
ਫਰੀਦਕੋਟ 19 ਅਗਸਤ (ਵਰਲਡ ਪੰਜਾਬੀ ਟਾਈਮਜ਼ )
ਅੱਜ ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਵੱਲੋ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ ਪਰਮਬੰਸ ਸਿੰਘ (ਬੰਟੀ ਰੋਮਾਣਾ ) ਜੀ ਦੇ ਰਿਹਾਇਸ਼ ਤੇ ਪ੍ਰਸਿੱਧ ਲੇਖਕ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਕਿਤਾਬ “ਇਕ ਕਿਤਾਬ ਜੋ ਹਿੰਦੂ ਮੁਸਲਿਮ ਫਿਰਕਿਆਂ ਵਿੱਚ ਪੁਆੜੇ ਦੀ ਜੜ੍ਹ ਬਣੀ” ਪਰਮਬੰਸ ਸਿੰਘ (ਬੰਟੀ ਰੋਮਾਣਾ) ਜੀ ਵੱਲੋ ਇਕ ਦਰਜਨ ਦੇ ਕਰੀਬ ਲੇਖਕਾਂ ਦੀ ਹਾਜਰੀ ਵਿੱਚ ਲੋਕ ਅਰਪਣ ਕੀਤੀ ਗਈ।
ਇਸ ਸਮੇਂ ਬੋਲਦਿਆਂ ਸ੍ਰ ਪਰਮਬੰਸ ਸਿੰਘ (ਬੰਟੀ ਰੋਮਾਣਾ) ਜੀ ਨੇ ਕਿਹਾ ਜਿਸ ਕਿਸੇ ਨੇ ਵੀ ਕਿਤਾਬਾਂ ਨੂੰ ਆਪਣਾ ਦੋਸਤ ਬਣਾ ਲਿਆ ਓਹ ਕਦੇ ਗਲਤ ਰਸਤੇ ਨਹੀ ਚੱਲ ਸਕਦਾ ।ਓਹਨਾਂ ਅੱਜ ਦੀ ਨੌਜਵਾਨ ਪੀੜੀ ਨੂੰ ਕਿਤਾਬ ਨਾਲ ਜੁੜਨ ਦਾ ਸੰਦੇਸ਼ ਅਤੇ ਕਲਮਾਂ ਦੇ ਰੰਗ ਸਾਹਿਤ ਸਭਾ(ਰਜਿ) ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ।
ਇਸ ਸਮੇ ਪ੍ਰਧਾਨ ਸ਼ਿਵਨਾਥ ਦਰਦੀ , ਜਨਰਲ ਸਕੱਤਰ ਜਸਵਿੰਦਰ ਜੱਸ, ਮੈਂਬਰ ਇੰਜ.ਚਰਨਜੀਤ ਸਿੰਘ , ਸਹਾਇਕ ਖਜਾਨਚੀ ਕੇ.ਪੀ ਸਿੰਘ , ਅਸ਼ੀਸ਼ ਕੁਮਾਰ ਮੈਂਬਰ, ਹਰਿੰਦਰ ਸਿੰਘ ਸਾਬਕਾ ਐਮ. ਸੀ , ਰਣਜੀਤ ਸਿੰਘ (ਰਿੰਕੂ) ਐਮ.ਸੀ ਡਾਂ. ਅੰਬੇਡਕਰ ਨਗਰ, ਗੁਰਪ੍ਰੀਤ ਸਿੰਘ ਐਮ.ਸੀ ਵਾਰਡ ਨੰਬਰ:- 3 , ਨਛੱਤਰ ਮਾਲਾ, ਸਵਰਨ ਸਿੰਘ ਵੰਗੜ , ਲਵੀ ਪੀ.ਏ ( ਬੰਟੀ ਰੋਮਾਣਾ) ਆਦਿ।