ਗੁਰੂ ਸ਼ਬਦ ਦੀ ਵਰਤੋਂ ਅਲੱਗ ਅਲੱਗ ਭਾਸ਼ਾ ਵਿੱਚ ਅਲੱਗ ਅਲੱਗ ਸੰਦਰਭ ਵਿੱਚ ਆਇਆ ਹੈ ।ਕਈ ਸੌ ਸਾਲਾਂ ਤੋਂ ਇਸ ਨੂੰ ਗਿਆਨ ਸਿੱਖਣ ਲਈ ਉਸਤਾਦ ਦੇ ਰੂਪ ਵਿੱਚ ,ਕੰਮ ਕਾਰੋਬਾਰ ਦੇ ਵਿੱਚ ਸਿੱਖਣ ਲਈ ਉਸਤਾਦ ਜਾਂ ਗੁਰੂ ਦੇ ਰੂਪ ਦੇ ਵਿੱਚ, ਸਕੂਲ ਜਾਂ ਕਾਲਜ ਵਿੱਚ ਉਸਤਾਦ ਜਾਂ ਗੁਰੂ ਦੇ ਰੂਪ ਦੇ ਵਿੱਚ ,ਹੋਰ ਤਾਂ ਹੋਰ ਵੱਡੇ ਵੱਡੇ ਬੁੱਧੀਜੀਵੀਆਂ ਵੱਲੋਂ ਪੂਰੇ ਵਿਸ਼ਵ ਦੇ ਹਰ ਧਰਮ ਵਿੱਚ, ਹਰ ਫਿਰਕੇ ਵਿੱਚ ,ਸੰਸਾਰ ਨੇ ਮਨੁੱਖ ਦਾ ਪਹਿਲਾ ਗੁਰੂ ਜਨਮ ਤੋਂ ਬਾਅਦ ਉਸਦੀ ਮਾਂ ਨੂੰ ਮੰਨਿਆ ਹੈ। ਬਾਬਾ ਨਾਨਕ ਗੁਰੂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੰਦੇ ਹਨ ਯਾਦ ਰਹੇ ਬਾਬੇ ਨਾਨਕ ਦੇ ਆਗਮਨ ਤੋਂ ਪਹਿਲਾਂ ਗੁਰੂ ਸ਼ਬਦ ਦੀ ਪਰਿਭਾਸ਼ਾ ਇਸ ਪਲਾਨਟ ਤੇ ਮੌਜੂਦ ਹੀ ਨਹੀਂ ਸੀ ।ਇਹੀ ਕਾਰਨ ਹੈ ਕਿ ਸਾਡੇ ਸਕੋਲਰ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ “ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ” ਬਾਬੇ ਨਾਨਕ ਨੇ ਜਦੋਂ ਛੋਟੀ ਉਮਰ ਵਿੱਚ ਲੁਕਾਈ ਨੂੰ ਦੇਖਿਆ ਤਾਂ ਪਹਿਲਾ ਹੋਕਾ ਪਰਮਾਤਮਾ ਇੱਕ ਹੈ (ਇਕ ਓਕਾਂਰ) ਦਾ ਦਿੱਤਾ ।ਉਸ ਤੋਂ ਬਾਅਦ ਕਿਰਤ ਕਰੋ, ਨਾਮ ਜਪੋ,ਵੰਡ ਛਕੋ ਤੇ ਕਿਹਾ ਹੀ ਨਹੀਂ ਆਪ ਕਰਕੇ ਵੀ ਵਿਖਾਇਆ ।ਯਾਦ ਰਹੇ ਨਾਮ ਜਪੋ ਜਿਸ ਪਰਮਾਤਮਾ ਨੂੰ ਯਾਦ ਰੱਖਣ ਲਈ ਸਮਝਦੇ ਹਾਂ। ਜਦੋੰ ਅਸੀਂ ਬਾਬੇ ਨਾਨਕ ਦੀ ਓਚਾਰੀ ਹੋਈ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਨਾਮ ਜਪੋ ਸੱਚ ਗ੍ਰਹਿਣ ਕਰਨ, ਤੇ ਸੱਚ ਨੂੰ ਕਾਇਮ ਰੱਖਣ ਲਈ ਪਹਿਰਾ ਦੇਣ ਲਈ ਜੋਰ ਦਿੱਤਾ ਹੈ। ਇਹੀ ਕਾਰਨ ਬਣਦਾ ਹੈ ਕਿ ਸੋਸ਼ਲ ਜੀਵਨ ਵਿੱਚ ਬਰਾਬਰਤਾ ਲਿਆਉਣ ਲਈ ਜਾਤ ਪਾਤ ਨੂੰ ਵੰਗਾਰਦੇ ਹਨ। ਵੰਡ ਛਕਣ ਨੂੰ ਲੈ ਕੇ ਲੰਗਰ ਦੀ ਪ੍ਰਥਾ, ਲੋੜਵੰਦ ਦੀ ਸੇਵਾ ਦਾ ਆਗਾਜ਼ ਕਰਦੇ ਹਨ। ਇੱਥੇ ਇਹ ਵੀ ਯਾਦ ਰਹੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਬਾਬੇ ਨਾਨਕ ਤੋਂ ਪਹਿਲਾਂ ਵੀ ਧਰਤੀ ਤੇ ਮੌਜੂਦ ਸਨ। ਫਰਕ ਇਹ ਹੈ ਕਿ ਪਹਿਲਾਂ ਤਿੰਨੇ ਚੀਜ਼ਾਂ ਸਵਾਰਥ ਦੇ ਅਧੀਨ ਸਨ। ਬਾਬਾ ਨਾਨਕ ਇੱਕ ਨਿਰ ਸਵਾਰਥ ਤੋਂ ਪ੍ਰਗਟ ਕਰਦੇ ਹਨ। ਚਲਦੇ ਚਲਦੇ ਇਹ ਗੱਲ ਲੁਕਾਈ ਤੱਕ ਕਿਵੇਂ ਜਾਵੇ। ਗੁਰੂ ਸਾਹਿਬ ਵੋਕਲ ਮੀਡੀਏ ( ਗਲਬਾਤ ਕਰਨਾ ਇਕ ਦੂਜੇ ਨਾਲ) ਦਾ ਆਗਾਜ਼ ਕਰਦੇ ਹਨ ।ਆਪਣੀ ਗੱਲ ਕਿਸੇ ਤੱਕ ਪਹੁੰਚੇ ਕਿਵੇਂ ਚਾਰ ਯਾਤਰਾਵਾਂ ਦਾ ਮਤਲਬ ਸਿਰਫ ਇਹੀ ਹੈ ।ਦੁਨੀਆਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਕਾਢ ਕੱਢਦਾ ਹੈ ਜਿਸ ਦਾ ਆਈਡੀਆ ਪਹਿਲਾ ਹੁੰਦਾ ਹੈ ਫਸਟ ਹੁੰਦਾ ਹੈ ਉਸਦੇ ਜੀਵਨ ਤੋਂ ਪਹਿਲਾਂ ਨਹੀਂ ਸੀ ਉਹ ਹੀ ਗੁਰੂ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜਹਾਜ਼ ਦੀ ਕਾਢ ਦੋ ਭਰਾਵਾਂ ਨੇ ਕੱਢੀ ਸੀ ।ਇਹਨਾਂ ਤੋਂ ਪਹਿਲਾਂ ਮੌਜੂਦ ਨਹੀਂ ਸੀ। ਇਸੇ ਤਰ੍ਹਾਂ ਰੇਡੀਓ ਜਾਂ ਜਿੰਨੀਆਂ ਵੀ ਅਸੀਂ ਕਾਢਾਂ ਦੇਖਦੇ ਹਾਂ ਉਹ ਪਹਿਲਾਂ ਨਹੀਂ ਸੀ ।ਬਾਬੇ ਨਾਨਕ ਨੇ ਜਿੰਨੇ ਵੀ ਆਈਡੀਜ ਲਿਆਂਦੇ ਭਾਵੇਂ ਕਿ ਪਹਿਲਾਂ ਵੀ ਸੀ ਪ੍ਰੰਤੂ ਸਵਾਰਥ ਦੇ ਆਧਾਰ ਸਨ ।ਬਾਬਾ ਨਾਨਕ ਸਵਾਰਥ ਤੋਂ ਨਿਰਸਵਾਰਥ ਕਰ ਦਿੰਦੇ ਹਨ ।ਪਹਿਲਾਂ ਮੌਜੂਦ ਹੀ ਨਹੀਂ ਸੀ ਉਸ ਦੀ ਉਤਪੱਤੀ ਸਿਰਫ ਬਾਬਾ ਨਾਨਕ ਜੀ ਕਰਦੇ ਹਨ ।ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਬਾਗੀ ਜਾਂ ਬਾਦਸ਼ਾਹ, ਭਗਤੀ ਤੇ ਸ਼ਕਤੀ, ਦੱਸੋ ਪਹਿਲਾਂ ਕਿਥੇ ਸੀ ।ਜਦੋਂ ਸੰਤ ਦੇ ਰੂਪ ਵਿੱਚ ਹਨ ਤਾਂ ਸੰਤ ਲਈ ਸਾਰੇ ਬਰਾਬਰ ਹਨ। ਜੇ ਸਾਰੇ ਬਰਾਬਰ ਹਨ ਗਰੀਬ ਤੇ ਅਮੀਰ ਉਹਨਾਂ ਦੀ ਜਰੂਰਤ ਪੂਰੀ ਕਰਨੀ ।ਜੇ ਸਿਪਾਹੀ ਦੇ ਰੂਪ ਵਿੱਚ ਹਨ ਤਾਂ ਲੜਾਈ ਲਤਾੜੇ ਹੋਏ ਲੋਕਾਂ ਲਈ ਆਵਾਜ਼ ਚੁੱਕਣੀ। ਚੈਲੇੰਜ ਸ਼ਬਦ ਤੇ ਮੁਹੱਬਤ ਪਿਆਰ ਇੱਕ ਹੀ ਸਿੱਕੇ ਦੇ ਦੋ ਪਹਿਲੂ ਦਾ ਆਈਡੀਆ ਸਿਰਫ ਨਾਨਕ ਜੀ ਦਾ ਹੈ। ਜੋ ਵੀ ਦੁਨੀਆਂ ਵਿੱਚ ਆਈਡੀਆ ਦਾ ਮਾਲਕ ਹੁੰਦਾ ਉਹੀ ਗੁਰੂ ਹੁੰਦਾ ਹੈ। ਇਸੇ ਕਰਕੇ ਸਿੱਧਾਂ ਨੂੰ ਕਹਿਣਾ ਪਿਆ” ਧੰਨ ਨਾਨਕ ਤੇਰੀ ਵੱਡੀ ਕਮਾਈ” ਇੱਥੇ ਇਸ ਦਾ ਮਤਲਬ ਪਰਮਾਤਮਾ ਦੀ ਤਪੱਸਿਆ ਜਾਂ ਅਰਾਧਨਾ ਨਹੀਂ ਹੈ ਇੱਥੇ, ਤੂੰ ਨਾਨਕ ਧਨੁ ਹੈ ਤੇਰੇ ਕੋਲ ਇੰਨੇ ਲੋਜਿਕ ਤੇ ਆਈਡੀਏ ਹਨ ਇਹ ਮਤਲਬ ਹੈ। ਨਾਨਕ ਇਸ ਕਰਕੇ ਗੁਰੂ ਹੈ ਹਰ ਇੱਕ ਆਈਡੀਆ ਭਾਵੇਂ ਮੌਜੂਦ ਸੀ ਪਰ ਉਸ ਦਾ ਮੀਨਿੰਗ ਹੀ ਬਦਲ ਦਿੱਤਾ ਤੇ ਬਰਾਬਰਤਾ ਮਨੁੱਖਤਾ ਦੇ ਵਿੱਚ ਲਿਆਂਦੀ ਜੋ ਨਹੀਂ ਸੀ। ਉਸ ਆਈਡੀਏ ਨੂੰ ਨਿਰਮਲ ਪੰਥ ,ਇੱਕ ਪਿਓਰ, ਇੱਕ ਖਾਲਸ ਰਸਤੇ ਦੀ ਸ਼ੁਰੂਆਤ ਕਰਦੇ ਹਨ। ਅਗਰ ਇਸ ਨਿਰਮਲ ਰਸਤੇ ਨੂੰ ਕੰਟੀਨਿਊ ਕਰਨਾ ਹੈ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਤੋਂ ਤਾਂ ਮੇਰੀ ਉਮਰ ਕਾਫੀ ਨਹੀਂ ਹੈ। ਜਦੋਂ ਅਸੀਂ ਆਪਣੇ ਵਰਗਾ ਕੰਮ ਹਰ ਚੀਜ਼ ਆਪਣੇ ਵਰਗੀ ਕਰਵਾਉਣਾ ਚਾਹੁੰਦੇ ਹਾਂ। ਤਾਂ ਉਸਦੀ ਤਲਾਸ਼ ਉਸ ਪੱਧਰ ਦੀ ਹੀ ਹੁੰਦੀ ਹੈ। ਉਸ ਪੱਧਰ ਤੇ ਹੀ ਜਾ ਕੇ ਅਸੀਂ ਦੇਖਦੇ ਹਾਂ। ਅਸੀਂ ਆਪਣੇ ਘਰ ਵਿੱਚ ਹੀ ਦੇਖਦੇ ਹਾਂ, ਕਿ ਅਸੀਂ ਦੋ ਮਹੀਨੇ ਬਾਹਰ ਰਹਿਣਾ ਹੋਵੇ ਤਾਂ ਮੇਰੇ ਘਰ ਵਿੱਚ ਉਹ ਮੇਰਾ ਬੇਟਾ ,ਮੇਰੀ ਮਾਂ , ਬੇਟੀ ,ਪਿਤਾ, ਭਰਾ ,ਚਾਚਾ ,ਤਾਇਆ ਕੌਣ ਇਸ ਜਿੰਮੇਵਾਰੀ ਨੂੰ ਨਿਭਾ ਸਕਦਾ ਹੈ। ਅਗਰ ਫੋਕਸਡ ਪੁਆਇੰਟ ਕੰਮ ਹੈ ਉਸ ਦੇ ਆਧਾਰ ਤੇ ਸੱਤ ਮੈਂਬਰਾਂ ਵਿੱਚੋਂ ਇੱਕ ਨੂੰ ਚੁਣਦਾ ਹੈ, ਕਿ ਇਹ ਇਸਦੀ ਯੋਗਤਾ ਰੱਖਦਾ ਹੈ, ਉਸਦਾ ਇਹ ਮਤਲਬ ਬਿਲਕੁਲ ਨਹੀਂ ਹੁੰਦਾ ,ਕਿ ਉਹ ਘਰ ਦੀ ਨੂੰ ਪਿਆਰ ਨਹੀਂ ਕਰਦਾ, ਮਾਤਾ ਨੂੰ ਪਿਆਰ ਨਹੀਂ ਕਰਦਾ, ਪਿਓ ਨੂੰ ਪਿਆਰ ਨਹੀਂ ਕਰਦਾ। ਜਦੋਂ ਅਸੀਂ ਨਿਜ ਦੇ ਜੀਵਨ ਵਿੱਚ ਛੋਟਾ ਕੰਮ ਕਰਨ ਲਈ ਵੀ ਸੋਚਦੇ ਹਾਂ ਕਿ ਯੋਗ ਬੰਦਾ ਕੌਣ ਹੈ। ਬਾਬੇ ਨਾਨਕ ਨੇ ਆਪਣੀ ਗੱਲ ਅੱਗੇ ਤੋਰਨੀ ਹੈ। ਆਪਣੇ ਵਰਗਾ ਹੀ ਪੈਦਾ ਕਰਨਾ ਪਵੇਗਾ। ਅਲੱਗ ਅਲੱਗ ਸਰੋਤਾਂ ਦੇ ਮੁਤਾਬਿਕ ਦੋਨੋਂ ਸਪੁੱਤਰ, ਬਾਬਾ ਬੁੱਢਾ ਜੀ ,ਭਾਈ ਲਹਿਣਾ ਜੀ, ਜਾਂ ਕੋਈ ਹੋਰ ਵੀ ਮਨੁੱਖ ਬਾਬੇ ਨਾਨਕ ਦੇ ਸਾਹਮਣੇ ਖੜੇ ਹਨ। ਹਰ ਬੰਦੇ ਦਾ ਦੂਜੇ ਨੂੰ ਚੈੱਕ ਕਰਨਾ, ਟੈਸਟ ਲੈਣਾ, ਪ੍ਖਿਆ ਲੈਣੀ ਉਸ ਦਾ ਤਰੀਕਾ ਅਪਣਾ ਅਪਣਾ ਹੁੰਦਾ ਹੈ। ਬਾਬੇ ਨਾਨਕ ਨੇ ਆਪਣੇ ਇਸ ਵੱਖਰੇ ਰਸਤੇ ਨੂੰ ਕੰਟੀਨਿਊ ਰੱਖਣ ਲਈ ਭਾਈ ਲਹਿਣਾ ਜੀ ਦੀ ਚੋਣ ਕਰਦੇ ਹਨ ।ਉਹਨਾਂ ਵਿੱਚ ਉਹੀ ਜਿੰਮੇਵਾਰੀ ,ਉਹੀ ਵੱਖਰੇ ਰਸਤੇ ਨੂੰ ਅੱਗੇ ਤੋਰਨ ਦੀ ਸਮਰਥਾ ਇਹ ਹੀ ਮਨੁੱਖ ਵਿੱਚ ਹੈ ।
ਆਪਣੀ ਜਗ੍ਹਾ, ਆਪਣੀ ਗੱਦੀ,ਭਾਈ ਲਹਿਣੇ ਨੂੰ ਆਪਣਾ ਹੀ ਰੂਪ ਬਣਾ ਕੇ ਅੰਗਦ ਦੇਵ ਜੀ ਕਹਿ ਕੇ ਉਸ ਗੁਰੂ ਜੋ ਆਪ ਹਰ ਚੀਜ਼ ਦੇ ਫਾਊਂਡਰ ਹਨ, ਉਸਤਾਦ ਹਨ, ਗੁਰੂ ਹਨ ਨੇ ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਦਿੱਤਾ ।
ਬਾਕੀ ਅਗਲੇ ਵਿੱਚ।

ਸੁਖਵਿੰਦਰ ਸਿੰਘ, ਅਮਰੀਕਾ
+1 (917) 225-2798