ਕੋਟਕਪੂਰਾ, 5 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਵਿਖੇ ਸਥਿੱਤ ਸਿਰਮੋਰ ਵਿਦਿਆ ਸੰਸਥਾ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਚੋਥੀ ਜਮਾਤ ਦੀ ਏਕਮਜੀਤ ਕੌਰ ਨੇ ਕੀਤੀ, ਜਦਕਿ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਧਿਆਪਕਾ ਲਕਸ਼ਮੀ ਨੇਗੀ ਦੁਆਰਾ ਹੋਲੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਪ੍ਰੀਨਰਸਰੀ, ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਨੇ ਹੋਲੀ ਨਾਲ ਸਬੰਧਤ ਕਵਿਤਾ ਦਾ ਉਚਾਰਨ ਕੀਤਾ। ਛੇਵੀਂ ਜਮਾਤ ਦੀ ਵਿਦਿਆਰਥਨ ਐਵਲੀਨ ਨੇ ਹੋਲੀ ਦੇ ਤਿਉਹਾਰ ਨਾਲ ਸਬੰਧਤ ਭਾਸ਼ਣ ਵੀ ਦਿੱਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੁਬੀਨਾ ਧੀਰ ਨੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਬਾਰੇ ਦੱਸਦਿਆਂ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਭੇਦਭਾਵ ਤੋਂ ਰਲ ਮਿਲ ਕੇ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਬੱਚਿਆਂ ਨੇ ਆਪਸ ਵਿੱਚ ਰੰਗ ਖੇਡ ਕੇ ਬੜੀ ਖੁਸ਼ੀ ਨਾਲ ਹੋਲੀ ਦਾ ਤਿਉਹਾਰ ਮਨਾਇਆ।

Leave a Reply