1 ਦੇਸੀ ਪਿਸਟਲ ਸਮੇਤ ਰੌਦ ਕੀਤੇ ਬਰਾਮਦ
ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਰਹਿਨੁਮਾਈ ਅਤੇ ਅਵਤਾਰ ਸਿੰਘ ਡੀ.ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਦੋਸ਼ੀ ਨੂੰ ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਹੋਏ ਦੋਸ਼ੀ ਦੀ ਪਹਿਚਾਣ ਰਾਮੂ ਪੁੱਤਰ ਹਮੀਰਾ ਵਜੋ ਹੋਈ ਹੈ, ਜੋ ਕਿ ਜਿਲ੍ਹਾ ਹਰਦੋਈ ਥਾਣਾ ਕਲਿਆਣ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ, ਜੋ ਕਿ ਹੁਣ ਫਰੀਦਕੋਟ ਦੇ ਗੁਰੂ ਰਾਮ ਦਾਸ ਕਾਲੋਨੀ ਵਿਖੇ ਰਹਿ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋ 01 ਪਿਸਟਲ 32 ਬੋਰ ਦੇਸੀ ਸਮੇਤ 03 ਰੋਦ ਜਿੰਦਾ ਵੀ ਬਰਾਮਦ ਕੀਤੇ ਗਏ ਹਨ। ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 26 ਫਰਵਰੀ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਨੇੜੇ ਬੁੱਲਟ ਏਜੰਸੀ ਫਿਰੋਜਪੁਰ ਰੋਡ ਫਰੀਦਕੋਟ ਮੌਜੂਦ ਸੀ ਤਾ ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਰਾਮੂ ਪੁੱਤਰ ਹਮੀਰਾ ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਤਲਾਸ਼ੀ ਕੀਤੀ ਗਈ ਤਾ ਦੌਰਾਨੇ ਤਲਾਸ਼ੀ ਉਸ ਪਾਸੋ 01 ਪਿਸਟਲ 32 ਬੋਰ ਦੇਸੀ ਸਮੇਤ 03 ਰੋਦ ਜਿੰਦਾ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 100 ਮਿਤੀ 26.02.2026 ਅਧੀਨ ਧਾਰਾ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਸ ਨੂੰ ਕਾਬੂ ਕਰਨ ਨਾਲ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਸ ਦੇ ਖਿਲਾਫ ਪਹਿਲਾ ਵੀ ਅਸਲਾ ਐਕਟ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ 02 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਪਰਾਧਕ ਗਿਰੋਹਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਫਰੀਦਕੋਟ ਪੁਲਿਸ ਲਗਾਤਾਰ ਸਫਲਤਾ ਹਾਸਿਲ ਕਰ ਰਹੀ ਹੈ।

