ਸ੍ਰ ਗੁਰਮੇਲ ਸਿੰਘ ਦਿਓਲ ਜੀ ਦਾ ਜਨਮ 24 ਸਤੰਬਰ 1928 ਨੂੰ ਬੋਪਾ ਰਾਏ ਕਲਾਂ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਪਿਤਾ ਸ੍ਰ ਨਾਹਰ ਸਿੰਘ ਦਿਓਲ ਅਤੇ ਮਾਤਾ ਬਿਸ਼ਨ ਕੌਰ ਦਿਓਲ ਦੇ ਘਰ ਹੋਇਆ ਜੋ ਕਿ ਖੇਤੀਬਾੜੀ ਦਾ ਕੰਮ ਕਰਦੇ ਸੀ। ਉਹਨਾਂ ਨੇ ਦਸਵੀਂ ਜਮਾਤ ਪਾਸ ਕਰਕੇ ਜੇਬੀਟੀ ਦਾ ਕੋਰਸ ਕਰ ਲਿਆ ਤੇ ਪਿੰਡ ਰੰਗੂਵਾਲ ਜ਼ਿਲ੍ਹਾ ਲੁਧਿਆਣਾ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ। ਉਹ ਬਹੁਤ ਮਿਹਨਤੀ ਸਨ ਉਹ ਸਾਈਕਲ ਤੇ ਸਕੂਲ ਪੜਾਉਣ ਜਾਂਦੇ ਤੇ ਆ ਕੇ ਆਪਣੇ ਖੇਤਾਂ ਵਿੱਚ ਕੰਮ ਕਰਦੇ ਸੀ। ਉਹ ਕਹਿੰਦੇ ਸੀ ਮੈਨੂੰ ਖੇਤੀ ਦਾ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਸ੍ਰ ਗੁਰਮੇਲ ਸਿੰਘ ਦਿਓਲ ਦੇ ਤਿੰਨ ਭਰਾ ਤੇ ਦੋ ਭੈਣਾਂ ਸਨ। ਉਹਨਾਂ ਦਾ ਵਿਆਹ ਬਚਨ ਕੌਰ ਧਾਲੀਵਾਲ ਨਾਲ ਪਿੰਡ ਰੱਤੋਵਾਲ ਜ਼ਿਲਾ ਲੁਧਿਆਣਾ ਵਿੱਚ ਹੋਇਆ। ਜੂਨ 1981 ਵਿੱਚ ਉਹ ਐਡਮਿੰਟਨ (ਅਲਬਰਟਾ) ਕਨੇਡਾ ਆ ਗਏ। ਸ੍ਰ ਗੁਰਮੇਲ ਸਿੰਘ ਦਿਓਲ ਅੰਮ੍ਰਿਤਧਾਰੀ ਮਿਹਨਤੀ ਅਤੇ ਹਸ ਮੁੱਖ ਸੁਭਾਅ ਦੇ ਸਨ। ਉਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਅਤੇ ਤਿੰਨ ਧੀਆਂ ਨੇ ਜਨਮ ਲਿਆ। ਧੀਆਂ ਤੇ ਪੁੱਤਰ ਸਾਰੇ ਵਿਆਹੇ ਹੋਏ ਹਨ। ਸ੍ਰ ਗੁਰਮੇਲ ਸਿੰਘ ਦਿਓਲ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਮੀਤ ਪ੍ਰਧਾਨ ਰਹੇ। ਗੁਰਦੁਆਰੇ ਦੀ ਤਰੱਕੀ ਅਤੇ ਉਸ ਨੂੰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਉਹ ਮਿਲਵੁੱਡ ਸੀਨੀਅਰ ਸੋਸਾਇਟੀ ਦੇ ਬਹੁਤ ਲੰਬਾ ਸਮਾਂ ਮੀਤ ਪ੍ਰਧਾਨ ਰਹੇ ਅਤੇ ਉਸ ਨੂੰ ਵਿਸ਼ਾਲ ਬਣਾਉਣ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ। ਗੁਰਮੇਲ ਸਿੰਘ ਦਿਓਲ ਓਵਰਸੀਜ ਟੀਚਰ ਅਸੋਸੀਏਸ਼ਨ ਦੇ ਵੀ ਮੈਂਬਰ ਸਨ। ਉਹਨਾਂ ਦੇ ਵੱਡੇ ਬੇਟੇ ਸ੍ਰ ਕਰਨੈਲ ਸਿੰਘ ਦਿਓਲ ਸਿੱਖ ਫੈਡਰੇਸ਼ਨ ਦੇ 21 ਸਾਲ ਤੋਂ ਪ੍ਰਧਾਨ ਹਨ। ਹਰ ਸਾਲ ਉਹ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਮਹਿਲਾ ਦਿਵਸ,ਵਿਸਾਖੀ, ਕਬੱਡੀ ਦੇ ਮੈਚ, ਸਪੋਰਟਸ ਅਤੇ ਕਲਚਰਲ ਪ੍ਰੋਗਰਾਮ ਕਰਵਾਉਂਦੇ ਹਨ। ਆਪਣੇ ਪਾਪਾ ਜੀ ਵਾਂਗ ਮਿਹਨਤੀ ਹਸਮੁੱਖ ਤੇ ਹਰਮਨ ਪਿਆਰੇ ਹਨ। ਇਹ ਸਾਰੀਆਂ ਸਿੱਖਿਆਵਾਂ ਉਹਨਾਂ ਆਪਣੇ ਖਾਨਦਾਨ ਚੋਂ ਪ੍ਰਾਪਤ ਕੀਤੀਆਂ। ਸ੍ਰ ਗੁਰਮੇਲ ਸਿੰਘ ਦਿਓਲ ਦੇ 16 ਗਰੈਂਡ ਚਿਲਡਰਨ ਤੇ 29 ਗ੍ਰੇਟ ਗਰੈਂਡ ਚਿਲਡਰਨ ਹਨ। ਉਹਨਾਂ ਦੇ ਸਾਰੇ ਗਰੈਂਡ ਚਿਲਡਰਨ ਫਿਊਨਰਲ ਸਮੇਂ ਹਾਜ਼ਰ ਸਨ ਤੇ ਉਹਨਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਮਾਈਕ ਕੋਲ ਖੜੇ ਸਨ। ਸਭ ਤੋਂ ਪਹਿਲਾਂ ਰਵੀ ਦਿਓਲ ਸਪੁੱਤਰ ਸ੍ਰ ਕਰਨੈਲ ਸਿੰਘ ਦਿਓਲ ਬੋਲਿਆ। ਉਸ ਦੀ ਸਪੀਚ ਵਿੱਚੋਂ ਸਰਦਾਰ ਗੁਰਮੇਲ ਸਿੰਘ ਦਿਓਲ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਝਲਕਦੀਆਂ ਸਨ। ਉਹਨਾਂ ਦੀ ਡਾਕਟਰ ਪੋਤੀ ਜੋਤੀ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਅਨੁਸਾਰ ਸਪੀਚ ਰੋ ਰੋ ਕੇ ਬੋਲੀ। ਇਸ ਤੋਂ ਪਤਾ ਲੱਗਦਾ ਸੀ ਕਿ ਉਹ ਬੱਚਿਆਂ ਨੂੰ ਕਿੰਨਾ ਜਿਆਦਾ ਪਿਆਰ ਕਰਦੇ ਸਨ। ਉਹਨਾਂ ਦੇ ਸਸਕਾਰ ਸਮੇਂ ਟਿਮ ਉੱਪਲ ਸੈਕੰਡ ਲੀਡਰ ਜਗਸ਼ਰਨ ਸਿੰਘ ਮਾਹਲ ਐਮ ਪੀ, ਜਸਵੀਰ ਸਿੰਘ ਦਿਓਲ ਐਮ ਐਲ ਏ, ਗੁਰਤੇਜ ਸਿੰਘ ਬਰਾੜ ਐਮ ਐਲ ਏ ਅਤੇ ਕੌਂਸਲਰ ਹਾਜ਼ਰ ਸਨ। ਉਹਨਾਂ ਨੂੰ ਸ਼ਰਧਾਂਜਲੀ ਸੁਰਜੀਤ ਕੌਰ ਧਾਲੀਵਾਲ ਓਟੀਏ ਦੇ ਅਸਿਸਟੈਂਟ ਮੀਤ ਪ੍ਰਧਾਨ, ਟਿਮ ਉੱਪਲ, ਸੀਨੀਅਰ ਸਿਟੀਜਨ ਸੋਸਾਇਟੀ ਦੇ ਅਮਰਜੀਤ ਸਿੰਘ ਵਿਰਦੀ ਅਤੇ ਜਸਵੀਰ ਸਿੰਘ ਦਿਓਲ ਨੇ ਦਿੱਤੀ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਬਾਕੀਆਂ ਤੋਂ ਮਾਫੀ ਮੰਗ ਲਈ ਗਈ। ਅੰਤ ਵਿੱਚ ਲਾਟ ਭਿੰਦਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਹਨਾਂ ਦਾ ਸਸਕਾਰ 6403 ਰੋਪੜ ਰੋਡ ਨੌਰਥ ਵੈਸਟ ਐਡਮਿੰਟਨ ਵਿਖੇ ਕੀਤਾ ਗਿਆ। ਅਖੰਡ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਵਿੱਚ ਪਾਏ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਬਲਵਿੰਦਰ ਬਾਲਮ ਗੁਰਦਾਸਪੁਰ ਐਡਮਿੰਟਨ
98156-25409

