ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਆਉਣ ਵਾਲੀ 26 ਮਈ ਨੂੰ ਵੱਖ-ਵੱਖ ਥਾਵਾਂ ਤੇ ਨਗਰ ਨਿਗਮ, ਨਗਰ ਕੌਂਸਲ ਆਦਿ ਦੀਆਂ ਚੋਣਾਂ ਹੋਰ ਜਾ ਰਹੀਆਂ ਹਨ। ਇਸ ਮੌਕੇ ਸਮਾਜਸੇਵੀਆਂ ਐਡਵੋਕੇਟ ਅਜੀਤ ਵਰਮਾ ਅਤੇ ਐਡੋਵਕੇਟ ਆਸ਼ੀਸ਼ ਗਰੋਵਰ ਨੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਬਾਰ ਚੋਣਾਂ ਵਿੱਚ ਆਪਣੇ ਆਪੋ-ਆਪਣੇ ਖੇਤਰ ਵਿੱਚ ਸਮਾਜ ਪ੍ਰਤੀ ਚਿੰਤਨਸ਼ੀਲ ਅਤੇ ਜਾਗਰੂਕ ਉਮੀਦਵਾਰਾਂ ਨੂੰ ਹੀ ਚੋਣ ਕੇ ਨਗਰ ਨਿਗਮ ਅਤੇ ਕੌਂਸਲ ਵਿੱਚ ਭੇਜੋ। ਉਹਨਾਂ ਅੱਗੇ ਕਿਹਾ ਕਿ ਪਾਰਟੀਬਾਜ਼ੀ ਤੋ ਉਪਰ ਉੱਠ ਕੇ ਉਚਿਤ ਉਮੀਦਵਾਰਾਂ ਦੀ ਚੋਣ ਕਰੋ ਤਾਂ ਜੋ ਉਮੀਦਵਾਰ ਜਨਰਲ ਹਾਊਸ ਦੀ ਬੈਠਕ ਵਿੱਚ ਹਿੱਸਾ ਲੈ ਕੇ ਤੁਹਾਡੇ ਵਾਰਡ ਦੀਆਂ ਬੁਨਿਆਦੀ ਸਹੂਲਤਾਂ ਲਈ ਆਵਾਜ਼ ਬੁਲੰਦ ਕਰਨ ਅਤੇ ਵਾਰਡ ਲਈ ਬਜਟ ਪਾਸ ਕਰਾ ਕੇ ਵਾਰਡ ਦਾ ਵਿਕਾਸ ਕਰ ਸਕੇ। ਵਾਰਡ ਵਾਸੀਆਨ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਾ ਸਕੇ। ਅੰਤ ਵਿੱਚ ਐਡਵੋਕੇਟ ਵਰਮਾ ਨੇ ਸਾਰਿਆਂ ਨੂੰ ਆਪਣੇ ਬਹੁਮੁੱਲੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਜਰੂਰ ਕਰਨ ਦੀ ਅਪੀਲ ਕੀਤੀ।

