
ਲੁਧਿਆਣਾ 16 ਮਈ (ਵਰਲਡ ਪੰਜਾਬੀ ਟਾਈਮਜ਼)
ਯੂਨੀਵਰਸਿਟੀ ਕੈਂਪਸ ਵਿਚ ਸਾਇਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਪੀ.ਏ.ਯੂ. ਦੇ ਪੈਡਲ ਕਲੱਬ ਨਾਲ ਜੁੜੇ ਵਿਦਿਆਰਥੀਆਂ ਅਤੇ ਮਾਹਿਰਾਂ ਨੇ ਇਕ ਵਿਸ਼ੇਸ਼ ਸਾਇਕਲ ਸਵਾਰੀ ਆਯੋਜਿਤ ਕੀਤੀ| ਇਸ ਵਿਚ 30 ਸਾਇਕਲ ਚਾਲਕ ਸ਼ਾਮਿਲ ਹੋਏ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ| ਉਹਨਾਂ ਕਿਹਾ ਕਿ ਕਾਲਜ ਦੀ ਸਵੱਛਤਾ ਅਤੇ ਸਿਹਤ ਤੰਦਰੁਸਤੀ ਬਰਕਰਾਰ ਰੱਖਣ ਲਈ ਸਾਇਕਲ ਚਾਲਣ ਬੜਾ ਅਹਿਮ ਸ਼ੌਕ ਹੈ| ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਕੈਂਪਸ ਵਿਚ ਆਵਾਜਾਈ ਲਈ ਸਾਇਕਲ ਚਾਲਣ ਲਈ ਪ੍ਰੇਰਿਤ ਕੀਤਾ|
ਇਸ ਮੌਕੇ ਡਾ. ਪਰਮਵੀਰ ਗਰੇਵਾਲ, ਡਾ. ਸੁਖਬੀਰ ਸਿੰਘ ਤੋਂ ਇਲਾਵਾ ਡਾ. ਰੁਪਿੰਦਰ ਕੌਰ, ਸ਼੍ਰੀਮਤੀ ਕਮਲਜੀਤ ਕੌਰ, ਸਮੂਹ ਕੋਚ ਅਤੇ ਡਾਇਰੈਕਟੋਰੇਟ ਦੇ ਅਧਿਕਾਰੀ ਮੌਜੂਦ ਸਨ|
