ਧੀਆਂ ਅਤੇ ਧਰੇਕਾਂ
ਕੀ ਕਹਿਣ ਕਿਸੇ ਨੂੰ ਇਹੇ, ਵੱਸਦੀਆਂ ਨੇ।
ਮਾਸੂਮ ਤੇ ਕੋਮਲ ਇਹ
ਕੀ ਕਹਿਣਾ,ਮਰਜਾਣੀਆਂ ਜਦੋਂ ਹੱਸਦੀਆਂ ਨੇ।
ਕਿਉਂ ਮਾਰੋ, ਜ਼ੁਲਮ ਕਮਾਵੋ
ਇਹ ਤਾਂ ਲੋਕਾਂ ਨੂੰ ਜੀਣਾ ਲੋਕੋ ਦੱਸਦੀਆਂ ਨੇ।
ਧੀ ਕਿਸੇ ਦੀ ਔਖੀ ਨਾ ਹੋਵੇ
ਗਰੇਵਾਲ ਇਹ ਤਾਂ ਮਨੁੱਖ ਨੂੰ ਜੰਮਦੀਆਂ ਨੇ।
ਵਿਹੜੇ ਦੀ ਰੌਣਕ ਧੀਆਂ
ਉਡ ਜਾਵਣ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ।
(ਮੇਰੀ ਧੀ ਗੁਰਨੂਰ ਤੇ ਮਾਹੀ ਸਮਰਪਿਤ)
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ, ਪੰਜਾਬ
ਭਾਰਤ।
9914346204