ਸਿੰਗਲ ਟਰੈਕ ‘ਪਰੀ’ ਨੇ ਸੰਗੀਤ ਜਗਤ ਵਿੱਚ ਮਚਾਈ ਤਰਥੱਲੀ :- ਚਰਚਿਤ ਲੋਕ ਗਾਇਕ ‘ਪੰਮਾ ਸਾਹਿਰ’
ਪੰਜਾਬੀ ਸੰਗੀਤ ਜਗਤ ਦੀ ਓਸ ਮਾਣਮੱਤੀ ਸਖਸ਼ੀਅਤ ਨਾਲ, ਤੁਹਾਡੀ ਰੂਹਦਾਰੀ ਦੀ ਸਾਂਝ ਪਵਾਉਣ ਜਾ ਰਹੇ ਹਾਂ। ਜਿਨਾਂ ਦੇਸ ਵਿਦੇਸ਼ ਵਿੱਚ ਆਪਣੀ ਖੂਬਸੂਰਤ ਬੁਲੰਦ ਆਵਾਜ ਨਾਲ ਦੁਨੀਆ ਭਰ ਵਿੱਚ, ਇੱਕ ਵਿਲੱਖਣ ਭੱਲ ਸਥਾਪਿਤ ਕੀਤੀ। ਜਿਨਾਂ ਪੰਜਾਬ ਬਹੁਤ ਸਾਰੀਆ ਸੁਰੀਲੀਆਂ ਲੋਕ ਗਾਇਕਾ ਨਾਲ ਗਾ ਸੰਗੀਤ ਇੰਡਸਟ੍ਰੀਜ ਵਿੱਚ ਨਵੇ ਮੁਕਾਮ ਬਣਾਏ,ਜਿਵੇਂ ਕਿ ਸੁਦੇਸ਼ ਕੁਮਾਰੀ, ਮਿਸ ਪੂਜਾ, ਜੈਸਮੀਨ ਅਖਤਰ,ਗੁਰਲੇਜ ਅਖਤਰ, ਪਾਲੀ ਸਿੱਧੂ ਆਦਿ।
ਏਨਾਂ ਦੇ ਪਹਿਲੇ ਮਕਬੂਲ ਡਿਊਟ ਗੀਤ ਨੇ ‘ਗੱਡੀ ਸੌਕੀਨ ਜੱਟ ਦੀ’ ਨੇ ਸੰਗੀਤਕ ਖੇਤਰ ਵਿਚ ਤਰਥੱਲੀ ਮਚਾ ਦਿੱਤੀ।
ਜੀ ਹਾਂ ਤੁਸੀ ਸਮਝ ਹੀ ਗਏ ਕਿ ਮੈ ਗੱਲ ਕਰ ਰਿਹਾ ਹਾਂ, ਪੰਜਾਬੀ ਸੰਗੀਤ ਜਗਤ ਦੇ ਚਰਚਿਤ ਲੋਕ ਗਾਇਕ ‘ਪੰਮਾ ਸਾਹਿਰ ਜੀ” ਦੀ। ‘ਪੰਮਾ ਸਾਹਿਰ’ ਪੰਜਾਬ ਦਾ ਓਹ ਲੋਕ ਗਾਇਕ ਹੈ, ਜਿਨਾਂ ਨੂੰ ਦੇਸ਼ ਵਿਦੇਸ਼ ਵਿਚ ਬੈਠੇ ਸੰਗੀਤਕ ਪ੍ਰੇਮੀਆ ਵੱਲੋ ਏਨਾਂ ਦੇ ਡਿਊਟ ਤੇ ਸਿੰਗਲ ਟਰੈਕ ਮੇਲਿਆਂ, ਅਖਾੜਿਆ ਤੇ ਯੂਟਿਊਬ ਚੈਨਲਾਂ ਸਰੋਤਿਆ ਵੱਲੋ ਮਣਾਂ ਮੂੰਹੀ ਪਿਆਰ ਮੁਹੱਬਤ ਹਮੇਸਾਂ ਮਿਲਦਾ ਰਹਿੰਦਾ ਹੈ। ਜਿਵੇਂ ਕਿ :- ਡਿਊਟ ਗੀਤ ‘ਸਿਜਦਾ ਕਰ ਕਰ’ ( ਸੁਦੇਸ਼ ਕੁਮਾਰੀ) ਨਾਲ , ਛੱਲਾ ( ਮਿਸ ਪੂਜਾ) , ਜਾਨ ਜਾਨ ( ਮਿਸ ਪੂਜਾ), ਜੁਦਾਈਆਂ (ਸੁਦੇਸ਼ ਕੁਮਾਰੀ) , ਦੂਰੀਆਂ ( ਪਾਲੀ ਸਿੱਧੂ), ਚਰਚਾ ( ਗੁਰਲੇਜ ਅਖਤਰ), ਜਾਨ ਮੇਰੀ ਝੋਨਾ ਲਾਉਂਦੀ ਏਂ ( ਐਰੀ ਝਿੰਜਰ) ਤੇ ਸਿੰਗਲ ਟਰੈਕ ‘ਬੰਦਾ ਹਰਦਾ ਕਿਥੇ’, ਲਾਸਟ ਫਾਈਟ , ਝੱਲਾ, ਪਿਆਰ ਦੀ ਚਰਚਾ, ਚਿੱਟਾ v/s ਮਾਪੇ , ਰੱਬਾ, ‘ਅਰਥੀ ਨੂੰ ਮੋਢਾ’ ਆਦਿ ਖੂਬ ਚਰਚਾ ਵਿਚ ਹਨ।
ਜੇਕਰ ਏਨਾਂ ਦੇ ਨਵੇੰ ਸਿੰਗਲ ਟਰੈਕ ‘ਪਰੀ’ ਦੀ ਗੱਲ ਕਰੀਏ ਤਾਂ ‘ਸਵੀਟ ਰਿਕਾਰਡ’ ਕੰਪਨੀ ਦੇ ਯੂਟਿਊਬ ਚੈਨਲ ਤੇ ਸੰਗੀਤਕ ਪ੍ਰੇਮੀਆ ਵੱਲੋ ਬੇਇੰਤਹਾ ਪਿਆਰ ਖੱਟ ਰਿਹਾ ਹੈ। ਇਸ ਸਿੰਗਲ ਟਰੈਕ ਨੂੰ ਪੰਜਾਬੀ ਮਾਂ ਬੋਲੀ ਦੇ ਲਾਡਲੇ ਗੀਤਕਾਰ ‘ ਨਿਰਮਤ ਸਿੰਘ ਯੂ.ਐਸ.ਏ ਵੱਲੋ ਸੁੰਦਰ ਸ਼ਬਦਾਵਲੀ ਵਿੱਚ ਪਰੋਇਆਂ ਗਿਆ। ਇਸ ਦਾ ਸੰਗੀਤ ਨਾਮਵਰ ‘ਫਾਇਰ ਬੀਟ ਸਟੂਡੀਓ’ ਵੱਲੋ ਦਿਲ ਨੂੰ ਛੂਹਣ ਵਾਲੀਆਂ ਧੁੰਨਾਂ ਨਾਲ ਸ਼ਿੰਗਾਰਿਆ। ਇਸ ਸਿੰਗਲ ਟਰੈਕ ਦਾ ਬੇਹਤਰੀਣ ਫਿਲਮਾਂਕਣ ਵੀਡੀਓਗ੍ਰਾਫਰ ਸਿੰਘ.ਬੀ ਬਿਸਨੰਦੀ ਤੇ ਪਾਲੀਵੁੱਡ ਦੇ ਨਾਮਵਰ ਡਾਇਰੈਕਟਰ ‘ਤਰਸੇਮ ਵਾਂਦਰ ਜੀ ‘ ਵੱਲੋ ਖੂਬਸੂਰਤ ਲੋਕੇਸ਼ਨ ਤੇ ਤਿਆਰ ਅਤੇ ਫੀਚਰ ‘ਰੇਸ਼ਮ ਅਨਮੋਲ ਜੀ’ ਵੱਲੋ ਕੀਤਾ ਗਿਆ। ਇਸ ਸਿੰਗਲ ਟਰੈਕ ਦੇ ਪ੍ਰੋਡਿਊਸਰ ‘ਰਵਿੰਦਰ ਜੰਡਵਾਲੀਆਂ ਜੀ’ ਹਨ।
ਗੱਲਬਾਤ ਦੌਰਾਨ ਚਰਚਿਤ ਲੋਕ ਗਾਇਕ ‘ ਪੰਮਾ ਸਾਹਿਰ ਜੀ’ ਨੇ ਵਿਸੇਸ਼ ਤੌਰ ਤੇ ਉਘੇ ਗੀਤਕਾਰ ਤੇ ਅਦਾਕਾਰ ਪੰਜਾਬੀ ਸਾਹਿਤ ਜਗਤ ਦੀ ਮਾਣਮੱਤੀ ਸਖਸ਼ੀਅਤ ‘ ਮਲਕੀਤ ਕਿੱਟੀ ਜੀ’ ਦਾ ਸੁਕਰਾਨਾ ਕਰਦਿਆ ਕਿਹਾ ਕਿ ‘ ਮਲਕੀਤ ਕਿੱਟੀ ਜੀ’ ਸਮੇ ਸਮੇ ਤੇ ਸਾਡੇ ਪ੍ਰੋਜੈਕਟ ਵਿੱਚ ਸਹਿਯੋਗ ਕਰਦੇ ਰਹਿੰਦੇ ਹਨ।
ਲੋਕ ਗਾਇਕ ‘ਪੰਮਾ ਸਾਹਿਰ ਜੀ’ ਦੀ ਸਮੁੱਚੀ ਟੀਮ ਦੇ ਉੱਜਵਲ ਭਵਿੱਖ ਲਈ ਮੈ ਦੁਆਗੋ ਹਾਂ। ਪ੍ਰਮਾਤਮਾ ਏਨਾਂ ਦੀ ਮੰਜ਼ਿਲ ਦਾ ਰਾਹ ਸੁਖਾਲਾ ਕਰੇ ਤੇ ਸਫਲਤਾ ਪੈਰ ਚੁੰਮੇ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ :- 9855155392

