ਕੋਟਕਪੂਰਾ, 7 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਮੇਨ ਬਾਈਪਾਸ ਬਠਿੰਡਾ ਫਰੀਦਕੋਟ ਰੋਡ ‘ਤੇ ਨਪਾਲੀ ਢਾਬੇ ਦੇ ਨਜ਼ਦੀਕ ਪੈਟਰੋਲ ਪੰਪ ਉੱਤੇ ਠੇਕੇਦਾਰ ਦਰਸ਼ਨ ਸਿੰਘ ਅਤੇ ਠੇਕੇਦਾਰ ਗੁਰਦੇਵ ਸਿੰਘ ਤੇ ਪਰਿਵਾਰ ਵੱਲੋਂ ਬਾਬਾ ਬੁੱਢਾ ਸ਼ਾਹਿਬ ‘ਤੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਇਸ ਮੌਕੇ ਠੇਕੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸਾਡੇ ਸਮੁੱਚੇ ਪਰਿਵਾਰ ਵੱਲੋਂ ਆਪਣੀ ਦਸਾਂ ਨੌਹਾਂ ਦੀ ਕਮਾਈ ਨੂੰ ਸਫਲ ਬਣਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰੇਕ ਸਾਲ ਸੰਗਤਾਂ ਵਾਸਤੇ ਦਿਹਾਤੀ ਕੋਠੇ ਪੰਚਾਇਤ ਅਤੇ ਆਮ ਲੋਕਾਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਇਸੇ ਲੜੀ ਤਹਿਤ ਪੰਜਵਾਂ ਸਲਾਨਾ ਲੰਗਰ ਲਗਾਇਆ ਗਿਆ। ਜਿਸ ਵਿੱਚ ਅੱਜ ਸੁਬਾ ਤੋਂ ਲੈ ਕੇ ਸ਼ਾਮ ਤੱਕ ਪਕੌੜੇ, ਜਲੇਬੀਆਂ, ਪੂਰੀਆਂ, ਪਾਣੀ ਅਤੇ ਪ੍ਰਸਾਦੇ ਦਾ ਲੰਗਰ ਲਗਾਇਆ ਗਿਆ ਹੈ, ਜੋ ਲਗਾਤਾਰ ਤਿੰਨ ਦਿਨ 6,7,8 ਅਕਤੂਬਰ ਤੱਕ ਚੱਲੇਗਾ। ਇਸ ਮਹਾਨ ਜੱਗ ਵਿੱਚ ਆਮ ਲੋਕਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਆਪਣਾ ਯੋਗਦਾਨ ਪਾ ਕੇ ਆਪਣੀ ਕਮਾਈ ਸਫਲ ਕਰ ਰਹੇ ਹਨ, ਜਿਨਾਂ ਵਿੱਚ ਅੱਜ ਸੁਬਾ ਕਾਂਗਰਸ ਦੇ ਉੱਗੇ ਆਗੂ ਅਤੇ ਹਲਕਾ ਇੰਚਾਰਜ ਸ੍ਰ ਅਜੇਪਾਲ ਸਿੰਘ ਸੰਧੂ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਮਨਤਾਰ ਸਿੰਘ ਬਰਾੜ ਨੇ ਪੰਗਤੀਆਂ ਵਿੱਚ ਬੈਠ ਕੇ ਲੰਗਰ ਛਕਿਆ। ਇਸ ਚੱਲ ਰਹੇ ਜੱਗ ਵਿੱਚ ਓਲਡ ਇਜ ਗੋਲਡ ਕਲੱਬ ਦੇ ਪ੍ਰਧਾਨ ਰਿਟਾ ਮਾਸਟਰ ਜੋਗਿੰਦਰ ਸਿੰਘ ਅਤੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ।

