
ਸਮੂਹ ਪਰਿਵਾਰ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਧੰਨਵਾਦ ਕੀਤਾ
ਲੁਧਿਆਣਾਃ 7 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਕਿਰਤ ਸੱਭਿਆਚਾਰ ਨੂੰ ਸਮਰਪਿਤ ਭਜਨੀਕ ਮਾਤਾ ਜੀ ਸਰਦਾਰਨੀ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਂਟ ਤੇ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਤਾ ਜੀ ਕਿਰਤ ਦਾ ਸਤਿਕਾਰ ਤੇ ਸਹਿਚਾਰ ਦਾ ਸਬਕ ਉਹ ਪੇਕਿਆਂ ਤੋਂ ਹੀ ਲੈ ਕੇ ਆਏ ਸੀ। ਇਹੀ ਸਬਕ ਉਨ੍ਹਾਂ ਨੇ ਆਪਣੀ ਬੇਟੀ ਪਰਮਜੀਤ ਕੌਰ ਤੇ ਤਿੰਨ ਪੁੱਤਰਾ ਰਜਵੰਤ ਸਿੰਘ ਰਾਮ ਸਿੰਘ ਤੇ ਰਣਜੀਤ ਸਿੰਘ ਨੂੰ ਵੀ ਦਿੱਤਾ।
ਗਿਆਰਾਂ ਸਾਲ ਪਹਿਲਾਂ ਵਿੱਛੜੇ ਜੀਵਨ ਸਾਥੀ ਸ. ਮਹਿੰਦਰ ਸਿੰਘ ਗਰੇਵਾਲ ਮਗਰੋਂ ਉਨ੍ਹਾਂ ਬੱਚਿਆਂ ਨੂੰ ਮਾਂ ਤੇ ਬਾਪ ਬਣ ਕੇ ਅਗਵਾਈ ਦਿੱਤੀ। ਦੋ ਕੁ ਸਾਲ ਪਹਿਲਾਂ ਮਾਤਾ ਜੀ ਦਾ ਭਰ ਜੁਆਨ ਹੋਣਹਾਰ ਵੱਡਾ ਪੋਤਰਾ ਜਗਦੇਵ ਸਿੰਘ ਗਰੇਵਾਲ ਕਿਸੇ ਅਸਾਧ ਰੋਗ ਨਾਲ ਲੜਦਾ ਹੋਇਆ ਸਰੀਰ ਤਿਆਗ ਗਿਆ ਤਾਂ ਦਾਦੀ ਮਾਂ ਗੁਰਦੇਵ ਕੌਰ ਆਪਣੀਆਂ ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਪੜ੍ਹਨ ਉਪਰੰਤ ਉਹ ਜਗਦੇਵ ਸਿੰਘ ਨਮਿਤ ਵੀ ਗੁਰਬਾਣੀ ਪਾਠ ਕਰਦੇ।
ਪ੍ਰੋ. ਗਿੱਲ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਬਦ ਗੁਰੂ ਨਾਲ ਜੁੜਨ। ਏਸੇ ਆਸ਼ੇ ਤਹਿਤ
ਸ. ਮਹਿੰਦਰ ਸਿੰਘ ਗਰੇਵਾਲ ਪਰਿਵਾਰ ਨੇ ਮਾਤਾ ਜੀ ਦੀ ਯਾਦ ਨਮਿਤ ਗੁਰਬਾਣੀ ਆਧਾਰਿਤ ਗੁਰਬਖ਼ਸ਼ ਕੌਰ ਕਾਹਲੋਂ(ਅਮਰੀਕਾ) ਜੀ ਦੀ ਵਿਖੀ ਪੁਸਤਕ “ਕਥਿਉ ਅਕਥ ਕਹਾਣੀ” ਵੀ ਛਾਪ ਕੇ ਅੱਜ ਵੰਡੀ ਹੈ ਤਾਂ ਜੋ ਮਾਤਾ ਜੀ ਦੇ ਅਕੀਦੇ ਅਨੁਸਾਰ ਗੁਰਮਤਿ ਗਿਆਨ ਦਾ ਪ੍ਰਕਾਸ਼ ਵਧੇ ਅਤੇ ਮਨਾਂ ਦਾ ਹਨੇਰ ਮਿਟੇ।
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਿਖੇ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਵੈਰਾਗਮਈ ਕੀਰਤਨ ਨਾਸ਼ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤੀ ਰੂਪ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ਵਿੱਚ ਸ. ਗੁਰਦੀਪ ਸਿੰਘ ਜੁਝਾਰ,ਪੰਜਾਬ ਦੇ ਸਾਬਕਾ ਮੰਤਰੀ ਸ. ਜਗਦੀਸ਼ ਸਿੰਘ ਗਰਚਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ.ਮਲਕੀਤ ਸਿੰਘ ਦਾਖਾ, ਸੰਦੇਸ਼ ਭੇਜ ਕੇ ਸੰਵੇਦਨਾ ਪ੍ਰਗਟਾਉਣ ਵਾਲਿਆਂ ਵਿੱਚ ਸਾਬਕਾ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ,ਪੰਜਾਬ ਦੇ ਸਿਰਕੱਢ ਭਵਨ ਨਿਰਮਾਤਾ ਏ ਜੀ ਆਈ ਟਾਵਰਜ ਦੇ ਸ. ਸੁਖਦੇਵ ਸਿੰਘ,ਸੀਨੀਅਰ ਐਡਵੋਕੇਟ ਸ. ਰਾਜਵੰਤ ਸਿੰਘ ਗਹੌਰ, ਉੱਘੇ ਉਦਯੋਗਪਤੀ ਸ. ਸਰਬਜਿੰਦਰ ਸਿੰਘ ਲਾਲੀ,ਸੀਨੀਅਰ ਅਕਾਲੀ ਆਗੂ ਸ. ਮਾਨ ਸਿੰਘ ਗਰਚਾ, ਸ. ਸੁਖਦੇਵ ਸਿੰਘ ਗਰਚਾ, ਸਾਬਕਾ ਕੌਂਸਲਰ ਮਮਤਾ ਆਸ਼ੂ, ਸ. ਹਰੀ ਸਿੰਘ ਬਰਾੜ, ਵਰਤਮਾਨ ਕੌਂਸਲਰ ਸਰਾਭਾ ਨਗਰ ਅੰਮ੍ਰਿਤ ਵਰਸ਼ਾ ਰਾਮਪਾਲ, ਸੀਨੀਅਰ ਵਕੀਲ ਬਲਰਾਮ ਕੁਮਾਰ ਰਾਮਪਾਲ , ਸ. ਕੋਚਰ ਸਾਹਿਬ ਸੀਨੀਅਰ ਐਡਵੋਕੇਟ, ਸੇਵਾਮੁਕਤ ਡੀ ਸੀ ਪੀ ਐਕਸਾਈਜ ਸ. ਮਨਮੋਹਨ ਸਿੰਘ,ਸ. ਬਲਦੇਵ ਸਿੰਘ ਸਿੱਧੂ, ਏ ਈ ਟੀ ਸੀ ਸ. ਪਰਮਿੰਦਰ ਸਿੰਘ , ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਦੀ ਸਾਬਕਾ ਪ੍ਰਿੰਸੀਪਲ ਡਾ. ਮਹਿੰਦਰ ਕੌਰ ਗਰੇਵਾਲ, ਸੀਅਰ ਅਕਾਲੀ ਆਗੂ ਕਮਲ ਚੇਤਲੀ, ਗੁਰਮੀਤ ਸਿੰਘ ਕੁਲਾਰ, ਦਿਲਾਵਰ ਸਿੰਘ ਲਹਿਰਾ, ਸ. ਭੁਪਿੰਦਰ ਸਿੰਘ ਭਿੰਦਾ, ਜੁਝਾਰ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,
ਲਲਤੋਂ ਦੇ ਸਾਬਕਾ ਸਰਪੰਚ ਸ. ਤਰਲੋਚਨ ਸਿੰਘ ਗਰੇਵਾਲ, ਦਾਦ ਦੇ ਸਾਬਕਾ ਸਰਪੰਚ ਸ. ਜਗਦੀਸ਼ਪਾਲ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ. ਅਮਰਜੀਤ ਸਿੰਘ ਟਿੱਕਾ, ਪ੍ਰਿਤਪਾਲ ਸਿੰਘ ਬਲੀਏਵਾਲ, ਸ. ਜਸਵਿੰਦਰ ਸਿੰਘ ਬਲੀਏਵਾਲ, ਸੀਨੀਅਰ ਕਾਂਗਰਸ ਆਗੂ ਗੁਰਦੇਵ ਸਿੰਘ ਲਾਪਰਾਂ, ਉੱਘੇ ਸਮਾਜਿਕ ਆਗੂ ਸ. ਹਰਮੋਹਨ ਸਿੰਘ ਗੁੱਡੂ, ਸ. ਜਸਜੀਤ ਸਿੰਘ ਨੱਤ ਯੂ ਐੱਸ ਏ, ਸ. ਗੁਰਜੀਤ ਸਿੰਘ ਢਿੱਲੋਂ ਰਾਜਪੁਰਾ, ਰੀਟਾਇਰਡ ਈ ਟੀ ਓ ਸ. ਗੁਰਦੀਪ ਸਿੰਘ ਘੁਲਾਲ, ਬਲਕੌਰ ਸਿੰਘ ਗਿੱਲ, ਸਮਾਜਿਕ ਤੇ ਸਿਆਸੀ ਆਗੂ ਅਹਿਬਾਬ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ (ਬਾਵਾ)ਕਰਮਜੀਤ ਸਿੰਘ ਨਾਰੰਗਵਾਲ ਆਰਕੀਟੈਕਟ, ਮਨਜੀਤ ਸਿੰਘ ਗਰੇਵਾਲ ਲਲਤੋਂ ਖੁਰਦ ਸਮੇਤ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

