-ਖੂਨਦਾਨੀਆਂ ਨੇ 60 ਯੂਨਿਟ ਖ਼ੂਨਦਾਨ ਕੀਤਾ
ਮਹਿਲ ਕਲਾਂ,15 ਅਪ੍ਰੈਲ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ 27 ਵਾਂ ਵਿਸ਼ਾਲ ਖ਼ੂਨਦਾਨ ਕੈਂਪ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਠੁੱਲੀਵਾਲ (ਬਰਨਾਲਾ) ਵਿਖੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਵੱਲੋਂ ਗੁਰਦੁਆਰਾ ਕਮੇਟੀ ਜੰਡਸਰ ਸਾਹਿਬ, ਗ੍ਰਾਮ ਪੰਚਾਇਤ, ਅਤੇ ਸਮੂਹ ਖ਼ੂਨਦਾਨੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ, ਗੁ: ਕਮੇਟੀ ਅਤੇ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਕੀਤਾ। ਉਨ੍ਹਾਂ ਪ੍ਰੈੱਸ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਐਮਰਜੈਂਸੀ ਮੌਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਭਾਜਪਾ ਦੇ ਸੂਬਾ ਸਕੱਤਰ ਲਖਵਿੰਦਰ ਸਿੰਘ ਸਪਰਾ, ਯੂਥ ਕਾਂਗਰਸ ਦੇ ਆਗੂ ਬੰਨੀ ਖਹਿਰਾ, ਐਡਵੋਕੇਟ ਜਸਵੀਰ ਸਿੰਘ ਖੇੜੀ, ਪਿਆਰਾ ਸਿੰਘ ਮਾਹਮਦਪੁਰ, ਪ੍ਰਧਾਨ ਹਰਤੇਜ ਸਿੰਘ ਸਿੱਧੂ ਨੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੀ ਸੰਗਤਾਂ ਨੂੰ ਵਧਾਈ ਦਿੰਦਿਆ ਇਸ ਸਮਾਜ ਸੇਵੀ ਕਾਰਜ ਦੀ ਸ਼ਲਾਘਾ ਕੀਤੀ। ਪੰਜਾਬੀ ਲੇਖਿਕਾ ਕਮਲਜੀਤ ਕੌਰ ਗੁੰਮਟੀ, ਜਰਨੈਲ ਸਿੰਘ ਠੁੱਲੀਵਾਲ, ਕੁਮੈਂਟੇਟਰ ਲੱਖਾ ਖਿਆਲੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਰਮਨਦੀਪ ਸਿੰਘ ਠੁੱਲੀਵਾਲ, ਸੋਨੀ ਮਾਂਗੇਵਾਲ, ਮੈਘ ਰਾਜ ਜੋਸ਼ੀ, ਪ੍ਰਧਾਨ ਪਰਮਿੰਦਰ ਸ਼ੰਮੀ ਠੁੱਲੀਵਾਲ ਨੇ ਸਮੂਹ ਖੂਨਦਾਨੀਆਂ, ਸਹਿਯੋਗੀ ਸੱਜਣਾਂ ਦਾ ਧੰਨਵਾਦ ਦੱਸਿਆ ਕਿ ਖੂਨਦਾਨ ਮਹਾਂ ਦਾਨ ਦੀ ਮੁਹਿੰਮ ਨੂੰ ਭਵਿੱਖ ਵਿੱਚ ਹੋਰ ਤੇਜ ਕੀਤਾ ਜਾਵੇਗਾ। ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਏ ਐਸ ਆਈ ਕਰਮਜੀਤ ਸਿੰਘ ਹਮੀਦੀ, ਮੰਗਤ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਡਾ: ਬਲਵੰਤ ਰਾਏ ਹਮੀਦੀ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੰਦਿਆ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਖੂਨਦਾਨੀਆਂ ਨੇ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਨੂੰ 60 ਯੂਨਿਟ ਖ਼ੂਨਦਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ, ਖੂਨਦਾਨੀਆਂ, ਵੱਖ-ਵੱਖ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਓਮਨਦੀਪ ਸਿੰਘ ਹਮੀਦੀ, ਡਾ: ਨਿਰਭੈ ਸਿੰਘ ਨਿਹਾਲੂਵਾਲ, ਕਮਲਜੀਤ ਸਿੰਘ ਚੱਕ, ਬਲਦੇਵ ਸਿੰਘ ਗਾਗੇਵਾਲ, ਕੁਲਦੀਪ ਸਿੰਘ ਧਾਲੀਵਾਲ, ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਗੋਗੀ, ਸੁਖਵਿੰਦਰ ਸਿੰਘ ਹੈਰੀ, ਗੁਰਦੀਪ ਸਿੰਘ ਟਿਵਾਣਾ, ਹਰਜਿੰਦਰ ਸਿੰਘ ਮਾਂਗੇਵਾਲ, ਲਖਵੀਰ ਸਿੰਘ ਸਹੌਰ, ਬਲਵਿੰਦਰ ਸਿੰਘ ਵਜੀਦਕੇ, ਹਰਜਿੰਦਰ ਸੋਰੀ, ਸੁਖਵੀਰ ਜਗਦੇ, ਬਲਵੰਤ ਚੁਹਾਣਕੇ, ਬਾਬਾ ਰਾਜਵਿੰਦਰ ਸਿੰਘ, ਹਰਬੰਸ ਸਿੰਘ ਠੁੱਲੀਵਾਲ, ਜਗਮੋਹਣ ਸ਼ਾਹ ਰਾਏਸਰ, ਜਗਸੀਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

