
ਸੰਗਰੂਰ 5 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੀ ਮੀਟਿੰਗ ਸ਼ਹੀਦ ਭਗਤ ਸਿੰਘ, ਗੁਰਸ਼ਰਨ ਭਾਅ ਜੀ ਤੇ ਕਵੀ ਪਾਸ਼ ਦੇ ਦਿਹਾੜੇ ਨੂੰ ਸਮਰਪਿਤ ਸੰਗਰੂਰ ਵਿਖੇ ਹੋਈ । ਸਾਧਾ ਸਿੰਘ ਜੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਕਿਤਾਬਾਂ ਬਾਰੇ ਦੱਸਿਆ, ਤੇ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਦੀ ਸ਼ਲਾਘਾ ਕੀਤੀ। ਵਿਛੜੇ ਸਾਥੀਆਂ ਹਰੀ ਸਿੰਘ ਮਲੇਰਕੋਟਲਾ ਤੇ ਦਰਸ਼ਨ ਲਾਲ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਬਿਮਾਰ ਸਾਥੀਆਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ। ਭਾਨਾ ਜਾਦੂਗਰ (ਭਾਨਾ ਸਹਾਰਨਾ) ਨੇ ਜਾਦੂ ਦੇ ਟਰਿਕ ਵਿਖਾ ਕੇ ਸਮਝਾਇਆ ਕਿ ਇਸ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ। ਇਸ ਮੌਕੇ ਪੰਜਾਬ ਸਰਕਾਰ ਤੇ ਪੁਲਿਸ ਦੇ ਬਲ ਪ੍ਰਯੋਗ ਦੀ ਨਿਖੇਧੀ ਕੀਤੀ ਗਈ,UPI ਪੇਮੈਂਟਸ ਤੇ ਚਾਰਜ ਲਾਉਣ ਦੇ ਕੇਂਦਰ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ, ਬੀਐਸਐਨਐਲ ਮੈਨੇਜਮੈਂਟ ਵੱਲੋਂ ₹1000 ਮੈਡੀਕਲ ਭੱਤਾ ਬੰਦ ਕਰਨ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ,ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਨੇ ਪੈਨਸ਼ਨ ਰਿਵੀਜ਼ਨ ਲਈ ਸੁਪਰੀਮ ਕੋਰਟ ਵਿੱਚ SLP ਦਾਇਰ ਕਰਨ ਤੇ ਤੀਜੀ PRC ਦੀ ਜਾਣਕਾਰੀ ਦਿੱਤੀ। ਮਲੇਰਕੋਟਲਾ ਤੇ ਸੁਨਾਮ ਵਿੱਚ ਨਵੀਆਂ ਬਰਾਂਚਾਂ ਬਣਨ ਤੇ ਧੰਨਵਾਦ ਕੀਤਾ ਗਿਆ,ਬਰਨਾਲਾ ਵਿੱਚ ਜਲਦੀ ਬਰਾਂਚ ਬਣਾਉਣ ਦਾ ਸੱਦਾ ਦਿੱਤਾ ਗਿਆ।ਪਾਲੀ ਰਾਮ ਬਾਂਸਲ ਜੀ ਨੇ ਮੋਬਾਈਲ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਦਿੱਤੀ ਗਈ,ਗਾਇਕ ਕੇਵਲ ਸਿੰਘ ਤੇ ਬਹਾਦਰ ਸਿੰਘ ਨੇ ਇਨਕਲਾਬੀ ਤੇ ਦੇਸ਼ ਭਗਤੀ ਦੇ ਗੀਤ ਗਾਏ, ਸ਼ਿਵ ਨਾਰਾਇਣ, ਸ਼ਾਮ ਸੁੰਦਰ ਕੱਟੜ,ਨਵਨੀਤ ਨੇ ਵੀ ਵਿਚਾਰ ਪੇਸ਼ ਕੀਤੇ। 62 ਮੈਂਬਰਾਂ ਨੇ ਸ਼ਿਰਕਤ ਕੀਤੀ, ਜਨਮਦਿਨ ਵਾਲੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਸਾਧਾ ਸਿੰਘ ਨੇ ਬਾਖੂਬੀ ਕੀਤਾ।
