ਮੋਹਾਲੀ 29 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਫਿਲਮੀ ਕਲਾਕਾਰ ਪੁਖਰਾਜ ਭੱਲਾ ਦੇ ਦਾਦੀ ਅਤੇ ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਜੀ ਸਤਵੰਤ ਕੌਰ (87) ਉਹਨਾਂ ਦਾ ਅੱਜ ਦੇਹਾਂਤ ਹੋ ਗਿਆ ਹੈ ਉਹਨਾਂ ਦਾ ਸੰਸਕਾਰ ਅੱਜ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਜਿੱਥੇ ਉਹਨਾਂ ਦੀ ਚਿਖਾ ਨੂੰ ਅਗਨ ਉਹਨਾਂ ਦੇ ਪੋਤੇ ਪੁਖਰਾਜ ਭੱਲਾ ਅਤੇ ਕਲਾਕਾਰ ਅਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਦਿਖਾਈ ਗਈ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਦੇ ਤੁਰ ਜਾਣ ਤੋਂ ਬਾਅਦ ਮਾਤਾ ਜੀ ਸਦਮੇ ਵਿੱਚ ਸਨ ਅਤੇ ਮਹਿਜ ਪੰਜ ਮਹੀਨਿਆਂ ਬਾਅਦ ਹੀ ਉਹ ਵੀ ਅਕਾਲ ਚਲਾਣਾ ਕਰ ਗਏ ਉਹਨਾਂ ਦੱਸਿਆ ਕਿ ਮਾਤਾ ਜੀ ਨਮਿੱਤ ਅੰਤਿਮ ਅਰਦਾਸ 6 ਫਰਵਰੀ ਦਿਨ ਸ਼ੁਕਰਵਾਰ ਦੁਪਹਿਰ 12 .30 ਤੋਂ 1.30 ਵਜੇ ਗੁਰਦੁਆਰਾ ਸ੍ਰੀ ਸਾਚਾ ਧਨ ਸਾਹਿਬ ਫੇਜ 3 ਬੀ 1 ਮੋਹਾਲੀ ਵਿਖੇ ਕੀਤੀ ਜਾਵੇਗੀ

