ਸੰਗਰੂਰ 24 ਨਵੰਬਰ (ਸੁਖਵਿੰਦਰ ਸਿੰਘ ਕਾਕਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸੰਭਾਲੋਂ ਸਾਇਕਲ ਰੈਲੀ ਦੌਰਾਨ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ *ਚ ਵੱਡੀ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਬਹੁਜਨ ਸਮਾਜ ਦੀ ਸਰਕਾਰ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਇਹ ਭਾਵ ਹਲਕਾ ਸੰਗਰੂਰ ਦੇ ਬਸਪਾ ਦੇ ਕਿਸਾਨ ਵਿੰਗ ਦੇ ਆਗੂ ਸ. ਪ੍ਰੀਤਮ ਸਿੰਘ ਜੌਹਲ ਸਾਬਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਪਾਰਟੀ ਵੱਲੋਂ ਪਹਿਲੀ ਪਹਿਲੇ ਕਲਸਟਰ ਵਿੱਚ ਸਾਇਕਲ ਰੈਲੀ ਦੀ ਸ਼ੁਰੂਆਤ ਕਰਦੇ ਹੋਏ ਵਿਅਕਤ ਕੀਤੇ ਹਨ। ਇਸ ਰੈਲੀ ਨੂੰ ਮੰਗਵਾਲ ਕਲੱਸਟਰ ਸਾਇਕਲ ਰੈਲੀ ਦਾ ਨਾਮ ਦਿੱਤਾ ਗਿਆ। ਇਸ ਕਲੱਸਟਰ ਵਿੱਚ ਪਿੰਡ ਅੰਧੇੜੀ, ਬੰਗਾਵਾਲੀ, ਚੰਗਾਲ, ਖਿੱਲਰੀਆਂ, ਥਲੇਸ, ਅਕੋਈ ਸਾਹਿਬ, ਦੇਹਕਲਾਂ , ਫਤਹਿਗੜ੍ਹ ਛੰਨਾ, ਸਾਰੋਂ, ਰੂਪਾਹੇੜੀ, ਬਾਲੀਆਂ ਦਾ ਕਲੱਸਟਰ ਬਣਾਇਆ ਗਿਆ ਹੈ। ਇਸ ਸਾਇਕਲ ਰੈਲੀ ਦਾ ਹਰ ਪਿੰਡ ਵਿੱਚ ਹਰ ਸਮਾਜ ਵੱਲੋਂ ਵੱਡੇ ਪੱਧਰ ਤੇ ਸਵਾਗਤ ਹੋਇਆ ਹੈ। ਲੋਕ ਅਮੀਰ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਪੰਜਾਬ ਵਿਧਾਨ ਸਭਾ ਚੋਣਾ 2027 ਵਿੱਚ ਵੱਡੀ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਬਸਪਾ ਪੰਜਾਬ ਸੰਭਾਲਣ ਦੇ ਯੋਗ ਹੈ।
ਅੱਜ ਸਾਇਕਲ ਰੈਲੀ ਨੂੰ ਪੰਜਾਬ ਪੱਧਰ ਦੇ ਬਸਪਾ ਆਗੂਆਂ ਸਰਵ ਸ਼੍ਰੀ ਡਾ. ਮੱਖਣ ਸਿੰਘ ਸਾਬਕਾ ਮੇਡੀਕਲ ਡਾਇਰੈਕਟਰ, ਡਾ. ਸਰੂਪ ਸਿੰਘ, ਅਤੇ ਜ਼ਿਲਾ ਆਗੂ ਪਵਿੱਤਰ ਸਿੰਘ, ਕਿਸ਼ਨ ਸਿੰਘ ਨੇ ਝੰਡੀ ਦਿਖਾ ਕੇ ਸਾਇਕਲ ਰੈਲੀ ਦੀ ਸ਼ੁਰੂਆਤ ਪਿੰਡ ਹਰੇੜੀ ਤੋਂ ਕੀਤੀ ਹੈ।
ਇਸ ਸਮੇਂ ਬਸਪਾ ਆਗੂਆਂ ਸਰਵ ਸ਼੍ਰੀ ਗੁਰਮੇਲ ਰੰਗੀਲਾ, ਗੁਰਦੇਵ ਸਿੰਘ, ਨਿਰਮਲ ਮੱਟੂ, ਮਿੱਠੂ ਸਿੰਘ, ਨਛੱਤਰ ਸਿੰਘ, ਬਲਵੀਰ ਸਿੰਘ, ਪ੍ਰੀਤਮ, ਰਣਜੀਤ ਸਿੰਘ, ਹਰਜਿੰਦਰ ਸਿੰਘ, ਲਾਭਾ ਸਿੰਘ, ਸੁਰਜੀਤ ਸਿੰਘ, ਸੇਵਾ ਸਿੰਘ, ਸੁਰਤਾ ਸਿੰਘ, ਅਮਰ ਸਿੰਘ, ਹਰਮੇਸ਼ ਸਿੰਘ, ਪ੍ਰਭ ਖਾਂ, ਗੱਡੀ, ਜੱਸੀ ਆਦਿਕ ਨੇ ਵੀ ਅਹਿਮ ਭੂਮਿਕਾ ਨਿਭਾਈ ਤੇ ਰੈਲੀ ਨੂੰ ਕਾਮਯਾਬ ਕਰਵਾਇਆ ਹੈ।
ਬਸਪਾ ਆਗੂਆਂ ਨੇ ਆਖਰ ਰੈਲੀ ਦੌਰਾਨ 26 ਨਵੰਬਰ 2026 ਨੂੰ ਫਿਲੌਰ ਵਿਖੇ ਵੱਡੇ ਪੱਧਰ ਤੇ ਪਹੁੰਚਣ ਦਾ ਸੰਦੇਸ਼ ਦੇ ਕਰ ਪਿੰਡ ਬਾਲੀਆਂ ਵਿਖੇ ਰੈਲੀ ਨੂੰ ਸਮਾਪਤ ਕੀਤਾ ਹੈ।

