ਇਕ ਪਾਸੇ ਗਰਮੀ ਵੱਟ ਕੱਢੀ ਜਾਵੇ,
ਦੂਜੇ ਪਾਸੇ ਬਿਜਲੀ ਦੇ ਕੱਟ ਲੱਗੀ ਜਾਵਣ।
ਇਕ ਪਾਸੇ ਮੀਂਹ ਪੈਣ ਦਾ ਨਾਂ ਲਵੇ ਨਾ,
ਦੂਜੇ ਪਾਸੇ ਝੋਨਾ ਲਾਉਣ ਵਾਲੇ ਨਾ ਤਰਸ ਖਾਵਣ।
ਸਾਨੂੰ ਉੱਪਰੋਂ ਹੁਕਮ ਆਵਣ ਕੱਟ ਲਾਵਣ ਦੇ,
ਬਿਜਲੀ ਵਾਲੇ ਏਦਾਂ ਫਰਮਾਈ ਜਾਵਣ।
ਲਾਏ ਲੋਕਾਂ ਨੇ ਭਾਵੇਂ ਐੱਲ. ਈ. ਡੀ. ਦੇ ਬਲਬ,
ਫਿਰ ਵੀ ਬਿੱਲ ਹਜ਼ਾਰਾਂ ‘ਚ ਆਈ ਜਾਵਣ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ -144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554

