ਕੋਟਕਪੂਰਾ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੇ ਦਿਨ ਬਾਲ ਦਿਵਸ ਨੂੰ ਸਮਰਪਿਤ ਮਨੋਰੰਜਕ ਬਾਲ ਖੇਡਾਂ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਮੁੱਖ ਮਹਿਮਾਨ ਗਾਈਡੈਂਸ ਕੌਂਸਲਰ ਜਸਬੀਰ ਜੱਸੀ ਨੇ ਵਿਦਿਆਰਥਣਾਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਖੇਡ ਖੇਤਰ ਵਿਚ ਭਵਿੱਖੀ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਖੇਡਾਂ ਦੌਰਾਨ ਹਾਈ ਵਿਭਾਗ ਦੀਆਂ ਜੇਤੂ ਵਿਦਿਆਰਥਣਾਂ ਦੇ ਵੇਰਵੇ ਸਾਂਝੇ ਕਰਦਿਆਂ ਸ.ਸ. ਮਾਸਟਰ ਨਵਦੀਪ ਕੱਕੜ ਨੇ ਦੱਸਿਆ ਕਿ ਡੱਡੂ ਛਾਲ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਗੁਰਨੂਰ ਨੇ ਦੂਜਾ ਤੇ ਮਹਿਕਦੀਪ ਨੇ ਤੀਜਾ ਸਥਾਨ, ਬਤੱਖ ਚਾਲ ਵਿਚ ਮੁਸਕਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਤਿੰਨ ਟੰਗੀ ਦੌੜ ਵਿਚ ਖੁਸ਼ਪ੍ਰੀਤ ਤੇ ਪ੍ਰਭਜੋਤ ਨੇ ਪਹਿਲਾ, ਸਵਰਨਾ ਤੇ ਸਿਮਰਜੀਤ ਨੇ ਦੂਜਾ ਅਤੇ ਪ੍ਰਭਜੋਤ ਤੇ ਕਿਰਨ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕ ਰੇਸ ਵਿਚ ਮੌਨਿਕ ਨੇ ਪਹਿਲਾ, ਰਮਨਦੀਪ ਨੇ ਦੂਜਾ ਅਤੇ ਰਾਜਵੀਰ ਨੇ ਤੀਜਾ ਸਥਾਨ, ਚਮਚਾ ਰੇਸ ਵਿਚ ਹਿਮਾਨੀ ਨੇ ਪਹਿਲਾ, ਜਸ਼ਨਦੀਪ ਨੇ ਦੂਜਾ ਅਤੇ ਉਰਵਸ਼ੀ ਨੇ ਤੀਜਾ, ਬੈਲੂਨ ਰੇਸ ਵਿਚ ਕਰਮਜੀਤ ਤੇ ਹਰਪ੍ਰੀਤ ਨੇ ਪਹਿਲਾ, ਸਾਨਵੀ ਤੇ ਡੌਲੀ ਨੇ ਦੂਜਾ ਅਤੇ ਰਮਨ ਤੇ ਰਾਜਵੀਰ ਨੇ ਤੀਜਾ ਸਥਾਨ, ਬੈਲੂਨ ਟੋਕਰੀ ਭਰਨ ਮੁਕਾਬਲੇ ਵਿਚ ਰਮਨਪ੍ਰੀਤ ਨੇ ਪਹਿਲਾ ਅਤੇ ਕਰਮਜੀਤ ਨੇ ਦੂਜਾ ਸਥਾਨ, ਰੁਮਾਲ ਚੁੱਕਣ ਵਿਚ ਮੁਸਕਾਨ, ਸੁਖਪ੍ਰੀਤ, ਸਿਮਰਪ੍ਰੀਤ, ਅੰਸ਼ਿਕਾ, ਨਵਪ੍ਰੀਤ, ਇਸ਼ਮੀਤ, ਲਵਪ੍ਰੀਤ ਅਤੇ ਮੰਨਤ ਨੇ ਸਾਂਝੇ ਰੂਪ ਵਿਚ ਜਿੱਤ ਹਾਸਲ ਕੀਤੀ। ਰੱਸਾਕਸ਼ੀ ਵਿਚ ਨੌਵੀਂ ਏ ਜਮਾਤ ਮੋਹਰੀ ਰਹੀ ਜਦਕਿ ਦਸਵੀਂ ਈ ਦੋਇਮ ਸਥਾਨ ਤੇ ਰਹੀ। ਡੀ. ਪੀ.ਈ. ਚੰਦਨ ਸਹੋਤਾ ਨੇ ਮਿਡਲ ਵਿੰਗ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੱਡੂ ਛਾਲ ਵਿਚ ਛੋਟੀ ਕੁਮਾਰੀ ਨੇ ਪਹਿਲਾ, ਜਾਨਵੀ ਨੇ ਦੂਜਾ ਤੇ ਮਨਵੀਰ ਨੇ ਤੀਜਾ ਸਥਾਨ, ਬਤੱਖ ਚਾਲ ਵਿਚ ਹੁਨਰ ਨੇ ਪਹਿਲਾ, ਮਨਜੋਤ ਨੇ ਦੂਜਾ ਅਤੇ ਪਰੀ ਨੇ ਤੀਜਾ ਸਥਾਨ ਹਾਸਲ ਕੀਤਾ। ਤਿੰਨ ਟੰਗੀ ਦੌੜ ਵਿਚ ਰਮਨ ਤੇ ਰਹਿਮਤ ਨੇ ਪਹਿਲਾ, ਨਵਜੋਤ ਤੇ ਗੁਰਜੋਤ ਨੇ ਦੂਜਾ ਅਤੇ ਅਵਜੋਤ ਤੇ ਨਿਮਰਤ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕ ਰੇਸ ਵਿਚ ਜਸਮੀਨ ਨੇ ਪਹਿਲਾ, ਨਵਦੀਪ ਨੇ ਦੂਜਾ ਅਤੇ ਨਵਕਿਰਨ ਨੇ ਤੀਜਾ ਸਥਾਨ, ਚਮਚਾ ਰੇਸ ਵਿਚ ਕਿਰਨਦੀਪ ਨੇ ਪਹਿਲਾ, ਪ੍ਰੀਆ ਨੇ ਦੂਜਾ ਅਤੇ ਨਿਸ਼ਾ ਨੇ ਤੀਜਾ, ਬੈਲੂਨ ਰੇਸ ਵਿਚ ਸੁਖਦੀਪ ਤੇ ਨਵਜੋਤ ਨੇ ਪਹਿਲਾ, ਵੀਰਪਾਲ ਤੇ ਸੰਦੀਪ ਨੇ ਦੂਜਾ ਅਤੇ ਸੀਰਤ ਤੇ ਰੀਤ ਨੇ ਤੀਜਾ ਸਥਾਨ, ਬੈਲੂਨ ਟੋਕਰੀ ਭਰਨ ਮੁਕਾਬਲੇ ਵਿਚ ਅਮਨਦੀਪ, ਜਸਲੀਨ ਅਤੇ ਖੁਸ਼ਪ੍ਰੀਤ ਦੀ ਟੀਮ ਨੇ ਪਹਿਲਾ ਸਥਾਨ, ਰੁਮਾਲ ਚੁੱਕਣ ਵਿਚ ਅੰਮ੍ਰਿਤਾ, ਅਮਨਪ੍ਰੀਤ, ਸੰਦੀਪ, ਅਰਪਿਤਾ ਤੇ ਉਰਵਸ਼ੀ ਨੇ ਸਾਂਝੇ ਰੂਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਵਿਚ 6ਵੀਂ ਡੀ ਜਮਾਤ ਮੋਹਰੀ ਰਹੀ ਜਦਕਿ 7ਵੀਂ ਡੀ ਦੋਇਮ ਸਥਾਨ ਤੇ ਰਹੀ। ਸੰਸਥਾ ਦੇ ਪ੍ਰਿੰਸੀਪਲ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।

