ਕੋਟਕਪੂਰਾ, 5 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੋਸਾਇਟੀ ਦੀ ਸ਼੍ਰੀ ਪਰਮਪਾਲ ਸਾਕਿਆ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਬਹੁਤ ਹੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਾਕਿਆ ਸਮਾਜ ਦੇ ਬਹੁਤ ਸਾਰੇ ਮੈਂਬਰਾਂ, ਸੋਸਾਇਟੀ ਅਹੁਦੇਦਾਰਾਂ ਅਤੇ ਬੁੱਧ ਭਿੱਖੂਆਂ ਨੇ ਹਿੱਸਾ ਲਿਆ, ਜਿਸ ਦਾ ਮੌਕਾ ਏਜੰਡਾ ਆਉਣ ਵਾਲੇ ਬੁੱਧ ਪੂਰਨਿਮਾ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਣ ਨਾਲ ਸੰਬੰਧਿਤ ਸੀ। ਇਸ ਮੀਟਿੰਗ ਵਿੱਚ ਸ਼੍ਰੀ ਪਰਮਪਾਲ ਸਾਕਿਆ ਪ੍ਰਧਾਨ ਦੀ ਪੋਤੀ ਸਮਾਇਰਾ ਦੇ ਜਨਮਦਿਨ ਮੌਕੇ ਬੁੱਧ ਭਿਖੂਆਂ ਨੇ ਪਹੁੰਚ ਕੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਬੁੱਧ ਵੰਦਨਾ ਕੀਤੀ। ਬੁੱਧ ਤਿਖੂਆਂ ਨੇ ਭਗਵਾਨ ਬੁੱਧ ਦੁਆਰਾ ਦਿੱਤੇ ਗਏ ਉਪਦੇਸ਼ਾਂ ਬਾਰੇ ਸਮਾਜ ਦੇ ਬੱਚਿਆਂ ਔਰਤਾਂ ਅਤੇ ਮਰਦਾਂ ਨੂੰ ਜਾਣੂ ਕਰਵਾਇਆ ਅਤੇ ਅੰਧ ਵਿਸ਼ਵਾਸ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਸਬੰਧੀ ਸੁਚੇਤ ਕੀਤਾ। ਇਸ ਸਮੇਂ ਬੁੱਧ ਤਿਖੂਆ ਨੂੰ ਫਰੀਦਕੋਟ ਅਤੇ ਕੋਟਕਪੂਰਾ ਦੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਯਾਦਗਾਰੀ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਸਿੰਘ, ਰਸ਼ਪਾਲ ਸਿੰਘ, ਆਸ਼ਾ ਰਾਮ, ਗਿਆਨ ਸਿੰਘ, ਹੁਕਮ ਸਿੰਘ, ਹਰਵੀਰ ਸਿੰਘ, ਹੇਮ ਸਿੰਘ ਅਤੇ ਵਿਸ਼ੇਸ਼ ਤੌਰ ‘ਤੇ ਕੋਟਕਪੂਰਾ ਤੋਂ ਪੁੱਜੇ ਪ੍ਰਧਾਨ ਸ਼ਾਮਵੀਰ ਸਾਕਿਆ ਆਦਿ ਹਾਜ਼ਰ ਸਨ।

Leave a Reply