ਵਿਦਿਆਰਥੀਆਂ ਨੂੰ ਮਿਲਣਗੇ ਰੁਜ਼ਗਾਰ ਦੇ ਸੁਨਹਿਰੀ ਮੌਕੇ : ਓ.ਪੀ. ਗੋਇਲ
ਉਡਾਣ-24 ਏ.ਆਈ. ਇੰਸਟੀਚਿਊਟ ਵੱਲੋਂ ਸਕਾਲਰਸ਼ਿਪ ਟੈਸਟ 1 ਨਵੰਬਰ ਨੂੰ : ਮਨਦੀਪ ਸਿੰਘ ਸਰਾਂ
ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬੱਤੀਆਂ ਵਾਲਾ ਚੌਂਕ ਵਿਖੇ ‘ਉਡਾਣ-24 ਏ.ਆਈ. ਇੰਸਟੀਚਿਊਟ’ ਦਾ ਉਦਘਾਟਨ ਸਮਾਰੋਹ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਇਹ ਸੰਸਥਾ ਨੌਰਥ ਇੰਡੀਆ ਦੀ ਪਹਿਲੀ ਅਜਿਹੀ ਸੰਸਥਾ ਹੈ, ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਨਾਲ ਸਬੰਧਤ ਰੁਜ਼ਗਾਰ-ਮੁਖੀ ਕੋਰਸ ਕਰਵਾਏ ਜਾਣਗੇ। ਇੰਸਟੀਚਿਊਟ ਦੇ ਡਾਇਰੈਕਟਰ ਮਨਦੀਪ ਸਿੰਘ ਸਰਾਂ ਨੇ ਦੱਸਿਆ ਕਿ ਇਹ ਇੱਕ ਨਵੇਕਲਾ ਇੰਸਟੀਚਿਊਟ ਹੈ, ਜਿਸ ਵਿੱਚ ਏ.ਆਈ. ਦੇ ਐਡਵਾਂਸਡ ਕੋਰਸ ਕਰਵਾਏ ਜਾਣਗੇ। ਇਹ ਕੋਰਸ ਹਰ ਉਮਰ ਦੇ ਵਿਅਕਤੀ ਅਤੇ 10ਵੀਂ ਤੋਂ ਲੈ ਕੇ ਐੱਮ.ਏ. ਤੱਕ ਦੀ ਯੋਗਤਾ ਰੱਖਣ ਵਾਲਾ ਹਰ ਵਿਦਿਆਰਥੀ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਉਂਦੀ 1 ਨਵੰਬਰ 2026 ਨੂੰ ਉਡਾਣ-24 ਏ.ਆਈ. ਇੰਸਟੀਚਿਊਟ ਵੱਲੋਂ ਇੱਕ ਸਕਾਲਰਸ਼ਿਪ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਟੈਸਟ ਵਿੱਚ ਬੈਠਣ ਵਾਲੇ ਬੱਚਿਆਂ ਨੂੰ 100% ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਪਹਿਲੇ, ਦਰਜੇ ਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਅਤੇ ਨਕਦ ਰਾਸ਼ੀ (ਕੈਸ਼ ਪ੍ਰਾਈਜ਼) ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਸਟੀਚਿਊਟ ਦੇ ਮੁਖੀ ਓ.ਪੀ. ਗੋਇਲ ਨੇ ਦੱਸਿਆ ਕਿ ਇਹ ਸੰਸਥਾ ਕੋਟਕਪੂਰਾ ਸ਼ਹਿਰ ਅਤੇ ਆਸ-ਪਾਸ ਦੇ 60 ਕਿਲੋਮੀਟਰ ਦੇ ਇਲਾਕੇ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ, ਕਿਉਂਕਿ ਅਜਿਹੇ ਕੋਰਸ ਬਠਿੰਡਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਮੁਕਤਸਰ, ਮਲੋਟ ਅਤੇ ਅਬੋਹਰ ਵਰਗੇ ਸ਼ਹਿਰਾਂ ਵਿੱਚ ਉਪਲਬਧ ਨਹੀਂ ਹਨ। ਇਹ ਕੋਰਸ ਸਿਰਫ਼ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿੱਚ ਹੀ ਕਰਵਾਏ ਜਾਂਦੇ ਹਨ, ਜਦੋਂ ਕਿ ਉਡਾਣ-24 ਵੱਲੋਂ ਇਨ੍ਹਾਂ ਕੋਰਸਾਂ ਦੀ ਫ਼ੀਸ ਚੰਡੀਗੜ੍ਹ ਦੇ ਮੁਕਾਬਲੇ ਸਿਰਫ਼ ਚੌਥਾ ਹਿੱਸਾ ਹੀ ਰੱਖੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਦੇ 40 ਤੋਂ ਵੱਧ ਬਹੁ-ਰਾਸ਼ਟਰੀ (ਮਲਟੀਨੈਸ਼ਨਲ) ਕੰਪਨੀਆਂ ਨਾਲ ਸਮਝੌਤੇ (ਐਗਰੀਮੈਂਟ) ਹੋਏ ਹਨ। ਕੋਰਸ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਇਨ੍ਹਾਂ ਕੰਪਨੀਆਂ ਵਿੱਚ ਇੰਟਰਵਿਊ ਦੇ ਸਕਣਗੇ ਅਤੇ ਚੋਣ ਹੋਣ ‘ਤੇ ਉਨ੍ਹਾਂ ਨੂੰ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਵਿਦਿਆਰਥੀ ਘਰ ਬੈਠੇ ਹੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂ.ਕੇ. ਦੀਆਂ ਕੰਪਨੀਆਂ ਲਈ ਫ੍ਰੀਲਾਂਸਿੰਗ ਜਾਂ ਵਰਕ ਫਰੌਮ ਹੋਮ ਜ਼ਰੀਏ ਲੱਖਾਂ ਰੁਪਏ ਦੀ ਕਮਾਈ ਕਰ ਸਕਦੇ ਹਨ। ਉਡਾਣ-24 ਏ.ਆਈ. ਇੰਸਟੀਚਿਊਟ ਵੱਲੋਂ ਸਕਾਲਰਸ਼ਿਪ ਦੇ ਨਾਲ-ਨਾਲ ਲੋੜਵੰਦ ਅਤੇ ਐੱਸ.ਸੀ. ਪਰਿਵਾਰਾਂ ਦੇ ਬੱਚਿਆਂ ਨੂੰ ਵਿਸ਼ੇਸ਼ ਫ਼ੀਸ ਛੋਟ ਵੀ ਦਿੱਤੀ ਜਾ ਰਹੀ ਹੈ। ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਇਲਾਕੇ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਅੱਜ ਹੀ ਦਾਖ਼ਲਾ ਕਰਵਾਉਣ, ਕਿਉਂਕਿ ਏ.ਆਈ. ਕੋਰਸ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹਨ।

