
ਫ਼ਰੀਦਕੋਟ 26 ਸਤੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਹਰ ਸਾਲ ਦੀ ਤਰਾਂ , ਇਸ ਸਾਲ ਵੀ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੋਸਾਇਟੀ (ਰਜਿ) ਵੱਲੋਂ ਕਿਲ੍ਹਾ ਮੁਬਾਰਕ ਗੇਟ ਦੇ ਸਾਹਮਣੇ 17 ਤੋਂ 24 ਸਤੰਬਰ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਜੀ ਆਈ.ਏ.ਐਸ ਵੱਲੋਂ ਕੀਤਾ ਗਿਆ।
ਪ੍ਰੈਸ ਨਾਲ ਗੱਲਬਾਤ ਦੌਰਾਨ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਓਨਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਉੱਘੀਆਂ ਸੰਸਥਾਵਾਂ ਨੇ ਵੀ ਆਪਣਾ ਸਹਿਯੋਗ ਦਿੱਤਾ ਤੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਤੇ 1120 ਬਲੱਡ ਯੂਨਿਟ ਇਕੱਤਰ ਕੀਤੇ ਗਏ।
ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਬਲੱਡ ਯੂਨਿਟ ਇਕੱਤਰ ਕਰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਸਹਿਯੋਗ ਕੀਤਾ ਗਿਆ।। ਖੂਨਦਾਨੀਆਂ ਵੱਲੋਂ ਕੀਤੀ ਗਈ ਇਸ ਮਹਾਨ ਸੇਵਾ ਲਈ ਕੈਂਪ ਦੇ ਮੈਂਬਰਾਂ ਵੱਲੋਂ , ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕ ਕਮੇਟੀ ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਫ਼ਰੀਦਕੋਟ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਕੈਂਪ ਦੀ ਸਮਾਪਤੀ ਮੌਕੇ ਸ. ਗੁਰਦਿਤ ਸਿੰਘ ਸੇਖੋਂ ਹਲਕਾ ਵਿਧਾਇਕ ਫ਼ਰੀਦਕੋਟ ਤੋ ਇਲਾਵਾ ਸਹਿਰ ਦੇ ਪਤਵੰਤੇ ਸੱਜਣ , ਰਾਜਨੀਤਕ ਲੀਡਰਸ਼ਿਪ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਵਿਸੇਸ਼ ਤੌਰ ਪਹੁੰਚੇ। ਬਾਬਾ ਫ਼ਰੀਦ ਜੀ ਬਲੱਡ ਸੇਵਾ ਸੋਸਾਇਟੀ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਰਾਜਵੀਰ ਸਿੰਘ ਬਰਾੜ, ਸਕੱਤਰ ਸੁਖਵੀਰ ਸਿੰਘ ਸੇਖੋਂ, ਗੁਰਦੇਵ ਸਿੰਘ ਮੀਤ ਪ੍ਰਧਾਨ, ਸਾਬਕਾ ਪ੍ਰਿੰਸਪੀਲ ਡਾ ਪਰਮਿੰਦਰ ਸਿੰਘ, ਸਮਾਜਸੇਵੀ ਅਸੋਕ ਭਟਨਾਗਰ, ਸਮਾਜਸੇਵੀ ਡਾਂ ਬਲਜੀਤ ਸਰਮਾਂ, ਪ੍ਰੈਸ ਸਕੱਤਰ ਸ਼ਿਵਨਾਥ ਦਰਦੀ , ਅਮੀਦ ਖ਼ਾਨ, ਡਾ. ਦਲਜੀਤ ਸਿੰਘ ਬਰਾੜ, ਅਰਸ਼ਦੀਪ ਸਿੰਘ ਮਾਟੀ , ਗੁਰਪ੍ਰੀਤ ਸਿੰਘ ਚੋਪੜਾ , ਗੁਰਦੌਰ ਸਿੰਘ ਰੁਮਾਣਾ , ਸਵਰਾਜ ਸਿੰਘ ਬਰਾੜ, ਦਵਿੰਦਰ ਸਿੰਘ ਮੰਡ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਅਪਾਰਸ ਪ੍ਰੀਤ ਸਿੰਘ, ਬਲਵਿੰਦਰ ਸਿੰਘ ਪਾਨਾ , ਜੈਪੀਪ ਸਿੰਘ, ਸੈੰਟੀ ਕਪੂਰ, ਨਿਸ਼ਾਂ ਕੌਰ, ਸ਼ਗਨ ਕੌਰ, ਮਿਲਨਪਰੀਤ ਸਿੰਘ, ਹਰਜੀਤ ਸਿੰਘ, ਦਲਜੀਤ ਸਿੰਘ, ਜੱਸੀ , ਗੁਰਦਿੱਤਾ ਸਿੰਘ ਬਿੱਲਾ , ਅਰਸ਼ਦੀਪ ਸਿੰਘ, ਗੁਰਸੇਵਕ ਸਿੰਘ, ਹਰਗੁਣ, ਸਤਨਾਮ ਸਿੰਘ, ਸਾਈਮਨ ਅਟਵਾਲ, ਅਤੇ ਹੋਰ ਮੈਂਬਰਾਂ ਨੇ ਖੁਦ ਖੂਨਦਾਨ ਕਰਕੇ ਇਸ ਮਹਾਨ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਖਜ਼ਾਨਚੀ ਸ.ਸਤਨਾਮ ਸਿੰਘ ਮੰਗੇੜਾ ਵੱਲੋਂ ਆਈਆਂ ਹੋਈਆਂ ਸੰਗਤਾਂ , ਪੱਤਰਕਾਰਾਂ , ਸਮਾਜਸੇਵੀਆਂ ਤੇ ਸਹਿਯੋਗੀ ਸੱਜਣਾ ਤੇ ਪੂਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਖੂਨਦਾਨ—ਮਹਾਨ ਦਾਨ, ਕਿਸੇ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਨਾ ਗਵਾਓ।
