ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਕੋਟਸੁਖੀਆ ਵਿਖੇ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਮਿ੍ਰਤਕ ਦੀ ਮਾਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਿ੍ਰਤਕ ਦੀ ਪਤਨੀ ਅਤੇ ਸੱਸ ਨੂੰ ਨਾਮਜਦ ਕਰਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਮਨਪ੍ਰੀਤ ਕੋਰ ਨੇ ਦੱਸਿਆ ਕਿ ਉਸਦੇ ਪੁੱਤਰ ਜਗਮੀਤ ਸਿੰਘ ਦਾ ਵਿਆਹ ਕਰੀਬ 10 ਸਾਲ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ। ਸ਼ਿਕਾਇਤ ਕਰਤਾ ਮੁਤਾਬਿਕ ਉਸਦੀ ਨੂੰਹ ਅਕਸਰ ਜਗਮੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ, ਕਿਉਂਕਿ ਆਪਣੀ ਮਾਂ ਦੇ ਉਕਸਾਉਣ ’ਤੇ ਜਗਮੀਤ ਨੂੰ ਜਮੀਨ ਆਪਣੇ ਨਾਮ ਲਵਾਉਣ ਲਈ ਦਬਾਅ ਬਣਾਉਂਦੀ ਸੀ। ਇਸ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਜਗਮੀਤ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਹਿਜ 8 ਸਾਲ ਦੇ ਮਾਸੂਮ ਬੇਟੇ ਰਣਬੀਰ ਸਿੰਘ ਦਾ ਪਿਤਾ ਵਿਛੋੜਾ ਦੇ ਗਿਆ, ਜਦਕਿ ਮਾਂ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਉਸਦਾ ਭਵਿੱਖ ਹਨੇਰਾ ਨਜਰ ਆ ਰਿਹਾ ਹੈ। ਡੀਐਸਪੀ ਸੰਜੀਵ ਕੁਮਾਰ ਮੁਤਾਬਿਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਮੁਖੀ ਇੰਸ. ਗੁਰਾਂਦਿੱਤਾ ਸਿੰਘ ਮੁਤਾਬਿਕ ਮਿ੍ਰਤਕ ਦੀ ਪਤਨੀ ਅਤੇ ਸੱਸ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
