ਸਾਡੇ—-ਇਤਿਹਾਸ ਵਿੱਚ
ਇਹ—ਲਿਖਿਆ ਜਾਏਗਾ,
ਕਿ—ਜਦੋ ਸਾਡੇ ਪੱਤਣਾਂ ਦੇ
ਅੰਮ੍ਰਿਤ —ਵਰਗੇ—ਪਾਣੀ
ਦਿਨੋ—-ਦਿਨ, ਜ਼ਹਿਰੀਲੇ
ਤੇ ਡੂੰਘੇ ਹੁੰਦੇ ਜਾ- ਰਹੇ ਸਨ,
ਤੇ ਸਾਡੇ ਆਲੇ-ਦੁਆਲੇ ਖੜੇ
ਹਰੇ ਭਰੇ ਰੁੱਖ,—ਸਰੇ-ਆਮ,
ਕੱਟੇ-ਵੱਢੇ-ਪੁੱਟੇ ਜਾ ਰਹੇ ਸਨ,
ਤੇ— ਅਸੀ—-ਚੁੱਪ-ਚੁਪੀਤੇ ,
ਉੱਥੇ ਖੜੇ,ਤਮਾਸ਼ੇ ਵੇਖ ਰਹੇ ਸਾਂ !!
ਚਲੋ—-ਮੰਨ ਲੈਂਦੇ ਹਾਂ
ਕਿ, ਵਾਤਾਵਰਣ ਤਾਂ ਅਸੀ
ਗੰਧਲੇ,ਦੂਸਿਤ ਕਰ ਹੀ ਦਿੱਤੇ ਸੀ
ਪਰ—ਪਿੰਡਾਂ—ਕਸਬਿਆਂ ਦੇ
ਸ਼ਾਂਤ—ਮਈ ਮਹੌਲ ਦਾ
ਬੇੜਾ ਗ਼ਰਕ ਕਰਨ ਵਿੱਚ
ਕੋਈ—ਕਸਰ ਨਹੀ ਛੱਡੀ ਸੀ
ਵੇਖੋ, ਸਕੂਲਾਂ ਨਾਲ਼ੋਂ—-ਵੱਧ
ਸ਼ਰਾਬ ਦੇ ਠੇਕੇ ਤੇ—-ਅਹਾਤੇ
ਇਹਨਾਂ ਨੇ—-ਹਰ ਗਲੀ
ਮੁਹੱਲਿਆਂ ਦੇ ਵਿੱਚ ਖੋਲ ਦਿੱਤੇ
ਪੂਰਬੀ—-ਬਾਹੀਏ ਨੇ ਆ ਕੇ
ਪਿੰਡ ਦੇ ਹਰ ਚੁਰਾਹੇ—ਵਿੱਚ
ਪਾਨ-ਬੀੜੀ ਦੇ ਖੋਖੇ ਖੋਲ ਦਿੱਤੇ
ਮਾਂ ਬੋਲੀ ਪੰਜਾਬੀ ਨੂੰ—ਭੁੱਲ ਕੇ
ਦੁਕਾਨਾਂ ਦੇ——-ਬੋਰਡ ਵੀ
ਇੰਗਲਿਸ਼ ਦੇ ਵਿੱਚ ਲਿਖ ਦਿੱਤੇ
ਕਾਲਜਾਂ, 🏢🏫
ਯੂਨੀਵਰਸਿਟੀਆਂ ਦੇ ਵਿੱਚ
ਨਸ਼ੇ, ਪਤਿਆਂ ਦੀ Delivery
ਸਰੇ-ਆਮ ਹੋ ਰਹੀ ਐ
ਨੋਜਵਾਨ ਪੀੜ੍ਹੀ ਸੁਲਫ਼ੇ-ਸਮੈਕਾ
ਚਿੱਟੇ ਦੀ💉ਲਤ ਵਿੱਚ
ਦਿਨੋ ਦਿਨ ਜਕੜਦੀ ਜਾ ਰਹੀ ਐ
ਬੰਦੂਕਾਂ—ਪਿਸਤੌਲਾਂ ਤੇ
ਗੰਡਾਸਿਆਂ ਨੂੰ ਗੀਤਾਂ ਰਾਹੀ
ਹੁੱਬ ਹੁੱਬ ਗਾਇਆ ਜਾ ਰਿਹਾ ਐ
ਇਹੋ ਗੀਤ ਗਾਉਣ ਵਾਲਿਆਂ ਨੂੰ
ਹਿੱਟ—-ਸੁਪਰ ਹਿੱਟ ਕਹਿ ਕੇ
ਸਨਮਾਨਿਤ ਵੀ ਕੀਤਾ ਜਾ ਰਿਹਾ ਐ
ਟੀ, ਵੀ ਸਕਰੀਨਾਂ ਤੇ— 📺
ਨੰਗੇਜ ਪਰੋਸਿਆ ਜਾ ਰਿਹਾ ਐ💃
ਸਾਡੇ ਪਵਿੱਤਰ
ਧਾਰਮਿਕ ਗ੍ਰੰਥਾਂ ਦੀਆਂ 🙏
ਬੇਅਦਬੀਆਂ ਹੋ ਰਹੀਆ ਸਨ
ਮੌਕੇ ਦੀਆਂ——ਸਰਕਾਰਾਂ
ਅੰਨੀਆ ਤੇ ਬੌਲੀਆਂ ਹੋ ਕੇ
ਨਿਕਾਰਾ ਸਿੱਧ ਹੋ ਰਹੀਆ ਸਨ
ਭਾਈਚਾਰਕ ਏਕਤਾ ਬਣਾ ਰੱਖੋ
ਬਸ—-ਇਹੋ ਗੱਲ ਕਹਿ ਕੇ…
ਆਪਣਾ ਪੱਲਾ ਝਾੜ ਰਹੀਆਂ ਸਨ
ਦੇਸ ਦੀ ਪੜ੍ਹੀ ਲਿਖੀ—
ਨੌਜਵਾਨੀ—-ਪੀੜੀ
ਬੇ-ਰੁਜ਼ਗਾਰੀ ਦੀ
ਮਾਰ——ਨਾ ਝੱਲਦੀ ਹੋਈ
ਸਮੁੰਦਰਾਂ ਦੇ—-ਪਾਰ
ਉਡਾਰੀਆਂ ਮਾਰ ਰਹੀਆਂ ਸਨ
ਮਾਪਿਆਂ ਦੀਆਂ……
ਜੱਦੀ ਜਾਇਦਾਦਾਂ-ਜ਼ਮੀਨਾਂ
ਵੇਚ ਕੇ ਭਵਿੱਖ ਬਣਾ ਰਹੀਆਂ ਸਨ
ਇਸ ਦੇ ਵਿੱਚ ਕੋਈ ਸ਼ੱਕ ਨਹੀ
ਕਿ—ਕਿੱਤਾ ਮੁਖੀ—ਕੰਮਾਂ ਦੀ
ਹਮੇਸ਼ਾ ਸਾਡੇ ਦੇਸ ,ਚ ਘਾਟ ਰਹੀ
ਬੇਰੁਜ਼ਗਾਰੀ——-ਤਾਂਹੀ ਓ
ਸਾਡੇ ਲਈ ਬਣ ਸਰਾਪ ਗਈ ਸੀ
ਵੇਖੋ—ਭੋਲ਼ੀ—ਭਾਲੀ ਜੰਨਤਾਂ
ਇੱਕ ਸ਼ਰਾਬ ਦੀ ਬੋਤਲ ਖਾਤਰ
ਤੇ ਭੁੱਕੀ ਦੇ ਚਮਚਿਆਂ ਦੇ ਲਈ
ਆਪਣੀ—-ਅਣਖ ਨੂੰ ਵੇਚ ਕੇ
ਚਤਰ—ਚਲਾਕ, ਲੋਕਾਂ ਦੀਆਂ
ਮਿੱਠੀਆਂ ਗੱਲਾਂ ਦੇ ਵਿੱਚ ਆ ਕੇ
ਉੱਨਾਂ ਨੂੰ ਵੋਟਾਂ ਪਾ ਰਹੀਆਂ ਸਨ
ਖੁਦ ਨੂੰ ਦੁੱਧ ਧੋਤਾ ਸਿੱਧ ਕਰਕੇ
ਲੋਕ ਸਰਕਾਰਾਂ ਨੂੰ ਕੋਸ ਰਹੇ ਸਨ
ਅੰਨ੍ਹੀ ਪੀਵੇ——ਕੁੱਤਾ ਚੱਟੇ
ਗੱਲਾਂ ਸੱਚੀਆਂ ਹੋ ਰਹੀਆਂ ਸਨ
ਦੀਪ ਰੱਤੀ ✍️ 9815478547
🙏🌷🙏