ਸ਼ਹਿਦੇ ਆਜ਼ਮ ਭਗਤ ਸਿੰਘ ਆਪਣੀ ਜੇਲ ਡਾਇਰੀ ਪੰਨਾ ਨੰਬਰ ,115 ਤੇ ਲਿਖਦੇ ਹਨ।
ਸਜ਼ਾ ਇਕ ਬੁਰਾਈ:
ਸਜ਼ਾ ਆਪਣੇ ਆਪ ਵਿਚ ਹੀ ਇਕ ਬੁਰਾਈ ਹੈ।
ਇਸ ਨੂੰ ਸਿਰਫ ਇਕ ਵਡੇ ਉਦੇਸ਼ ਦੀ ਪ੍ਰਾਪਤੀ ਦੇ ਸਾਧਨ ਵਜੋਂ ਹੀ ਉਚਿਤ ਠਹਿਰਾਇਆ ਜਾ ਸਕਦਾ ਹੈ।
ਪਰ ਬਦਲੇਖੋਰੀ ਸਿਧਾਂਤ ਦੇ ਸਮਰਥਕ ਇਸ ਢੰਗ ਨਾਲ ਦਲੀਲ ਦਿੰਦੇ ਹਨ।
ਦੋਸ਼ ਜਮ੍ਹਾ ਸਜ਼ਾ ਬਰਾਬਰ ਨਿਰ ਦੋਸ਼ਤਾ।
ਉਸ ਨੇ ਨਿਆਂ ਦੇ ਕਾਨੂੰਨ ਦਾ ਜਿਸ ਗਲਤੀ ਨਾਲ ਉਲੰਘਣ ਕੀਤਾ ਹੈ।
ਉਸ ਨਾਲ ਉਸ ਦੇ ਉਤੇ ਇੱਕ ਰਿਣ ਚੜ੍ਹ
ਜਾਂਦਾ ਹੈ।
ਅਖੀਰ ਨਿਆਂ ਦਾ ਇਹ ਤਕਾਜ਼ਾ ਹੈ ਕਿ ਉਹ ਰਿਣ ਉਤਾਰ ਦਿਤਾ ਜਾਵੇ
ਸਜ਼ਾ ਦਾ ਪਹਿਲਾ ਉਦੇਸ਼ ਭੰਗ ਕੀਤੇ ਗਏ
ਕਾਨੂੰਨ ਨੂੰ ਤੁਸ਼ਟ ਕਰਨਾ ਹੈ।
ਤਸੀਹੇ ਦੇ ਕੇ ਮੌਤ
ਕਿ ਤੈਨੂੰ ਫੇਰ ਉਸੇ ਜੇਲ੍ਹ ਵਿੱਚ ਵਾਪਸ ਲੈ ਜਾਇਆ ਜਾਵੇ ਜਿਥੋਂ ਤੂੰ ੲਇਆ ਸੀ। ਯਾਨਿ ਕਿ ਉਸ ਲੰਮੀ ਕਾਲ ਕੋਠੜੀ ਵਿੱਚ
ਜਿਸ ਦੇ ਅੰਦਰ ਨਾ ਰੋਸ਼ਨੀ ਜਾ ਸਕੇ
ਨੰਗੀ ਫਰਸ਼ ਤੇ ਪਿੱਠ ਦੇ ਭਾਰ , ਤੇ ਤੇਰੇ ਤਨ ਤੇ ਇਕ ਹੀ ਕਪੜਾ ਹੋਵੇ, ਤੇਰੇ ਸਰੀਰ ਤੇ ਇਨ੍ਹਾ ਬੋਝ ਰਖਿਆ ਜਾਵੇ।
ਤੂੰ ਬਰਦਾਸ਼ਤ ਕਰੇ ਉਸ ਤੋਂ ਵੀ ਵਧ
ਦੂਜੇ ਦਿਨ ਫਾਟਕ ਅੱਗੇ ਟੋਏ ਵਿਚ ਸਿਰਫ਼ ਤਿੰਨ ਘੁਟ ਪਾਣੀ ਦਿੱਤਾ ਜਾਵੇ
ਸੁਕੀਆ ਰੋਟੀਆਂ।ਇਕ ਦਿਨ ਛੋੜ ਕੇ ਪਾਣੀ ਦਿੱਤਾ ਜਾਵੇ।ਜਦ ਤਕ ਤੂੰ ਮਰ ਨਾ ਜਾਵੇ। ਉਨ੍ਹਾ ਸਾਰੇ ਜੁਰਮਾਂ ਕਰ ਕੇ ਦਿੱਤੀ ਗਈ ਜਿਹੜੇ ਗੈਰ ਮਾਮੂਲੀ ਨਹੀ ਸਨ।
ਦੇਖੋ ਅਜ ਇਸ ਸ਼ਖਸ ਦਾ ਜਨਮ ਦਿਨ ਹੈ। ਸਭ ਨੂੰ ਇਤਹਾਸ ਤੋਂ ਵਾਕਿਫ਼ ਹੋਣਾ ਚਾਹਿਦਾ ਹੈ।ਜੋ ਦੇਸ਼ ਵਾਸਤੇ ਕੀ ਕੀ ਕਰ ਗਿਆ।
ਸੁਰਜੀਤ ਸਾੰਰਗ
