ਪ੍ਰੇਮ ਕਹਾਣੀਆਂ ਸੌਖੀਆਂ ਨੇ
ਪੜ੍ਹ ਜਾਂ ਸੁਣ ਲੈਣੀਆਂ
ਕੋਈ ਬਾਂਹ ਖੜੀ ਕਰਕੇ
ਹਿੰਮਤ ਨਹੀਂ ਕਰ ਸਕੇਗਾ
ਕਿ
ਪ੍ਰੇਮ ਕਹਾਣੀਆਂ ਪੜ੍ਹ ਕੇ
ਉਸ ਦੀ ਧੀ ਬਣੇ ਪ੍ਰੇਮ ਨਾਇਕਾ।
ਕੁੜੀਆਂ ਦੀ ਕਿਤੇ ਆਸ਼ਾਨਾਈ
ਹੋ ਜਾਂਦੀ ਹੈ ਸੁਭਾਵਿਕ,
ਘਰ ਦੀ ਦਹਿਲੀਜ਼ ਟੱਪ ਕੇ
ਆਪ ਹੁਦਰੇਪਣ ਨਾਲ ਕੀਤੀ ਸ਼ਾਦੀ
ਭਾਂਵੇ ਟਾਈਮ
ਪਾ ਕੇ ਕੀਤੀ ਜਾਂਦੀ ਕਬੂਲ
ਉਦੋਂ ਮਾਪਿਆਂ ਦੀ ਮਾਨਸਿਕਤਾ ਨੂੰ
ਸਮਝਨਾ ਹੁੰਦਾ ਨਹੀਂ ਅਸਾਨ
ਕੁਝ ਮਾਪੇ
ਸਮਾਜਿਕ ਇੱਜ਼ਤ ਨੂੰ ਅੰਦਰੋਂ-ਅੰਦਰੀਂ ਜਾਂਦੇ ਨੇ ਪੀ
ਪਰ
ਕੁਝ ਸਮਾਜਿਕ ਰੀਤੀਆਂ ਦੀ
ਕੁੜੱਤਣ ਨੂੰ ਨਾ ਸਹਾਰਦੇ ਹੋਏ
ਸਮਾਜਿਕ ਅਣਖ਼ ਲਈ ਜਾਂਦੇ ਨੇ ਪੈ
‘ਅਣਖ਼ੀ ਕਤਲਾਂ ਦੇ ਰਾਹ’।

( ਪ੍ਰਸ਼ੋਤਮ ਪੱਤੋ )