ਜੋ ਆਪਣੇ ਸਰੀਰ ਦੀ ਰੱਖਣ ਸਫਾਈ,
ਉਨ੍ਹਾਂ ਦੇ ਨੇੜੇ ਨਾ ਆਵੇ ਕੋਈ ਬੀਮਾਰੀ।
ਜੋ ਰੋਜ਼ ਸਾਫ ਕਰਨ ਦੰਦ ਬੁਰਸ਼ ਦੇ ਨਾਲ,
ਸਭ ਨੂੰ ਹੱਸਦੇ ਚੰਗੇ ਲੱਗਣ ਉਹ ਬਾਲ।
ਜੋ ਰੋਜ਼ ਅੱਖਾਂ ਤੇ ਮਾਰਨ ਪਾਣੀ ਦੇ ਛਿੱਟੇ,
ਉਨ੍ਹਾਂ ਬਾਲਾਂ ਦੀ ਨਜ਼ਰ ਕਦੇ ਨਾ ਘਟੇ,
ਜੋ ਸਰੀਰ ਨੂੰ ਕੀਮਤੀ ਚੀਜ਼ ਸਮਝਦੇ ਨੇ,
ਉਹ ਸਮੇਂ ਸਿਰ ਉੱਠ ਕੇ ਨਹਾ ਲੈਂਦੇ ਨੇ।
ਜੋ ਕੰਨਾਂ ‘ਚ ਨੁਕੀਲੀ ਚੀਜ਼ ਨਾ ਫੇਰਨ,
ਉਨ੍ਹਾਂ ਨੂੰ ਸੁਣਨ ‘ਚ ਆਵੇ ਨਾ ਮੁਸ਼ਕਲ।
ਜੋ ਨਹੁੰ ਆਪਣੇ ਕੱਟ ਲੈਂਦੇ ਨੇ ਸਮੇਂ ਸਿਰ,
ਰੋਟੀ ਨਾਲ ਉਨ੍ਹਾਂ ਦੇ ਜਾਵੇ ਨਾ ਮਿੱਟੀ ਅੰਦਰ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554

