ਫਰੀਦਕੋਟ 3 ਫਰਵਰੀ (ਵਰਲਡ ਪੰਜਾਬੀ ਟਾਈਮ)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 1 ਫਰਵਰੀ 2026) ਦਿਨ ਐਤਵਾਰ ਨੂੰ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਕ ਫ਼ਰੀਦਕੋਟ ਵਿਖੇ ਹੋਈ। ਜਿਸ ਵਿੱਚ ਪ੍ਰੋ: ਪਾਲ ਸਿੰਘ, ਇਕਬਾਲ ਘਾਰੂ, ਕਰਨਲ ਬਲਬੀਰ ਸਿੰਘ ਸਰਾਂ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ, ਬਲਵੰਤ ਰਾਏ ਗੱਖੜ, ਸੁਖਚੈਨ ਥਾਂਦੇਵਾਲ, ਜਗਦੀਪ ਹਸਰਤ, ਲਾਲ ਸਿੰਘ ਕਲਸੀ, ਜੰਗਪਾਲ ਸਿੰਘ, ਸੁਰਿੰਦਰਪਾਲ ਸ਼ਰਮਾ ਭਲੂਰ, ਜਸਵੰਤ ਸਿੰਘ ਸਰਾਂ, ਇੰਜ. ਦਰਸ਼ਨ ਸਿੰਘ ਰੋਮਾਣਾ, ਕਸ਼ਮੀਰ ਸਿੰਘ, ਸਾਧੂ ਸਿੰਘ ਚਮੇਲੀ, ਹਰਸੰਗੀਤ ਸਿੰਘ ਗਿੱਲ, ਸੁਖਦੇਵ ਸਿੰਘ ਮਚਾਕੀ, ਜਤਿੰਦਰਪਾਲ ਟੈਕਨੋ, ਵਤਨਵੀਰ ਜ਼ਖਮੀ, ਧਰਮ ਪ੍ਰਵਾਨਾ ਅਤੇ ਮੁਖਤਿਆਰ ਸਿੰਘ ਵੰਗੜ ਨੇ ਭਾਗ ਲਿਆ। ਇਸ ਇਕੱਤਰਤਾ ਵਿੱਚ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਸਾਲ 2026- 27 ਦੀ ਚੋਣ ਕੀਤੀ ਗਈ। ਇਸ ਚੋਣ ਦੌਰਾਨ ਸੁਖਚੈਨ ਥਾਂਦੇਵਾਲ ਨੂੰ ਪ੍ਰਧਾਨ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਨੂੰ ਜਰਨਲ ਸਕੱਤਰ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ, ਵਤਨਵੀਰ ਜ਼ਖਮੀ ਨੂੰ ਪ੍ਰੈੱਸ ਸਕੱਤਰ, ਬਲਵੰਤ ਰਾਏ ਗੱਖੜ ਨੂੰ ਵਿੱਤ ਸਕੱਤਰ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੂੰ ਮੁੱਖ ਸਰਪ੍ਰਸਤ , ਪ੍ਰੋ: ਪਾਲ ਸਿੰਘ ਨੂੰ ਉਪ ਸਰਪ੍ਰਸਤ ਦਰਸ਼ਨ ਰੋਮਾਣਾ ਨੂੰ ਸਕੱਤਰ, ਧਰਮ ਪ੍ਰਵਾਨਾ ਨੂੰ ਪ੍ਰਚਾਰ ਸਕੱਤਰ, ਇਕਬਾਲ ਘਾਰੂ , ਲਾਲ ਸਿੰਘ ਕਲਸੀ , ਸੁਰਿੰਦਰਪਾਲ ਸ਼ਰਮਾ ਭਲੂਰ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ। ਇਸ ਤੋਂ ਬਾਅਦ ਵਿੱਚ ਰਚਨਾਵਾਂ ਦਾ ਦੌਰ ਚੱਲਿਆ। ਹਾਜ਼ਰ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਨ੍ਹਾਂ ਤੇ ਭਖਵੀ ਬਹਿਸ ਹੋਈ। ਅਖੀਰ ਸਭਾ ਵੱਲੋਂ ਸਭਾ ਦੇ ਮੁੱਖ ਸਰਪ੍ਰਸਤ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।

