ਸੋਲੋ ਅਤੇ ਦੋਗਾਣੇ ਗਾਇਕੀ ਮੁਕਾਬਲੇ ਵਿੱਚ ਫਸਟ ਕਲਾਕਾਰ ਦਾ ਗੀਤ ਮੁਫਤ ਰਿਕਾਰਡਿੰਗ ਅਤੇ ਫਿਲਮਾਂਕਣ ਕੀਤਾ ਜਾਵੇਗਾ
ਕੋਟਕਪੂਰਾ, 7 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਤੇ ਸੰਗੀਤ ਨਾਲ ਜੋੜਨ ਲਈ ਪੰਜਾਬੀ ਲੇਖ਼ਕ ਮੰਚ ਫ਼ਰੀਦਕੋਟ ਵਲੋਂ ਹਰ ਸਾਲ ਵਾਂਗ ਹੀ 15 ਫਰਵਰੀ 2026 ਵਿੱਚ ਗਾਇਕੀ ਦੇ ਮੁਕਾਬਲੇ ‘ਸੁਰੀਲੇ ਫ਼ਨਕਾਰ’ ਪ੍ਰੋਗਰਾਮ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੰਚ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ ਅਤੇ ਮੰਚ ਦੇ ਜਨਰਲ ਸਕੱਤਰ ਡਾ. ਧਰਮ ਪ੍ਰਵਾਨਾਂ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਜਤਿੰਦਰਪਾਲ ਸਿੰਘ ਵੈਹਣੀਵਾਲ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਫ਼ਰੀਦਕੋਟ ਹੋਣਗੇ ਅਤੇ ਪ੍ਰਧਾਨਗੀ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਹੋਣਗੇ, ਜਿਸ ਵਿੱਚ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਬਹੁਤ ਵਧੀਆ ਮੌਕਾ ਦਿੱਤਾ ਜਾਵੇਗਾ। ਇਸ ਗਾਇਨ ਮੁਕਾਬਲੇ ਵਿੱਚ ਜੋ ਫਸਟ, ਆਉਂਦਾ ਹੈ, ਉਸ ਗਾਇਕ/ ਗਾਇਕਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਂਗਾ ਅਤੇ ਉਸਦੇ ਗੀਤ ਨੂੰ ਵਧੀਆਂ ਰਿਕਾਰਡ ਕਰਕੇ, ਗੀਤ ਦੀ ਵੀਡੀਓ ਬਣਾ ਕੇ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਜਾਂਦਾ ਹੈ। ਸੋਲੋ ਗੀਤ ਮੁੰਡੇ ਅਤੇ ਕੁੜੀਆਂ ਤੋਂ ਇਲਾਵਾ ਡਿਊਟ ਗੀਤਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜਿਸ ਵਿੱਚ ਕਲਾਕਾਰ ਗੀਤ ਪ੍ਰਸਿੱਧ ਲੇਖਕ ਸੁਲੱਖਣ ਸਿੰਘ ‘ਮੈਹਮੀ’ ਪੁਸਤਕ ‘ਸੁਰੀਲੇ ਬੋਲ’ ਗੀਤ ਸੰਗ੍ਰਹਿ ਵਿੱਚੋਂ ਹੀ ਬੋਲਣੇ ਹੋਣਗੇ। ਪ੍ਰਤੀਯੋਗੀਆਂ ਨੂੰ ਗੀਤ ਸਿਲੈਕਟ ਕਰਨ ਦੀ ਖੁੱਲ੍ਹ ਹੋਵੇਗੀ, ਹਰ ਇੱਕ ਕਲਾਕਾਰ ਨੇ ਦੋ ਗੀਤ ਤਿਆਰ ਕਰਨੇ ਹੋਣਗੇ।ਅਤੇ ਇਹ ਗੀਤ ਜ਼ੁਬਾਨੀ ਪੇਸ਼ ਜ਼ੁਬਾਨੀ ਪੇਸ਼ ਕਰਨੇ ਹੋਣਗੇ। ਕਿਤਾਬ ਤੋਂ ਬਾਹਰ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਲਈ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ ਦਾ ਵਿਸ਼ੇਸ਼ ਸਹਿਯੋਗ ਹੈ। ਇਸ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਲਈ ਮਨਜਿੰਦਰ ਸਿੰਘ ਗੋਲ੍ਹੀ ਫੋਨ 98156 41312 ਅਤੇ ਜਨਰਲ ਸਕੱਤਰ ਧਰਮ ਪ੍ਰਵਾਨਾ ਫੋਨ ਨੰਬਰ 9876717686 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

