ਕਤੀ ਅੱਗੇ ਝੁੱਕ ਗਿਆ ਹੈ। ਉਸ ਦੇ ਚਰਨਾਂ ਵਿਚ ਜੁੜੀ ਹੈ। ਜਿਸ ਦੇ ਚਰਣਾਂ ਵਿਚ ਵੱਡੇ ਵੱਡੇ ਰਾਜੇ ਮਹਾਰਾਜੇ ਝੁੱਕੇ ਹਨ।
ਮਾਲਕ ਦੇ ਚਰਣਾਂ ਵਿਚ ਇੰਨੀਆਂ ਵੱਡੀਆਂ ਤਾਕਤਾਂ ਟੁੱਕੀਆਂ ਹਨ। ਮੇਰੇ ਮਨਾਂ ਤੂੰ ਐਵੇਂ ਛੋਟੀ ਜਿਹੀ ਹੳਊਮੈ ਵਿਚ ਜੀਅ ਕੇ ਆਪਣੀ ਜ਼ਿੰਦਗੀ ਤਬਾਹ ਨਾ ਕਰੀਂ। ਤੇਰਾ ਭਲਾ ਤਾਂ ਹੀ ਹੈ ਕਿ ਤੂੰ ਵੀ ਉਸ ਦੇ ਚਰਨਾਂ ਵਿੱਚ ਝੁੱਕ ਜਾਵੇ। ਸਾਹਿਬ ਆਖਦੇ ਹਨ ਕਿ ਭੈਅ ਵਿਚ ਸੂਰਜ ਭੈਅ ਵਿਚ ਚੰਨ ਜਿਸ ਅੱਗੈ ਸਭਿ ਨਿਵੰਨਿ। ਜੇ ਤੂੰ ਸੂਰਜ ਨੂੰ ਦੇਖਣਾ ਹੈ ਤਾਂ ਇਹ ਵੀ ਮਾਲਕ ਦਾ ਭੈਅ ਵਿਚ ਹੈ। ਜੇ ਤੂੰ ਚੰਨ ਦੀ ਚਾਂਦਨੀ ਨੂੰ ਵੇਖਣਾ ਹੈ ਤਾਂ ਵੀ ਇਹ ਵੀ ਮਾਲਕ ਦੇ ਚਰਣਾਂ ਵਿਚ ਝੁੱਕੀ ਹੋਈ ਹੈ।
ਜਿਹੜਾ ਹਰੀ ਸੱਜਣ ਨਾਲ ਜੁੜ ਜਾਣ ਤੇ ਉਸ ਦੀ ਸ਼ਰਨ ਵਿਚ ਆ ਜਾਣ ਤਾਂ ਉਹ ਕਿਸੇ ਦੇ ਹਵਾਲੇ ਨਹੀਂ ਕਰਦਾ। ਜੇ ਪਰਮਾਤਮਾ ਦਾ ਲੜ ਪਕੜ ਲਵੇਂਗਾ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੈਨੂੰ ਆਪਣੇ ਅਧੀਨ ਕਰ ਸਕੇ। ਕੁਝ ਦੁਸ਼ਮਣ ਅੰਦਰ ਦੇ ਹਨ। ਜੇ ਤੂੰ ਸੱਜਣ ਦਾ ਲੜ ਪਕੜ ਲਵੇਂਗਾ ਤਾਂ ਅੰਦਰ ਦੇ ਦੁਸ਼ਮਣ ਵੀ ਤੈਨੂੰ ਕਾਬੂ ਨਹੀਂ ਕਰ ਸਕਣਗੇ।
ਅੰਦਰ ਦੇ ਦੁਸ਼ਮਣ ਵੀ ਤੈਨੂੰ ਬਣ ਨਹੀਂ ਸਕਣਗੇ। ਜੇ ਤੂੰ ਸੱਜਣ ਦਾ ਲੜ ਪਕੜਿਆ ਹੈ ਤਾਂ ਉਹ ਬਾਹਰ ਦੇ ਦੁਸ਼ਮਣ ਕੋਲੋਂ ਤੇਰੇ ਉੱਤੇ ਕ੍ਰਿਪਾ ਕਰਕੇ ਤੈਨੂੰ ਬਚਾਅ ਲਵੇਂਗਾ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18

