ਕਣਕ ਦੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋ ਘਬਰਾਉਣ ਦੀ ਬਜਾਏ ਕਿਸਾਨ ਕਰਨ ਖੇਤੀਬਾੜੀ ਅਧਿਕਾਰੀਆਂ ਨਾਲ ਤਾਲਮੇਲ

                 ਬਠਿੰਡਾ, 30 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਇਸ ਸਾਲ ਇੱਕ ਵੱਡੇ ਰਕਬੇ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਸਰਫਸ ਸੀਡਰ ਅਤੇ ਉਲਟਾਵੇ 'ਹਲਾਂ ਨਾਲ ਝੋਨੇ ਦੀ ਨਾੜ ਨੂੰ ਖੇਤ ਵਿੱਚ ਸੰਭਾਲ ਕੇ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਕਣਕ ਦੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਖਬਰਾਂ ਕਰਕੇ ਕਿਸਾਨ ਬਹੁਤ ਘਬਰਾਹਟ ਵਿੱਚ ਹਨ।           ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਸਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਬਜਾਏ ਖੇਤੀਬਾੜੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸੁੰਡੀ ਦੇ ਸਰਵਪੱਖੀ ਕੀਟ ਪ੍ਰਬੰਧਨ ਨੂੰ ਅਪਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਦਾ ਥੋੜ੍ਹਾ ਹਮਲਾ ਪਾਣੀ ਲਾਉਣ ਨਾਲ ਆਪਣੇ ਆਪ ਠੀਕ ਹੋ ਜਾਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਘਟਣ ਨਾਲ ਸੁੰਡੀ ਦਾ ਵਧਣਾ-ਫੁੱਲਣਾ ਰੁਕ ਜਾਵੇਗਾ ਅਤੇ ਇਸ ਨਾਲ ਹਮਲਾ ਘਟ ਜਾਵੇਗਾ।           ਡਾ. ਹਸਨ ਸਿੰਘ ਨੇ ਕਿਹਾ ਕਿ ਜੇਕਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋਗਰਾਮ ਮੋਰਟਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ ਇੱਕ ਲਿਟਰ ਡਰਸਬਾਨ 20 ਈਸੀ(ਕਲੋਰੋਪਾਇਰੀਫਾਸ) ਜਾਂ 50 ਮਿਲੀਲਿਟਰ ਕੋਰਾਜਨ 18.5 ਐਸ.ਸੀ (ਕਲੋਰਐਟਰਾਨਿਲੀਪਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਨੈਪਸੈਕ ਪੰਪ ਨਾਲ ਛਿੜਕਾਅ ਕੀਤਾ ਜਾਵੇ।            ਮੁੱਖ ਖੇਤੀਬਾੜੀ ਅਫ਼ਸਰ ਨੇ…

ਨਸ਼ਿਆਂ ਦੀ ਰੋਕਥਾਮ ਤੇ ਜਾਗਰੂਕਤਾ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਵਿਲੱਖਣ ਪਹਿਲ ਕਦਮੀ

ਨਵੇਂ ਸਾਲ ਦੇ ਪਹਿਲੇ ਹਫ਼ਤੇ ਬੱਚਿਆਂ ਤੇ ਨੌਜਵਾਨਾਂ ਦੇ ਕਰਵਾਏ ਜਾਣਗੇ ਪਤੰਗਬਾਜ਼ੀ ਮੁਕਾਬਲੇ ਐੱਸ ਐੱਸ ਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਦੇ ਨਸ਼ਾ ਵਿਰੋਧੀ ਉਪਰਾਲੇ ਦੀ ਸ਼ਹਿਰ ਚ ਖੂਬ ਚਰਚਾ   ਬਠਿੰਡਾ,…

ਲਾਇਨਜ਼ ਕਲੱਬ ਰਾਇਲ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ, 601 ਦੀ ਕੀਤੀ ਜਾਂਚ

486 ਮਰੀਜ਼ਾਂ ਨੂੰ ਦਵਾਈ, 286 ਨੂੰ ਐਨਕਾਂ ਅਤੇ 19 ਦੇ ਪਾਏ ਗਏ ਮੁਫ਼ਤ ਲੈਂਜ਼ ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਗੁਰੂ ਗੋਬਿੰਦ ਸਿੰਘ ਜੀ…

ਇਸਤਰੀ ਨੂੰ ਸਨਮਾਨ ਦਵਾਈਏ,ਆਉਣ ਵਾਲਾ ਭਵਿੱਖ ਬਚਾਈਏ*

"ਔਰਤ ਯਕੀਨ ਹੈ,ਔਰਤ ਈਮਾਨ ਹੈ" ਸਮਾਜ ਨੂੰ ਸਿਰਜਣ ਵਾਲੀ ਇਸਤਰੀ ਨੂੰ ਨਤਮਸਤਕ। ਸ੍ਰਿਸ਼ਟੀ ਦੀ ਰਚਨਹਾਰ ਅਤੇ ਨਾਰੀ ਦੋਵੇਂ ਹੀ ਮਹਾਨ ਹਨ। ਕੁਦਰਤ ਵਲੋਂ ਸਾਜੀ ਪ੍ਰਕਿਰਤੀ ਦੀ ਆਪਣੀ ਖ਼ੂਬਸੂਰਤੀ ਅਤੇ ਮਹੱਤਤਾ…

ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਛਿੰਦਾ ਰਾਏਕੋਟੀ ਅਤੇ ਮਿਸ ਜੈਸਮੀਨ ਕੌਰ ਦਾ ਗਾਇਆ ਦੋਗਾਣਾ ਵੋਟਾਂ ਵਾਲੇ ਲੱਡੂ ਰਿਲੀਜ਼

ਜੋਧਾ 30 ਦਸੰਬਰ (ਜਗਦੇਵ ਗਰੇਵਾਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਨਾਮਵਰ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦਾ ਲਿਖਿਆ ਤੇ ਗਾਇਕ ਛਿੰਦਾ ਰਾਏਕੋਟੀ ਅਤੇ ਗਾਇਕਾਂ ਮਿਸ ਜੈਸਮੀਨ ਕੌਰ ਦਾ ਗਾਇਆ ਦੋਗਾਣਾ ਵੋਟਾਂ ਵਾਲੇ…

ਤਰਕਸ਼ੀਲਾਂ ਨੇ ਚੰਗਾਲੀਵਾਲਾ ਪਿੰਡ ਦੀ ਲਾਇਬ੍ਰੇਰੀ ਸਵਿੱਤਰੀ ਬਾਏ ਫੂਲੇ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ

ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦੀ ਲੋੜ ਸੰਗਰੂਰ 30 ਦਸੰਬਰ : (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ…

*ਕਿਸ ਤਰ੍ਹਾਂ*

ਤੂੰ ਹੀ ਜਦ ਹੋ ਗਿਆ ਬੇਗਾਨਾ,ਸਾਨੂੰ ਕੋਈ ਆਪਣਾ ਬਣਾਵੇ ਤਾਂ ਬਣਾਵੇ ਕਿਸ ਤਰ੍ਹਾਂ।ਤੂੰ ਹੀ ਸੁੱਟਿਆ ਅੱਖੀਆਂ 'ਚੋਂ ਸਾਨੂੰ,ਭਲਾਂ ਕੋਈ ਗੱਲ ਲਾਵੇ ਤਾਂ ਲਾਵੇ ਕਿਸ ਤਰ੍ਹਾਂ।ਤਿੜਕੇ ਹੋਏ ਸ਼ੀਸ਼ੇ ਦੀਵਾਰਾਂ ਤੇ,ਕੋਈ ਸਜਾਵੇ…

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਗ੍ਰਿਫਤਾਰ

ਪਠਾਨਕੋਟ, 29 ਦਸੰਬਰ,(ਵਰਲਡ ਪੰਜਾਬੀ ਟਾਈਮਜ਼) ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਭੋਆ ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਝਗੜੇ ਤੋਂ…

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਾ ਕਵੀ ਦਰਬਾਰ ਆਯੋਜਿਤ

ਸਿਆਟਲ, 29 ਦਸੰਬਰ,2023( ਅੰਜੂ ਅਮਨਦੀਪ ਗਰੋਵਰ/ ਮੰਗਤ ਕੁਲਜਿੰਦ) ਦੁਸ਼ਟ-ਦਮਨ, ਸਰਬੰਸ ਦਾਨੀ, ਸਾਹਿਬੇ-ਕਲਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੁੰ ਸਿਜਦਾ ਕਰਨ…