ਕੁੱਖ ਚੋੰ ਆਜ਼ਾਦੀ ਗੁਲਾਮ ਕਰ ਗਈ
ਤੱਪਦੇ ਸਾਹਾਂ ਨੂੰ ਬਦਨਾਮ ਕਰ ਗਈ
ਹਾਲੇ ਵੀ ਹਸ਼ਰ ਪੁੱਠਾ ਪਿਆ ਲੰਮਕੇ
ਉਲਟੇ ਸਿੱਧੜੇ ਦਾ ਮੁਕਾਮ ਕਰ ਗਈ
ਮਾਂ ਦੀ ਬੁੱਕਲ, ਮਹਿਬੂੂਬ ਵੀ ਨਿੱਘਾ
ਸਾਰੇ ਮਸਲੇ ਹੁਣ ਤਮਾਮ ਕਰ ਗਈ
ਘਰ ਦੀ ਲੱਛਮੀ ਨੇ ਪਰਦੇ ਨੀ ਛੱਡੇ
ਸੱਜਰੀ ਸਵੇਰ ਓਬ ਸ਼ਾਮ ਕਰ ਗਈ
ਪੱਥਰ ਦੀ ਦੁਨੀਆ ਪੱਥਰ ਰਸੂਕ ਏ
ਹਰ ਵੱਟੇ ਨੂੰ ਅਹਿਤਰਾਮ ਕਰ ਗਈ
ਚੰਦਨਾਂ ਬੁਝਾਰਤਾਂ ਮਿਆਦੀ ਜਲਵੇ
ਪੀੜ ਅਸ਼ਕਾਂ ਨੂੰ ਹਮਾਮ ਕਰ ਗਈ
ਚੰਦਨ ਹਾਜੀਪੁਰੀਆ
pchauhan5572@gmail.com
